ਚਾਰ ਦਿਨਾਂ ਦੀ ਜ਼ਿੰਦਗੀ ਹੈ
ਬੰਦਿਆਂ ਮਾਣ ਨਾ ਕਰ।
ਕਿਸੇ ਨੇ ਤੇਰੇ ਨਾਲ ਨਹੀਂ ਜਾਣਾ
ਤੂੰ ਕਰ ਲੈ ਭਜਨ ਬੰਦਗੀ ।
ਤੂੰ ਨਾਦਾਨ ਨਾ ਬਣ
ਉਹ ਬਚਪਨ ਬੀਤ ਗਿਆ
ਹੁਣ ਤੈਨੂੰ ਜਵਾਨੀ ਚੜ੍ਹ ਆਈ
ਕਿਉਂ ਕਰਦਾ ਹੈ ਹੰਕਾਰ ਕੇ
ਤੈਨੂੰ ਇਹ ਸੰਸਾਰ ਨਹੀਂ ਦਿਖਦਾ
ਕੀ ਤੇਰੀਆਂ ਅੱਖਾਂ ਅੰਨ੍ਹੀਆਂ ਹੋਈਆਂ ਹਨ।
ਸਮੇਂ ਦਾ ਪਤਾ ਨਹੀਂ ਪਾਣੀ ਵਾਂਗ ਵਹਿ ਗਿਆ
ਹੁਣ ਬੁਢੇਪਾ ਆ ਗਿਆ
ਇਹ ਜੱਗ ਰੈਣ ਬਸੇਰਾ ਹੈ
ਤੂੰ ਸਮਝ ਜਾਂ ਬੰਦਿਆਂ
ਤੂੰ ਇੱਥੇ ਮੁਸਾਫ਼ਿਰ ਹੈ
ਡੇਰਾ ਨਾ ਲਗਾ ਇੱਥੇ।
ਇੱਥੇ ਕੁਝ ਵੀ ਨਹੀਂ ਹੈ ਤੇਰਾ
ਸਭ ਕੁਝ ਇੱਥੇ ਹੀ ਰਹਿ ਜਾਣਾ ਹੈ ਨਾ ਕਰ ਹੇਰਾਂ ਫੇਰੀ ਬੰਦਿਆਂ
ਇਹ ਜੋਗੀ ਸਾਥੀ ਕੰਮ ਨਹੀਂ ਆਉਣੇ ਤੇਰੇ
ਸਭ ਪੈਸੇ ਦੇ ਮਿੱਤਰ ਹਨ।
ਇਹ ਰਿਸ਼ਤੇ ਨਾਤੇ ਸਭ ਬਿਗਾਨੇ ਨੇ
ਸਭ ਝੂਠੇ ਦਾਅਵੇ ਕਰਦੇ ਨੇ।
ਕਿਰਤ ਧਰਮ ਦੀ ਕਰ
ਸੱਚ ਨੂੰ ਕੋਈ ਬਾਂਹ ਨਹੀਂ ਸਕਦਾ।
ਹਰ ਕਿਸੇ ਨਾਲ ਪਿਆਰ ਨਾ ਪਾ ਬੰਦਿਆਂ ਇੱਥੇ ਤੇਰਾ ਆਪਣਾ ਕੋਈ ਨਹੀਂ ਹੈ ਬੰਦਿਆਂ।
ਮੈਂਬਰ ਇੰਟਰਨੈਸ਼ਨਲ ਸਿੱਖ ਕੌਂਸਿਲ
ਸੁਰਜੀਤ ਸਾਰੰਗ
8130660205
ਨਵੀਂ ਦਿੱਲੀ 18

