ਕੱਲ੍ਹ ਆਪਣੇ ਨਿੱਘੇ ਦੋਸਤ ਗਗਨ ਨੂੰ ਵਧਾਈ ਦਿੰਦਿਆਂ ਰਾਜੀਵ ਨੇ ਕਿਹਾ ਸੀ – “ਗਗਨ! ਮੈਨੂੰ ਪਹਿਲਾਂ ਹੀ ਪਤਾ ਸੀ ਕਿ ਤੂੰ ਹੀ ਇਸ ਕਮਿਸ਼ਨ ਦਾ ਮੁਖੀ ਬਣੇਂਗਾ। ਤੇਰਾ ਹਰ ਕੰਮ, ਤੇਰਾ ਹਰ ਫੈਸਲਾ ਕਾਬਿਲੇ-ਤਾਰੀਫ਼ ਹੁੰਦਾ ਹੈ। ਹਰ ਮਿਲਣ ਵਾਲਾ ਤੇਰਾ ਮੁਰੀਦ ਹੋ ਜਾਂਦਾ ਹੈ। ਬਹੁਤ ਬਹੁਤ ਮੁਬਾਰਕ! ਕੱਲ੍ਹ ਮੰਤਰਾਲੇ ਤੋਂ ਆਦੇਸ਼ ਜਾਰੀ ਹੋ ਜਾਣਗੇ।”
ਅਗਲੇ ਦਿਨ ਆਦੇਸ਼ ਤਾਂ ਜਾਰੀ ਹੋ ਗਏ ਪਰ ਗਗਨ ਦੀ ਥਾਂ ਨਾਂ ਕਿਸੇ ਹੋਰ ਦਾ ਸੀ। ਰਾਜੀਵ ਨੇ ਹੈਰਾਨੀ ਦੇ ਨਾਲ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ- “ਗਗਨ! ਇਹ ਕਿਵੇਂ ਸੰਭਵ ਹੈ? ਲਗਦਾ ਹੈ, ਆਖਰੀ ਸਮੇਂ ਵਿੱਚ ਤੇਰੀ ਥਾਂ ਕਿਸੇ ਹੋਰ ਨੂੰ ਲੈ ਲਿਆ ਗਿਆ ਹੈ। ਤੈਨੂੰ ਪਤਾ ਹੈ ਕਿ ਅਜਿਹਾ ਕਿਉਂ ਹੋਇਆ?”
ਮੁਸਕਰਾਉਂਦੇ ਹੋਏ ਗਗਨ ਨੇ ਜਵਾਬ ਦਿੱਤਾ- “ਐਨ ਵਕਤ ਤੇ ਕਿਸੇ ਚੁਗਲਖੋਰ ਨੇ ਮੇਰੀ ਚੁਗਲੀ ਮੁੱਖਮੰਤਰੀ ਜੀ ਨੂੰ ਕਰ ਦਿੱਤੀ ਕਿ ਮੈਂ ਈਮਾਨਦਾਰ ਹਾਂ।”
***

~ ਮੂਲ : ਮੀਰਾ ਜੈਨ, ਉਜੈਨ (ਮੱਧਪ੍ਰਦੇਸ਼) jainmeera02@gmail.com
~ ਅਨੁ : ਪ੍ਰੋ. ਨਵ ਸੰਗੀਤ ਸਿੰਘ, ਪਟਿਆਲਾ-147002.
9417692015.