ਮਾਣਯੋਗ ਅਦਾਲਤ ਨੇ ਚੈੱਕ ਵਿੱਚ ਜਮਾ ਕਰਵਾਈ ਰਾਸ਼ੀ ਵਾਪਸ ਕਰਨ ਦੇ ਵੀ ਦਿੱਤੇ ਹੁਕਮ
ਫਰੀਦਕੋਟ, 23 ਜਨਵਰੀ (ਵਰਲਡ ਪੰਜਾਬੀ ਟਾਈਮਜ਼)
ਮਾਣਯੋਗ ਜੁਡੀਸ਼ੀਅਲ ਮੈਜਿਸਟ੍ਰੇਟ ਦਮਨਦੀਪ ਕਮਲਹੀਰਾ ਦੀ ਅਦਾਲਤ ਨੇ ਕੋਟਕਪੂਰਾ ਦੇ ਵਸਨੀਕ ਇੱਕ ਵਿਅਕਤੀ ਨੂੰ ਦੋਸ਼ੀ ਕਰਾਰ ਦਿੰਦਿਆਂ ਸਧਾਰਨ ਇੱਕ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਅਦਾਲਤ ਨੇ ਇਸ ਮਾਮਲੇ ਦੇ ਮੁਲਜ਼ਮ ਵੱਲੋਂ ਸ਼ਿਕਾਇਤ ਕਰਤਾ ਨੂੰ ਸੋਪੇ ਗਏ ਚੈੱਕ ਵਿੱਚ ਜਮ੍ਹਾ ਕਰਵਾਈ ਰਕਮ ਵਾਪਸ ਕਰਨ ਦੇ ਵੀ ਹੁਕਮ ਦਿੱਤੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਵਿਵੇਕ ਗਰਗ ਪੁੱਤਰ ਹਰਗੋਬਿੰਦ ਰਾਏ ਵਾਸੀ ਕੋਟਕਪੂਰਾ ਨੇ ਆਪਣੇ ਵਕੀਲ ਰਾਹੀਂ ਮਾਣਯੋਗ ਅਦਾਲਤ ਵਿੱਚ ਕੇਸ ਦਾਇਰ ਕਰਕੇ ਦੱਸਿਆ ਸੀ ਕਿ ਚੰਚਲ ਕੁਮਾਰ ਪੁੱਤਰ ਕਾਲਾ ਰਾਮ ਵਾਸੀ ਕੋਟਕਪੂਰਾ ਨੇ ਉਸ ਪਾਸੋਂ 2 ਲੱਖ ਰੁਪਏ ਉਧਾਰ ਲਏ ਸਨ ਤੇ ਇਸ ਰਕਮ ਨੂੰ ਅਦਾ ਕਰਨ ਲਈ ਉਸ ਨੇ ਇੱਕ ਚੈੱਕ 2 ਲੱਖ ਰੁਪਏ ਦਾ ਐਚ.ਡੀ.ਐਫ.ਸੀ. ਬੈਂਕ ਬਰਾਚ ਕੋਪਕਪੂਰਾ ਦਾ ਉਸ ਨੂੰ ਦਿੱਤਾ, ਨਾਲ ਹੀ ਇਕਰਾਰ ਕੀਤਾ ਸੀ ਕਿ ਚੈੱਕ ਵਿੱਚ ਦਰਜ ਤਰੀਕ ਨੂੰ ਚੈੱਕ ਬੈਂਕ ਵਿੱਚ ਲਵਾ ਕੇ ਉਸ ਨੂੰ ਪੈਸੇ ਦੇ ਦਿੱਤੇ ਜਾਣਗੇ। ਸ਼ਿਕਾਇਤਕਰਤਾ ਵਿਵੇਕ ਗਰਗ ਨੇ ਤੈਅ ਤਰੀਕ ’ਤੇ ਜਦੋਂ ਚੈੱਕ ਆਪਣੇ ਖਾਤੇ ਵਿੱਚ ਲਾਇਆ ਤਾਂ ਖਾਤੇਦਾਰ ਦਾ ਖਾਤੇ ਵਿੱਚ ਰਕਮ ਨਾ ਹੋਣ ਕਰਕੇ ਚੈੱਕ ਬਾਊਂਸ ਹੋ ਗਿਆ। ਬਾਅਦ ਵਿੱਚ ਮੁਲਜ਼ਮ ਨੇ ਮੁਦਈ ਨੂੰ ਪੈਸੇ ਦੇਣ ਵਿੱਚ ਟਾਲ-ਮਟੋਲ ਕੀਤਾ, ਜਿਸ ’ਤੇ ਸ਼ਿਕਾਇਤਕਰਤਾ ਨੇ ਆਪਣੇ ਵਕੀਲ ਦੇ ਰਾਹੀਂ ਮਾਨਯੋਗ ਅਦਾਲਤ ਵਿਚ ਐਨ.ਆਈ. ਐਕਟ ਦੀ ਧਾਰਾ 138 ਤਹਿਤ ਸ਼ਿਕਾਇਤ ਦਰਜ ਕਰਵਾ ਦਿੱਤੀ। ਮੁਲਜ਼ਮਾ ਵੱਲੋਂ ਆਪਣੀ ਬੇਗੁਨਾਹੀ ਦਾ ਅਦਾਲਤ ਵਿੱਚ ਸਬੂਤ ਪੇਸ਼ ਨਹੀ ਕਰ ਸਕੇ, ਜਿਸ ’ਤੇ ਮਾਨਯੋਗ ਅਦਾਲਤ ਨੇ ਦੋਨਾ ਧਿਰਾਂ ਦੀ ਬਹਿਸ ਸੁਨਣ ਉਪਰੰਤ ਆਪਣਾ ਫੈਸਲਾ ਸੁਣਾਇਆ।
