ਸਕੂਲੋਂ ਆ ਸਾਈਕਲ ਖੜ੍ਹਾ
ਝੂਟੇ ਘੋੜਾ ਬਣ ਦਵਾਵੇ
ਲਾਡ ਮੇਰੇ ਨਾਲ ਲੜਾਵੇ
ਘੁਤਰੀ ਮੇਰਾ ਕੀ ਕਰਦਾ
ਮੈਂਨੂ ਬਾਪੂ ਆਖ ਬੁਲਾਵੇ
ਮੱਝਾਂ ਦਿਖਾਵੇ ਟੋਭੇ ਤੇ
ਕਦੇ ਗੋਦੀ ਕਦੇ ਮੋਢੇ ਤੇ
ਬਾਂਦਰ ਤੋਤੇ ਤੇ ਚਿੜੀਆਂ
ਮੋਰ ਪਾਉਂਦੇ ਪੈਲਾਂ ਦਿਖਾਵੇ
ਪਿੰਡ ਦਾ ਗੇੜਾ ਸ਼ਾਮੀ ਲਵਾਵੇ
ਘੁਤਰੀ ਮੇਰਾ ਕੀ ਕਰਦਾ
ਮੈਂਨੂ ਬਾਪੂ ਆਖ ਬੁਲਾਵੇ
ਬਿਠਾ ਮੈਂਨੂ ਤੜਕੇ ਪੜ੍ਹਾਵੇ
ਲਿਖਣੇ ਸੁੰਦਰ ਅੱਖਰ ਸਿਖਾਵੇ
ਫੜ੍ਹ ਕਾਠੀ ਸਾਇਕਲ ਉੱਤੇ ਬਿਠਾਵੇ
ਫਿਰ ਖੇਡਾਂ ਮੈਂਨੂ ਖਿਡਾਵੇ
ਵਾਲੀਵਾਲ ਅੰਡਰ-ਹੈਂਡ ਚੁਕਾਵੇ
ਘੁਤਰੀ ਮੇਰਾ ਕੀ ਕਰਦਾ
ਮੈਂਨੂ ਬਾਪੂ ਆਖ ਬੁਲਾਵੇ
✍🏼ਚੇਤਨ ਬਿਰਧਨੋ,9617119111