ਗੁਰੂ ਹਰਿਗੋਬਿੰਦ ਸਾਹਿਬ ਜੀ ਸੱਚੇ ਪਾਤਸ਼ਾਹ ਆਪਣਾ ਦਰਬਾਰ ਸਜਾ ਕੇ ਬੈਠੇ ਹਨ।
ਗੁਰਸਿੱਖਾਂ ਨੇ ਇਕ ਸਵਾਲ ਕੀਤਾ ਹੈ ਕਿ ਸੱਚੇ ਪਾਤਸ਼ਾਹ ਅਸੀਂ ਬਾਣੀ ਵਿਚ ਬਾਰ ਬਾਰ ਗੁਰੂ ਕੀ ਸ਼ਰਨ, ਗੁਰੂ ਦੀ ਕ੍ਰਿਪਾ , ਗੁਰੂ ਦੇ ਮੰਤਰ ਦਾ ਜ਼ਿਕਰ ਪੜ੍ਹਦੇ ਹਾਂ ਗੁਰੂ ਕਿੰਨੇ ਪ੍ਰਕਾਰ ਦੇ ਹੁੰਦੇ ਹਨ?
ਧੰਨ ਗੁਰੂ ਹਰਿਗੋਬਿੰਦ ਸਾਹਿਬ ਨੇ ਇਸ ਪ੍ਰਸ਼ਨ ਦਾ ਉੱਤਰ ਬੜੇ ਭਾਵਪੂਰਤ ਸ਼ਬਦਾਂ ਵਿਚ ਦਿੱਤਾ।
ਸਾਹਿਬ ਕਹਿੰਦੇ ਹਨ ਹੇ ਗੁਰਸਿੱਖੋ ਅਜ ਕਲ ਅਸੀਂ ਦੇਖਦੇ ਹਾਂ ਗੁਰੂ ਬੇਅੰਤ ਹਨ। ਚਾਰ ਤਰ੍ਹਾਂ ਦੇ ਗੁਰੂ ਕਿਹੜੇ ਹਨ। ਧੰਨ ਗੁਰੂ ਹਰਿਗੋਬਿੰਦ ਸਾਹਿਬ ਫੁਰਮਾਉਂਦੇ ਹਨ ਪਹਿਲੀ ਤਰ੍ਹਾਂ ਦੇ ਗੁਰੂ ਲਈ ਸ਼ਬਦ ਵਰਤੇ ਜਾਂਦੇ ਹਨ ਭਰਿੰਗੀ ਗੁਰੂ ਦੂਜਾ ਗੁਰੂ ਹੈ ਉਸ ਲਈ ਸ਼ਬਦ ਵਰਤੇ ਜਾਂਦੇ ਹਨ ਪਾਰਸ ਗੁਰੂ। ਤੀਸਰਾ ਹੈ ਉਸ ਲਈ ਸ਼ਬਦ ਹੈ ਭਵਨ ਚੰਦਨ ਗੁਰੂ ਤੇ ਚੌਥੇ ਗੁਰੂ ਲਈ ਸ਼ਬਦ ਵਰਤੇ ਜਾਂਦੇ ਹਨ ਦੀਪਕ ਗੁਰੂ। ਚਾਰ ਤਰ੍ਹਾਂ ਦੇ ਗੁਰੂ ਦਸਵੇਂ ਹਨ।
ਸਿੱਖ ਹੱਥ ਜੋੜ ਕੇ ਬੇਨਤੀ ਕਰਦੇ ਹਨ ਇਹਨਾਂ ਦੀ ਵਿਆਖਿਆ ਕ੍ਰਿਪਾ ਕਰਕੇ ਜ਼ਰੂਰ ਦਿਓ।
ਹਜੂਰ ਨੇ ਪਹਿਲਾਂ ਬਨ ਕੀਤਾ ਕਿ ਭ੍ਰਿੰਗੀ ਇਕ ਛੋਟਾ ਜਿਹਾ ਕੀੜਾ ਹੈ। ਇਸ ਖਾਸ ਕਿਸਮ ਦੇ ਕੀੜਿਆਂ ਨੂੰ ਫੜਦਾ ਹੈ। ਤੇ ਆਪਣੇ ਟਿਕਾਣੇ ਤੇ ਲੈਣ ਜਾਂਦਾ ਹੈ। ਇਹ ਕੀੜਾ ਉਹਨਾਂ ਖਾਸ ਕੀੜਿਆਂ ਦੇ ਮੂੰਹ ਦੇ ਕੋਲ ਆਪਣੀ ਭੀਂ ਭੀਂ ਦੀ ਆਵਾਜ਼ ਸੁਣਾਉਂਦਾ ਹੈ। ਤੇ ਕੁਝ ਦਿਨਾਂ ਤੋਂ ਬਾਅਦ ਭ੍ਰਿੰਗੀ ਕੀੜੇ ਦੀ ਆਵਾਜ਼ ਸੁਣ ਸੁਣ ਕੇ ਉਹ ਦੂਜਾ ਕੀੜਾ ਵੀ ਇਸਦੇ ਵਰਗੀ ਬੋਲੀ ਬੋਲਣ ਲੱਗ ਪੈਂਦਾ ਹੈ। ਪਰ ਭ੍ਰਿੰਗੀ ਕੀੜੇ ਵਿੱਚ ਇੰਨੀ ਸਮਰਥਾ ਨਹੀਂ ਕਿ ਹਰ ਉਡਦੇ ਹੋਏ ਕੀੜੇ ਨੂੰ ਆਪਣੀ ਆਵਾਜ਼ ਦੇ ਸਕੇ। ਸਾਹਿਬ ਕਹਿੰਦੇ ਲੱਗੇ ਕਿ ਪਹਿਲੀ ਤਰ੍ਹਾਂ ਦੇ ਭ੍ਰਿੰਗੀ ਗੁਰੂ ਉਹ ਹਨ ਜਿਹੜੇ ਖਾਸ ਸ਼੍ਰੇਣੀ ਦੇ ਲੋਕਾਂ ਨੂੰ ਆਪਣਾ ਉਪਦੇਸ਼ ਦ੍ਰਿੜ ਕਰਾਉਂਦੇ ਹਨ। ਆਪਣੇ ਬਚਨ ਦ੍ਰਿੜ ਕਰਾਉਂਦੇ ਹਨ ।ਪਰ ਬੰਦੇ ਨੂੰ ਸਮਝਾਉਣ ਲਈ ਉਹਨਾਂ ਕੋਲ ਸ਼ਬਦ ਨਹੀਂ। ਹਰ ਬੰਦੇ ਦੀ ਜਿੰਦਗੀ ਨੂੰ ਉਹ ਪਲਟ ਨਹੀਂ ਸਕਦੇ।
ਦੂਜੀ ਤਰ੍ਹਾਂ ਦੇ ਗੁਰੂ ਹਨ ਪਾਰਸ ਗੁਰੂ। ਪਾਰਸ ਅੱਠ ਧਾਤਾਂ ਨੂੰ ਉਹਨਾਂ ਦੇ ਜੀਵਨ ਨੂੰ ਬਦਲ ਕੇ ਪਾਰਸ ਉਹਨਾਂ ਨੂੰ ਛੂਹ ਜਾਏ ਤੇ ਉਹਨਾਂ ਨੂੰ ਲੋਹੇ ਤੋਂ ਤਾਂਬੇ ਤੋਂ ਸੋਨਾ ਬਣਾ ਸਕਦੇ ਹਨ। ਪਰ ਪਾਰਸ ਵਿਚ ਇੰਨੀ ਤਾਕਤ ਨਹੀਂ ਕਿ ਉਹ ਉਹਨਾਂ ਨੂੰ ਆਪਣੇ ਵਰਗਾ ਪਾਰਸ ਬਣਾ ਸਕੇ। ਕਹਿਣ ਲੱਗੇ ਪਾਰਸ ਗੁਰੂ ਉਹ ਹਨ ਜਿਹੜੇ ਕੁਝ ਕੁਝ ਆਪਣੇ ਸ਼ਰਧਾਲੂਆਂ ਦੀ ਜ਼ਿੰਦਗੀ ਨੂੰ ਪਲਟਦੇ ਹਨ। ਉਹਨਾਂ ਨੂੰ ਆਪਣੇ ਗਿਆਨ ਬਖਸ਼ਦੇ ਹਨ। ਪਰ ਇੰਨੀ ਸਮਰੱਥਾ ਉਸ ਪਾਰਸ ਗੁਰੂ ਕੋਲ ਨਹੀਂ ਹੈ ਉਸ ਚੇਲੇ ਵਿਚ ਇੰਨੀ ਕੁਝ ਤਾਕਤ ਪੈਦਾ ਕਰ ਸਕੇ। ਉਸਦਾ ਚੇਲਾ ਵੀ ਅੱਗੇ ਕਿਸੇ ਦੀ ਜ਼ਿੰਦਗੀ ਨੂੰ ਪਲਟ ਸਕੇ।
ਤੀਜਾ ਬਾਵਨ ਚੰਦਨ ਗੁਰੂ ਹੈ।
ਚੰਦਨ ਦੇ ਰੁੱਖ ਸਬੰਧੀ ਦਸਿਆ ਜਾਂਦਾ ਹੈ ਕਿ ਬਵਿੰਜਾ ਉਂਗਲਾਂ ਚੰਦਨ ਹੈ। ਇਸਦੇ ਨੇੜੇ ਅਰਿੰਡ ਹੋਵੇ ਉਸਦੇ ਵਿਚ ਆਪਣੀ ਮਹਿਕ ਪੈਦਾ ਕਰ ਸਕਦਾ ਹੈ। ਪਰ ਇਸ ਬਾਵਨ ਚੰਦਨ ਦੀ ਜਿਹੜੀ ਸੁਗੰਧੀ ਹੈ ਹਰ ਸਾਲ ਵਿੱਚ ਹਰ ਸਮੇਂ ਮਹਿਕ ਨਹੀਂ ਬਿਖੇਰਦਾ ਇਸਦੇ ਮਹਿਕ ਬਿਖੇਰਨ ਦਾ ਕੋਈ ਖਾਸ ਸਮਾਂ ਹੈ। ਪਰ ਬਾਂਸ ਸਾਰੀ ਜ਼ਿੰਦਗੀ ਇਸਦੇ ਕੋਲ ਖਲੋਤਾ ਰਹੇ। ਬਾਵਨ ਚੰਦਨ ਕੋਲ ਇੰਨੀ ਸਮਰੱਥਾ ਨਹੀਂ ਕਿ ਹੰਕਾਰੀ ਬਾਂਸ ਦੇ ਵਿਚ ਵੀ ਆਪਣੀ ਮਹਿਕ ਪੈਦਾ ਕਰ ਸਕੇ। ਬਾਵਨ ਚੰਦਨ ਗੁਰੂ ਹਰ ਸਮੇਂ ਆਪਣਾ ਉਪਦੇਸ਼ ਦ੍ਰਿੜ ਨਹੀਂ ਕਰਾਉਂਦਾ ਹੈ । ਉਸ ਕੋਲ ਇੰਨੀਂ ਸਮਰੱਥਾ ਨਹੀਂ ਕਿ ਹਰ ਵੇਲੇ ਆਪਣੇ ਉਪਦੇਸ਼ ਦ੍ਰਿੜ ਕਰਾਏ ਪਰ ਹਾਂ ਜੋਂ ਉਸਦੇ ਕੋਲ ਬਾਂਸ ਵਰਗਾ ਹੰਕਾਰੀ ਆ ਜਾਏ ਤਾਂ ਬਾਵਨ ਚੰਦਨ ਗੁਰੂ ਬਾਂਸ ਵਰਗੇ ਹੰਕਾਰੀ। ਵਿਚ ਸੁਗੰਧੀ ਨਹੀਂ ਪੈਂਦਾ ਕਰ ਸਕਦਾ।
ਚੌਥੇ ਗੁਰੂ ਦੀਪਕ ਗੁਰੂ। ਇਹ ਉਹ ਗੁਰੂ ਹਨ ਜਿਹੜੇ ਲੋਕਾਂ ਦੇ ਅੰਦਰੋਂ ਹਨੇਰਿਆਂ ਨੂੰ ਦੂਰ ਕਰਕੇ ਉਨ੍ਹਾਂ ਵਿੱਚ ਨਾਮ ਦਾ ਚਾਨਣ ਪੈਦਾ ਕਰ ਦਿੰਦੇ ਹਨ। ਇਹ ਲੋਕਾਂ ਨੂੰ ਬਾਣੀ ਦਾ ਉਪਦੇਸ਼ ਹਰ ਸਮੇਂ ਦ੍ਰਿੜ ਕਰਾਉਂਦੇ ਹਨ। ਉਹਨਾਂ ਨੂੰ ਸਿੱਖੀ ਮਾਰਗ ਤੇ ਚੱਲਣ ਦਾ ਉਪਦੇਸ਼ ਦਿੰਦੇ ਹਨ। ਇਹਨਾਂ ਦੇ ਦਿੱਤੇ ਉਪਦੇਸ਼ ਦੁਆਰਾ ਲੋਕਾਂ ਦੇ ਅੰਦਰ ਜਨਮਾਂ ਦੇ ਹਨੇਰੇ ਦੂਰ ਕਰਕੇ ਦੀਪਕ ਗੂਰੂ ਧਾਰਨ ਕਰੋ। ਦੀਪਕ ਗੁਰੂ ਅਜਿਹਾ ਹੈ ਜਿਹੜਾ ਸਾਨੂੰ ਉਸ ਨਿੰਰਕਾਰ ਦੇ ਦਰ ਤੱਕ ਲੈ ਜਾਂਦਾ ਹੈ। ਅੰਮ੍ਰਿਤ ਧਾਰਨ ਕਰੋ ਗੁਰੂ ਵਾਲੇ ਬਣੋ।
ਮੈਂਬਰ ਇੰਟਰਨੈਸ਼ਨਲ ਸਿੱਖ ਕੌਂਸਿਲ
ਸੁਰਜੀਤ ਸਾਰੰਗ
8130660205
ਨਵੀਂ ਦਿੱਲੀ 18