ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਬੜੇ ਸਿਆਣਪ ਵਾਲੇ ਮਿਲੇ। ਕੀਰਤ ਪੁਰ ਸਾਹਿਬ ਤੋਂ ਲੈ ਕੇ ਬੰਗਲਾ ਸਾਹਿਬ ਤੱਕ ਆਉਦਿਆ ਕਿੰਨੇ ਸਿਆਣਪ ਵਾਲੇ ਮਿਲੇ। ਪਰ ਜਦੋਂ ਉਹਨਾਂ ਸਿਆਣਪ ਛੱਡੀ ਤਾਂ ਉਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਉਹਨਾਂ ਦੀਆਂ ਝੋਲੀਆਂ ਭਰ ਦਿੱਤੀਆਂ।
ਗਿਆਨ, ਵਿਦਿਆ ਅਤੇ ਸੋਝੀ ਨੂੰ ਪੁਰਾਣੇ ਲੋਕਾਂ ਨੇ ਇਕ ਦੀਵੇ ਨਾਲ ਤੁਲਨਾ ਦਿੱਤੀ ਹੈ। ਆਪ ਸਭ ਜਾਣਕਰ ਹੋ ਕਿ ਦੀਵਾ ਬਲੇ ਤਾਂ ਸਾਰਾ ਅੰਧਕਾਰ ਦੂਰ ਹੋ ਜਾਂਦਾ ਹੈ। ਦੀਵਾ ਹੱਥ ਵਿਚ ਹੋਵੇ ਤਾਂ ਦੀਵਾ ਸਾਨੂੰ ਅੱਗੇ ਚੱਲਣ ਲਈ ਰੋਸ਼ਨੀ ਦਿਖਾਉਂਦਾ ਹੈ। ਉਹ ਦੀਵਾ ਜਦੋਂ ਚਾਨਣ ਬਿਖੇਰਦਾ ਹੈ ਤਾਂ ਅਸੀਂ ਠੋਕਰਾਂ ਤੋਂ ਬਚ ਜਾਂਦੇ ਹਾਂ। ਜੇਕਰ ਉਸ ਦੀਵੇ ਦੀ ਲੋਅ ਨਾਲ ਅੱਗ ਲੱਗ ਜਾਏ ਤਾਂ ਸਾਰਾ ਘਰ ਸੜ ਕੇ ਸੁਆਹ ਹੋ ਜਾਂਦਾ ਹੈ। ਅਸੀਂ ਕਹਾਂਗੇ ਕਿ ਦੀਵਾ ਤਾਂ ਚਾਨਣ ਦਿੰਦਾ ਹੈ। ਪਰ ਇਸ ਨੇ ਕੀ ਕਰ ਦਿੱਤਾ ਸਾਰਾ ਘਰ ਫੂਕ ਕੇ ਰੱਖ ਦਿੱਤਾ। ਉੱਤਰ ਮਿਲੇਗਾ ਜਿੰਨੀ ਦੇਰ ਤੱਕ ਇਹ ਦੀਵਾ ਚਾਨਣ ਦੇਈ ਗਿਆ ਉੱਦੋ ਤੱਕ ਸਾਡੇ ਲਈ ਸਹੀ ਸੀ ਤੇ ਜਦੋਂ ਕਿਤੇ ਲੋਅ ਨਾਲ ਘਰ ਨੂੰ ਲੱਗ ਗਈ ਤਾਂ ਸਾਰਾ ਘਰ
ਇਸ ਨੇ ਫੂਕ ਕੇ ਰੱਖ ਦਿੱਤਾ। ਸਿਆਣਪ ਬੰਦੇ ਲਈ ਅੱਗੇ ਚੱਲਣ ਲਈ ਹੈ।ਪਰ ਜੇ ਕਿਤੇ ਬੰਦੇ ਨੂੰ ਆਪਣੀ ਸਿਆਣਪ ਦਾ ਹੰਕਾਰ ਹੋ ਜਾਏ ਤਾਂ ਸਚਾਈ ਇਹ ਹੈ ਕਿ ਜਿਵੇਂ ਦੀਵਾ ਘਰ ਨੂੰ ਸਾੜ ਦਿੰਦਾ ਹੈ। ਇਵੇਂ ਹੀ ਸਿਆਣਪ ਬੰਦੇ ਦੇ ਅੰਦਰ ਨੂੰ ਸਾੜ ਦਿੰਦੀ ਹੈ।

ਸੁਰਜੀਤ ਸਾਰੰਗ
8130660205
ਨਵੀਂ ਦਿੱਲੀ 18