ਸੁਣਿਆ ਅੱਜ ਕੱਲ੍ਹ ਰੱਬ ਵੀ ਇੱਥੇ, ਸੱਚੀਂ ਗੋਰਖ਼-ਧੰਦਾ ਹੋ ਗਿਆ,
ਹੱਸਦਾ-ਵੱਸਦਾ ਕੱਖ -ਕਾਨਿਆਂ ਦਾ, ਲੱਗਦਾ ਇੱਥੇ ਬੰਦਾ ਹੋ ਗਿਆ,
ਗ਼ਰੀਬ ਹੋਣਾ ਵੀ ਧਰਤੀ ਉੱਤੇ, ਸੱਚ ਪੁੱਛੋ ਤਾਂ ਪੰਗਾ ਈ ਹੋ ਗਿਆ,
ਲੱਕ-ਤੋੜ ਮਹਿੰਗਾਈ ਦੇ ਵਿੱਚ ਤਾਂ,ਆਮ ਬੰਦੇ ਦਾ ਕੰਘਾ ਹੋ ਗਿਆ,
ਕੌਡੀ ਮੁੱਲ ਨਾ ਕਿਰਤ ਦਾ ਇੱਥੇ,ਕਰਜ਼ ਨਾਲ਼ ਸਿਰ ਗੰਜਾ ਹੋ ਗਿਆ,
ਮਰ ਗਿਆ ਬੇ-ਮੌਤ ਜੇ ਕਿਰਤੀ, ਲੋਕੀਂ ਆਖਣ ਚੰਗਾ ਈ ਹੋ ਗਿਆ
ਧਰਮ ਕਰਮ ਤਾਂ ਬਹੁਤ ਹਾਂ ਕਰਦੇ, ਜੀਵਨ ਹੀ ਬੇਢੰਗਾ ਹੋ ਗਿਆ,
ਪ੍ਰਿੰਸ ਨਿਮਾਣਿਆਂ ਰੱਬ ਤੋਂ ਵਧ ਕੇ, ਲੋਕਾਂ ਦੇ ਲਈ ਚੰਦਾ ਹੋ ਗਿਆ
ਰਣਬੀਰ ਸਿੰਘ ਪ੍ਰਿੰਸ
ਆਫ਼ਿਸਰ ਕਾਲੋਨੀ ਸੰਗਰੂਰ
9872299613