ਪੰਜਾਬ ਨੂੰ ਘੁਣ ਬਣ ਚੰਬੜਿਆ ਚਿੱਟਾ
ਇਸ ਚੰਦਰੀ ਲਾਗ ਦਾ ਮੌਤ ਹੀ ਸਿੱਟਾ।
ਨੌਜਵਾਨੀ ਨੂੰ ਕੁਰਾਹੇ ਪਾ ਹੱਸਦੇ ਵੈਰੀ
ਮੌਤ ਨੱਚਾਉਂਦੇ ਨਜ਼ਰ ਮਾਰ ਕਹਿਰੀ।।
ਹੱਸਦੇ ਖੇਡਦੇ ਗੱਭਰੂ ਚਿੱਟੇ ਵਸ ਪੈ ਗਏ
ਖੇਡਦੇ ਸੀ ਕੌਡੀ ਕੈਸੇ ਚੰਦਰੇ ਝੱਸ ਪੈ ਗਏ।
ਪੰਜਾਬੀ ਮਾਰਦੇ ਸੀ ਦੰਡ ਜੁੱਸੇ ਰੱਖਦੇ ਚੰਡ
ਹੁਣ ਸ਼ਰੀਕਾਂ ਲਾ ਨਸ਼ਾ ਝਾਣ ਦਿੱਤੀ ਕੰਡ।।
ਮੂੰਹ ਹਨੇਰੇ ਉੱਠ ਗੁਰੂ ਘਰਾਂ ਨੂੰ ਸੀ ਜਾਂਦੇ
ਜਿੱਦੋਂ ਜਿੱਦੀ ਅੰਨੇ ਜ਼ੋਰ ਖੇਤ ਸੀ ਵਾਹੁੰਦੇ।
ਹੁਣ ਨਸ਼ਿਆਂ ਦੀ ਤੋਟ ਨਾਲ ਢੱਠਦੇ ਸਰੀਰ
ਨਸ਼ਾ ਨਾ ਟੁੱਟਣ ਦਿੰਦੇ ਭਾਵੇ ਵਿੱਕੇ ਜ਼ਮੀਰ।
ਕੈਸੀ ਪੰਜਾਬ ਨੂੰ ਲੱਗੀ ਨਸ਼ਿਆਂ ਦੀ ਅੱਗ
ਇਸ ਨੂੰ ਬੁਝਾਉਣ ਲਈ ਕਦੋਂ ਨਿਤਰੂ ਜੱਗ
ਇਹ ਬਣ ਹਨੇਰੀ ਬੁਝਾਵੇ ਨੌਜਵਾਨੀ ਦੀਵੇ
ਕੌਣ ਇਸਦਾ ਜ਼ਹਿਰ ਆਪਣੇ ਅੰਦਰ ਪੀਵੇ
ਰੱਬਾ ਤੇਰੇ ਦਰ ਤੇ ਐਸ ਪੀ ਕਰੇ ਅਰਦਾਸ
ਚਿੱਟੇ ਦੈਂਤ ਦੇ ਮੁਕਣ ਦੀ ਲਾ ਬੈਠਾ ਆਸ।।
ਸੁਰਿੰਦਰਪਾਲ ਸਿੰਘ
ਵਿਗਿਆਨ ਅਧਿਆਪਕ
ਸ੍ਰੀ ਅੰਮ੍ਰਿਤਸਰ ਸਾਹਿਬ
ਪੰਜਾਬ।
