ਚਾਈਨਾ ਡੋਰ ਵੇਚਣ ਤੇ—ਖਰੀਦਣ ਵਾਲਿਓ
ਇਸ ਗੱਲ ਦਾ ਵੀ,ਤੁਸੀ ਜਰਾਂ ਧਿਆਨ ਕਰੋ
ਸਰਕਾਰਾਂ ਨੇ ਵੀ, ਸਖ਼ਤ ਕਾਨੂੰਨ ਬਣਾ ਦਿੱਤੇ
ਹੁਣ ਤੁਸੀ, ਇਸ ਗੱਲ ਤੇ ਜ਼ਰਾਂ ਧਿਆਨ ਕਰੋ
ਚਾਈਨਾ ਡੋਰ-ਜੋ ਵੀ, ਆਪਣੇ ਕੋਲ, ਰੱਖੇਗਾ
ਉਸ ਸਮਾਜ ਵਿਰੋਧੀ ਨੂੰ ਤੁਸੀ ਰੰਗੇ ਹੱਥੀਂ ਫੜੋ
ਜਾ ਪੁਲੀਸ ਸਟੇਸ਼ਨ,ਉਸ ਦੀ ਸ਼ਿਕਾਇਤ ਕਰੋ
ਤੁਸੀ ਵਿੱਚ ਇਨਾਮ ਦੇ ਫੇਰ ਪੱਚੀ ਹਜ਼ਾਰ ਫੜੋ
ਸਾਰੇ ਰਲ ਮਿਲ ਕੇ—- ਇਹ ਮੁਹਿੰਮ ਚਲਾਓ
ਕਿ, ਸਭ ਚਾਈਨਾ ਡੋਰ ਦਾ, ਬਾਈਕਾਟ ਕਰੋ
ਇਸ ਨੂੰ ਖਰੀਦਣ-ਵੇਚਣ ਤੇ ਸਭ ਗੁਰੇਜ਼ ਕਰੋ
ਬਸ, ਇਹੋ ਗੱਲ ਦੀ, ਸਭਨਾਂ ਨੂੰ ਅਪੀਲ ਕਰੋ
ਇਸ ਦੇ ਕਾਰਨ—-ਘਰਾਂ ਦੇ ਦੀਵੇ ਬੁਝ ਜਾਂਦੇ
ਪੰਛੀ ਬਿਚਾਰੇ ਵੀ, ਵਿੱਚ ਉਲਝ ਕੇ ਮਰ ਜਾਂਦੇ
ਪੈਦਲ,ਸਾਈਕਲ, ਮੋਟਰ ਸਾਈਕਲ ਜੋ ਜਾਂਦੇ
ਚਾਇਨਾ ਡੋਰ ਨਾਲ ਉੱਨਾਂ ਦੇ ਗਲ ਵੱਢੇ ਜਾਂਦੇ
ਕੋਠੇ ਚੁਬਾਰਿਆਂ ਚੜ ਤੁਸੀ ਪਤੰਗ ਉਡਾਉਂਦੇ
ਖ਼ੁਸ਼ੀਆਂ ਦੀ ਥਾਂ ਘਰਾਂ ,ਚ ਸੱਥਰ ਵਿਛ ਜਾਂਦੇ
ਕੱਚ ਡੋਰ ਵਰਤਣ ਵਾਲ਼ਿਓ—ਗੱਲ ਚੇਤੇ ਰੱਖੋ
ਉੱਪਰੋਂ ਆਏ ਹੁਕਮ ਡਰੋਨਾਂ ਨਾਲ ਨਜ਼ਰ ਰੱਖੋ
ਬੱਚਿਆਂ ਦੀ ਪਹਿਚਾਣ ਕਰਕੇ, ਨਾਲ ਸਬੂਤਾ
ਉੱਨਾਂ ਦੇ ਮਾਪਿਆਂ ਨੂੰ, ਥਾਣੇ ,ਚ ਲਿਆ ਡੱਕੋ
ਪ੍ਰਦੂਸ਼ਨ ਕੰਟਰੋਲ ਬੋਰਡ, ਕੀਤੀ ਐ ਸਖ਼ਤਾਈ
ਸਰਕਾਰੀ ਅਦਾਰਿਆਂ ਵੱਲੋਂ ਹਦਾਇਤ ਆਈ
ਇੰਨਾਂ ਹੁਕਮਾਂ ਦੀ,ਜਿਹੜਾ ਵੀ ਕਰੋ ਉਲ਼ੰਘਣਾ
10 ਹਜ਼ਾਰ ਤੋਂ ਪੰਦਰਾਂ ਲੱਖ ਪਵੇਗਾ ਜੁਰਮਾਨਾ
ਦੀਪ ਰੱਤੀ
