ਅੱਖਾਂ ਤੇਰੀਆਂ ਚੋਂ ਡਿੱਗਦੇ ਅੱਥਰੂ
ਇਨ੍ਹਾਂ ਨੂੰ ਬੇਬੇ ਤੋਂ ਲੁਕਾ ਲੈ
ਇਨ੍ਹਾਂ ਅੱਖਾਂ ਚ ਕੁੱਝ ਫਸਾ ਲੈ
ਆਹ ਐਨਕ ਹੀ ਫੜ੍ਹ ਲਾ ਲੈ
ਛੇਤੀ ਜਲਦੀ ਨਾਲ ਭਜਾ ਲੈ
ਗੱਡੀ ਲੁਧਿਆਣੇ ਵੱਲ ਨੂੰ ਪਾ ਲੈ
ਕੀਤੇ ਅਗਲੇ-ਪਿਛਲੇ ਜੋ ਮਾੜ੍ਹੇ
ਤਾਹੀਂ ਛੱਡ ਭੱਜ ਚੱਲੇ ਤੈਨੂੰ ਸਾਰੇ
ਚਾਰ ਅੱਖਰ ਕਾਪੀ ਤੇ ਵਾਹ ਲੈ
ਇਨ੍ਹਾਂ ਕਰਮਾ ਨੂੰ ਭੁਗਤਾ ਲੈ
ਚੱਲ ਮਨਾਂ ਜਲਦੀ ਨਾਲ ਭਜਾ ਲੈ
ਗੱਡੀ ਮੰਜਿਲ ਵੱਲ ਨੂੰ ਪਾ ਲੈ
ਲੈ ਇੱਥੇ ਕਿੱਦਾਂ ਮੈਂ ਆ ਗਈ
ਮੈਂ ਤਾਂ ਤੈਨੂੰ ਵੀ ਵੱਢ ਖਾ ਗਈ
ਉਧਰੋਂ ਘਰੇ ਬੈਠਾ ਹੋਣਾ ਚੀਕਦਾ
ਐਜ ਕਦੋਂ ਦਾ ਹੋਣਾ ਉਡੀਕਦਾ
ਜੇ ਤੂੰ ਭੁੱਖਾ ਪੁੱਤ ਕੁਝ ਖਾ ਲੈ
ਲਾਈਂ ਸਹਾਰਾ ਮੈਂਨੂ ਉਠਾ ਲੈ
ਐਨਕ ਮੇਰੇ ਵੀ ਅੱਜ ਲਾ ਲੈ
ਗੱਡੀ ਘਰ ਵੱਲ ਨੂੰ ਪਾ ਲੈ
ਛੇਤੀ ਘਰ ਵੱਲ ਨੂੰ ਪਾ ਲੈ
✍🏼ਚੇਤਨ ਬਿਰਧਨੋ,9617119111