ਇੱਕ ਸਮਾਂ ਸੀ ਜਦੋਂ ਸਾਡੇ ਤਿੱਥ ਤਿਉਹਾਰ ਖ਼ੁਸ਼ੀਆਂ ਖੇੜੇ ਸਾਂਝੇ ਕਰਨ ਲਈ ਮਨਾਏ ਜਾਂਦੇ ਸਨ। ਜਿਸ ਨਾਲ ਜਿੱਥੇ ਭਾਈਚਾਰਕ ਸਾਂਝ ਤੇ ਆਪਸੀ ਰਿਸ਼ਤੇ ਮਜ਼ਬੂਤ ਹੁੰਦੇ ਸਨ। ਸਿਆਣੇ ਕਹਿੰਦੇ ਹਨ ਕਿ “ਗਿਆਨ ਤੇ ਖ਼ੁਸ਼ੀ ਵੰਡਿਆ ਦੁੱਗਣੀ ਹੋ ਜਾਂਦੀ ਹੈ।”ਪਰ ਅੱਜ ਕੱਲ੍ਹ ਹਲਾਤ ਇਹ ਹੋ ਗਏ ਹਨ ਕਿ,”ਕੋਈ ਮਰੇ, ਕੋਈ ਜੀਵੇ, ਸੁਥਰਾ ਘੋਲ ਪਤਾਸੇ ਪੀਵੇ।” ਖੁਸ਼ੀ ਤੇ ਤਰੱਕੀ ਕਿਸੇ ਦੀ ਸਾਥੋਂ ਜ਼ਰ ਨਹੀਂ ਹੁੰਦੀ, ਦੁੱਖ ਵੰਡਾਉਣਾ ਨਹੀਂ ਆਉਂਦਾ। ਜਿਵੇਂ-ਜਿਵੇਂ ਪੜ੍ਹ ਲਿਖ ਕੇ ਅਕਲ ਆਈ ਜਾਂਦੀ ਹੈ, ਤਿਵੇਂ ਹੀ ਰਿਸ਼ਤਿਆਂ ਤੇ ਖ਼ੁਸ਼ੀਆਂ ਨੂੰ ਖਾਈ ਜਾਂਦੀ ਹੈ। ਅੱਜ ਸਾਡੇ ਤਿੱਥ ਤਿਉਹਾਰ ਖ਼ੁਸ਼ੀਆਂ ਦੀ ਥਾਂ ਸੱਥਰ ਵਿਛਾ ਰਹੇ ਹਨ। ਬਸੰਤ ਰੁੱਤ ਦਾ ਤਿਉਹਾਰ ਹਾਲੇ ਦੂਰ ਹੈ ਪਰ ਗਲ਼ੀ ਮੁਹੱਲਿਆਂ, ਛੱਤਾਂ ਬਨੇਰਿਆਂ,ਸੜਕਾਂ ਤੇ ਮੌਤ ਮੌਤ ਸ਼ਰੇਆਮ ਘੁੰਮ ਰਹੀ। ਪੈਸਾ ਕਮਾਉਣਾ ਤੇ ਸ਼ੌਂਕ ਪੁਗਾਉਣਾ ਮੁੱਖ ਹੋ ਗਿਆ। ਬੱਚਿਆਂ ਦੇ ਹੱਥਾਂ ਵਿੱਚ,ਗੋ ਇੰਡੀਆ ਗੋ,ਫਾਈਟਰ,ਮੋਨੋਕਾਈਟ,, ਮੋਨੋ ਫਿਲ,, ਮੋਨੋਗੋਲਡ,ਗੋਲਡ ਵਰਗੀਆਂ ਜਾਨ ਲੇਵਾ ਡੋਰਾਂ ਆਮ ਵੇਖਣ ਨੂੰ ਮਿਲ ਜਾਣਗੀਆਂ। ਪਾਬੰਦੀ ਦੇ ਬਾਵਜੂਦ ਧੜੱਲੇ ਨਾਲ਼ ਵਿਕ ਰਹੀ ਹੈ। ਸਕੂਲਾਂ ਦੇ ਛੋਟੇ ਛੋਟੇ ਬੱਚੇ ਹੀ ਵੇਚ ਰਹੇ ਹਨ। ਇਸ ਨੂੰ ਅਸਾਨੀ ਨਾਲ ਫੈਕਟਰੀਆਂ ਤੋਂ ਕੋਈ ਜੁੱਤਿਆਂ ਵਾਲੇ ਡੱਬਿਆਂ ਵਿੱਚ, ਕੋਈ ਬੋਰਿਆਂ ਵਿੱਚ ਇੱਥੋਂ ਤੱਕ ਵੀ ਪਤਾ ਲੱਗਾ ਕਿ ਕੁਝ ਪੁਲਿਸ ਮੁਲਾਜ਼ਮ ਵੀ ਛਾਪੇ ਦੌਰਾਨ ਫ਼ੜੀ ਡੋਰ ਨੂੰ ਬਾਹਰ ਦੀ ਬਾਹਰ ਵੇਚ ਦਿੰਦੇ ਹਨ। ਰਕਸ਼ਕ ਹੀ ਭਖਸਕ ਜਾਂ ਕਹਿ ਲਵੋ ਕਿ ਕਿਤੇ ਨਾ ਕਿਤੇ ਕੁੱਤੀ ਚੋਰਾਂ ਨਾਲ ਰਲ਼ੀ ਹੋਈ ਹੈ।ਜੋ ਇਮਾਨਦਾਰ ਲੋਕਾਂ ਨੂੰ ਚੰਦ ਸਿੱਕਿਆਂ ਲਈ ਬਦਨਾਮ ਕਰ ਰਹੇ ਹਨ। ਜਿਸ ਕਰਕੇ ਰੋਜ਼ ਮਾਂਵਾਂ ਦੇ ਪੁੱਤ ਅਜ਼ਾਈਂ ਮੌਤ ਸ਼ਰੇਆਮ ਜਾਨ ਗੁਆ ਰਹੇ ਹਨ।ਲੋੜ ਹੈ ਅੱਜ ਅਸੀਂ ਆਪਣੇ ਤੇ ਆਪਣੇ ਬੱਚਿਆਂ ਨੂੰ ਇਸ ਤੋਂ ਦੂਰ ਰੱਖੀਏ । ਸਕੂਲਾਂ,ਕਾਲਜਾਂ, ਯੂਨੀਵਰਸਿਟੀਆਂ ਵਿੱਚ ਇਸ ਵਿਚਾਰ ਚਰਚਾ ਅਤੇ ਗੋਸ਼ਟੀਆਂ ਕਰਵਾਈਆਂ ਜਾਣ। ਪਿੰਡਾਂ ਤੇ ਸ਼ਹਿਰਾਂ ਵਿੱਚ ਨੁੱਕੜ ਨਾਟਕਾਂ ਰਾਹੀਂ ਲੋਕਾਂ ਨੂੰ ਜਾਗਰੂਕ ਕਰਨਾ।ਜੋ ਵੀ ਡੋਰਾਂ ਕਿਸੇ ਵੀ ਫੈਕਟਰੀ ਜਾਂ ਦੁਕਾਨਾਂ ਤੋਂ ਜ਼ਬਤ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਦੀ ਵੀਡੀਓਗਰਾਫੀ ਕਰਕੇ ਉਸ ਸਮੇਂ ਨਸ਼ਟ ਕਰ ਦਿੱਤੀਆਂ ਜਾਣ। ਕਿਉਂਕਿ,” ਨਾ ਰਹੇਗਾ ਬਾਂਸ ਨਾ ਵੱਜੇਗੀ ਬਾਂਸੁਰੀ।”
ਰਣਬੀਰ ਸਿੰਘ ਪ੍ਰਿੰਸ
# 37/1 ਬਲਾਕ ਡੀ-1 ਆਫ਼ਿਸਰ ਕਾਲੋਨੀ
ਸੰਗਰੂਰ 148001
9872299613