ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਕੀਰਤਪੁਰ ਦੀ ਧਰਤੀ ਤੇ ਫ਼ੈਸਲਾ ਕੀਤਾ ਹੈ ਕਿ ਗੁਰਗੱਦੀ ਆਪਣੇ ਪੁੱਤਰ ਨੂੰ ਨਹੀਂ ਬਾਬਾ ਗੁਰਦਿੱਤਾ ਜੀ ਦੇ ਸਪੁੱਤਰ ਆਪਣੇ ਪੋਤਰੇ ਹਰਿ ਰਾਏ ਸਾਹਿਬ ਨੂੰ ਦੇਣੀ ਹੈ। ਜਦੋਂ ਹਰਿ ਰਾਏ ਸਾਹਿਬ ਨੂੰ ਗੁਰਗੱਦੀ ਦਿੱਤੀ ਤਾਂ ਮਾਤਾ ਨਾਨਕੀ ਜੀ ਕੋਲ ਆਏ ਤੇ ਹਥ ਜੋੜ ਕੇ ਪੁੱਛਿਆ ਸੱਚੇ ਪਾਤਸ਼ਾਹ ਮੇਰਾ ਪੁੱਤਰ ਨਾ ਤਾਂ ਕਿਸੇ ਮਕਸਦ ਨਾਲ ਬੋਲਦਾ ਹੈ ਨਾ ਸੰਗਤ ਵਿਚ ਜ਼ਿਆਦਾ ਵਿਚਰਦਾ ਹੈ। ਨਾ ਹੀ ਇਹ ਕਿਸੇ ਦੇ ਨਾਲ ਲੈਣ ਦੇਣ ਦੀ ਗੱਲ ਕਰਦਾ ਹੈ। ਤੁਸੀਂ ਕ੍ਰਿਪਾ ਕਰਕੇ ਦਸੋ ਮੇਰੇ ਪੁੱਤਰ ਦਾ ਕੀ ਬਣੇਗਾ। ਧੰਨ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਤਿੰਨ ਬਖਸ਼ਿਸ਼ਾਂ ਮਾਤਾ ਨਾਨਕੀ ਜੀ ਨੂੰ ਦਿਤੀਆਂ।
ਇਕ ਤਾਂ ਆਪਣੇ ਹੱਥ ਪੂਜਣ ਵਾਲਾ ਰੁਮਾਲ ਸੀ।
ਦੂਜਾ ਆਪਣੀ ਗੁਰਬਾਣੀ ਦੀ ਪੋਥੀ ਸੀ। ਉਹ ਦੇ ਦਿੱਤੀ।
ਤੀਸਰੀ ਹਰਿਗੋਬਿੰਦ ਸਾਹਿਬ ਜੀ ਨੇ ਆਪਣੇ ਕੋਲੋਂ ਕਟਾਰ ਦੇ ਦਿੱਤੀ।
ਨਾਲ ਬਚਨ ਆਖੇ ਨਾਨਕੀ ਜੀ ਤੁਸੀਂ ਕੀਰਤਪੁਰ ਨਹੀਂ ਰਹਿਣਾ। ਸਾਡੇ ਜਾਣ ਤੋਂ ਬਾਅਦ ਤੁਸੀਂ ਬਕਾਲੇ ਦੀ ਧਰਤੀ ਤੇ ਚਲੇ ਜਾਣਾ ਹੈ। ਬਕਾਲਾ ਗੁਰੂ ਤੇਗ ਬਹਾਦਰ ਜੀ ਨੂੰ ਕਿਉਂ ਭੇਜਦੇ ਪੲ,ਏ ਹਨ। ਇਸ ਦਾ ਕਾਰਨ ਹੈ। ਕਿਉਂਕਿ ਮਾਤਾ ਗੰਗਾ ਜੀ ਨੇ ਇਸੇ ਬਕਾਲਾ ਸਾਹਿਬ ਦੀ ਧਰਤੀ ਤੇ ਆਪਣੇ ਸਰੀਰਕ ਚੋਲੇ ਨੂੰ ਤਿਆਗਿਆ ਸੀ। ਬਾਬਾ ਬਕਾਲਾ ਬਾਅਦ ਵਿਚ ਨਾਮ ਪਿਆ । ਪਹਿਲਾਂ ਕੇਵਲ ਬਕਾਲਾ ਸੀ।

ਸੁਰਜੀਤ ਸਾਰੰਗ
8130660205
ਨਵੀਂ ਦਿੱਲੀ 18