ਬੱਚਿਓ,ਪਤੰਗ ਉਡਾਓ ਜ਼ਰੂਰ,
ਚਾਈਨਾ ਡੋਰ ਨੂੰ ਕਰਕੇ ਦੂਰ।
ਜਾਨ ਲੈਣੀ ਇਹ ਤਿੱਖੀ ਡੋਰ,
ਖਰੀਦ ਲੈਣਾ ਬਹੁਤ ਨੇ ਹੋਰ।
ਬੇਜ਼ੁਬਾਨ ਪੰਛੀ ਮਾਰ ਮੁਕਾਵੇ,
ਜਾਨਵਰਾਂ ਨੂੰ ਵੀ ਖੂਬ ਸਤਾਵੇ।
ਜਾਨਾਂ ਦਾ ਜੇ ਕਰਨਾ ਬਚਾਅ,
ਗੁੱਡੀ ਇਸ ਨਾਲ ਚੜਾਓ ਨਾ।
ਡੋਰ ਸੂਤ ਲਓ ਆਪਣੇ ਘਰ,
ਭੋਰਾ ਨਹੀਂ ਇਸਦਾ ਹੈ ਡਰ।
ਅੱਜ ਕਰਦੇ ਹਾਂ ਇੱਕੋਂ ਰਾਏ,
ਚੀਨੀ ਡੋਰ ਤੈਨੂੰ ਬਾਏ—ਬਾਏ।
ਪਤਾ—ਚਮਨਦੀਪ ਸ਼ਰਮਾ, ਮਹਾਰਾਜਾ ਯਾਦਵਿੰਦਰਾ ਇਨਕਲੇਵ ,ਨਾਭਾ ਰੋਡ, ਪਟਿਆਲਾ।
ਸੰਪਰਕ ਨੰਬਰ—95010 33005

