ਪੰਜਾਬ ਅੰਦਰ ਪਿਛਲੇ ਚਾਰ ਪੰਜ ਦਹਾਕੇ ਪਹਿਲਾਂ ਹਾਲਾਤ ਮਾੜੇ ਹੋਣ ਕਰਕੇ ਭਰਤੀ ਨਾ ਹੋਣ ਕਾਰਨ ਬੇਰੁਜ਼ਗਾਰੀ ਕਾਰਨ ਨਿਰਾਸ਼ਾਵਾਦੀ ਹੋ ਕੇ ਖਾੜਕੂ ਲਹਿਰ ਦੇ ਸਮਰੱਥਕ ਬਣਦੇ ਜਾ ਰਹੇ ਸੀ । ਪੰਜਾਬ ਅੰਦਰ ਬੜਾ ਕੁਝ ਮੁਗਲ ਹਕੂਮਾ ਵਾਲਾ ਹੀ ਪਰਦੇ ਪਿੱਛੇ ਵਰਤਿਆ । ਲੋਕਤੰਤਰ ਦੀ ਪ੍ਰੀਭਾਸ਼ਾ ਦੀ ਕੋਈ ਅਹਿਮੀਅਤ ਹੀ ਨਹੀਂ ਸੀ ਰਹੀ ਜਦੋਂ ਕੋਈ ਕਾਨੂੰਨ ਮੁਢਲੇ ਅਧਿਕਾਰਾਂ ਦੀ ਰੱਖਿਆ ਨਾ ਕਰ ਸਕੇ । ਕਾਂਗਰਸ ਸਰਕਾਰ ਬਣੀ ਚਲੋ ਸਰਕਾਰ ਨੇ ਸਕੂਲਾਂ ‘ਚ ਸਾਰੇ ਵਿਸ਼ਿਆਂ ਦੀ ਭਰਤੀ ਸ਼ੁਰੂ ਕਰ ਦਿੱਤੀ ਤਕਰੀਬਨ ਵਾਹਵਾ ਪੋਸਟਾਂ ਕੱਢੀਆਂ । ਆਰਟ / ਕਰਾਫਟ ਟੀਚਰਾਂ ਦੀਆਂ ਵੀ ਕਾਫੀ ਪੋਸਟਾਂ ਕੱਢੀਆਂ ਤਾਂ ਮੈਂ ਨੌਕਰੀ ਲਈ ਬੀ.ਸੀ. ਕੈਟਾਗਰੀ ਵਿੱਚ ਅਪਲਾਈ ਕਰ ਦਿੱਤਾ । ਉਦੋਂ ਚੋਣ ਕਮੇਟੀ ਇੰਟਰਵਿਊ ਲੈ ਕੇ ਨਿਯੁਕਤੀ ਕਰਦੀ ਸੀ , ਕਮੇਟੀ ਕੋਲ 15 ਅੰਕ ਸਨ ਜੋ ਮੈਰਿਟ ‘ਚ ਜੁੜਦੇ ਸੀ ।ਵਿਦਿਅਕ ਅੰਕਾਂ ਦੇ ਮੁਕਾਬਲੇ ਕਈ ਗੁਣਾਂ ਵੱਧ ਅੰਕ ਬਣਦੇ ਸੀ , ਨਿਯੁਕਤੀ ਜ਼ਿਆਦਾ ਤਰ ਉਨ੍ਹਾਂ ਅੰਕਾਂ ਉੱਪਰ ਹੀ ਨਿਰਭਰ ਕਰਦੀ ਸੀ ।ਸਿਫਾਰਸ਼ਾਂ ਦਾ ਦੌਰ ਸੀ ਉਸ ਸਮੇਂ ਕਿਉਂ ਲੰਬੇ ਸਮੇਂ ਬਾਅਦ ਸਰਕਾਰ ਬਣੀ ਸੀ ਅਤੇ ਪੋਸਟਾਂ ਵੀ ਦੇਰ ਬਾਦ ਆਈਆਂ ਸਨ ।ਇੰਟਰਵਿਊ ਦਿੱਤੀ ਜਲਦੀ ਹੀ ਅਖਬਾਰ ਵਿੱਚ ਨਤੀਜਾ ਆ ਗਿਆ । ਮੇਰੀ ਵਿਦਿਅਕ ਮੈਰਿਟ ਵਧੀਆ ਬਣਦੀ ਸੀ , ਟ੍ਰੇਨਿੰਗ ਦੌਰਾਨ ਵੀ ਸੰਸਥਾ ‘ਚ ਅੰਕਾਂ ‘ਚ ਪਹਿਲੇ ਸਥਾਨ ਉੱਪਰ ਆਇਆ ਸੀ । ਮੇਰਾ ਨਾਂ ਲਿਸਟ ਵਿੱਚ ਕਿਤੇ ਨਾ ਆਇਆ ,ਘੱਟ ਅੰਕਾਂ ਵਾਲੇ ਜਨਰਲ ਸ਼੍ਰੇਣੀ ਦੇ ਅਧਿਆਪਕ ਨਿਯੁਕਤ ਹੋ ਗਏ ।ਮੈਂ ਬੀ.ਸੀ. ਸ਼੍ਰੇਣੀ ‘ਚ ਅਪਲਾਈ ਕੀਤਾ ਸੀ । ਸਿਲੈਕਸ਼ਨ ਕਮੇਟੀ ਨੇ ਬੀ.ਸੀ. ਅਤੇ ਹੋਰ ਰਿਜ਼ਰਵ ਸ਼੍ਰੇਣੀਆਂ ਨੂੰ ਉਨ੍ਹਾਂ ਦੇ ਰਿਜ਼ਰਵ ਕੋਟੇ ਅਨੁਸਾਰ ਵੱਖਰੀ ਮੈਰਿਟ ‘ਚ ਵਿਚਾਰ ਕੇ ਉਨ੍ਹਾਂ ਦੀਆਂ ਸੀਟਾਂ ਦੀ ਗਿਣਤੀ ਪੂਰੀ ਕਰਕੇ ਅਖੀਰਲੇ ਉਮੀਦਵਾਰ ਦੀ ਮੈਰਿਟ ਉੱਚੀ ਹੀ ਰੱਖ ਦਿੱਤੀ ਜਦ ਕਿ ਨਿਯਮਾਂ ਅਨੁਸਾਰ ਪਹਿਲਾਂ ਇੱਕ ਸਾਂਝੀ ਮੈਰਿਟ ਸਾਰੀਆਂ ਸ਼੍ਰੇਣੀਆਂ ਸਮੇਤ ਜਨਰਲ ਵਰਗ ਵਿੱਚ ਬਣਨੀ ਸੀ , ਜਿਸ ‘ਚ ਰਿਜ਼ਰਵ ਸ਼੍ਰੇਣੀ ਦੇ ਉੱਚ ਮੈਰਿਟ ਵਾਲੇ ਉਮੀਦਵਾਰ ਜਨਰਲ ਮੈਰਿਟ ਵਿੱਚ ਜਾਣਗੇ ਜੋ ਬਚਣਗੇ ਉਨ੍ਹਾਂ ਦੀ ਵੱਖਰੀ ਮੈਰਿਟ ਸ਼੍ਰੇਣੀ ਮੁਤਾਬਕ ਬਣੇਗੀ ।
ਮੈਂ ਆਪਣੇ ਭਰਾ ਨਾਲ ਉਦੋਂ ਸਟੂਡੈਂਟ ਟੇਲਰਜ਼ ਨਾਂ ਦੀ ਦੁਕਾਨ ਚਲਾ ਰਿਹਾ ਸੀ , ਦੁਕਾਨ ‘ਤੇ ਕਾਫੀ ਅਧਿਆਪਕ ਸਾਥੀਆਂ ਨਾਲ ਮੇਲ ਜੋਲ ਹੁੰਦਾ ਰਹਿੰਦਾ ਸੀ।ਮੇਰੇ ਬਹੁਤੇ ਸਾਥੀ ਸਿਲੈਕਟ ਹੋ ਚੁੱਕੇ ਸੀ । ਮੈਂ ਹਿਸਾਬ ਲਾਇਆ ਕਿ ਜੇ ਮੇਰੇ ਇੰਟਰਵਿਊ ‘ਚੋਂ ਪੰਜ-ਛੇ ਅੰਕ ਵੀ ਲੱਗਣ ਤਾਂ ਵੀ ਮੇਰਾ ਨੰਬਰ ਜਨਰਲ ਕੈਟਾਗਰੀ ਦੇ ਮੈਰਿਟ ‘ਚ ਨਿਯੁਕਤ ਹੋਏ ਅਧਿਆਪਕ ਤੋਂ ਵੱਧ ਬਣਦੇ ਨੇ ।ਅਸੀਂ ਬੇਰੁਜ਼ਗਾਰ ਆਰਟ/ ਕਰਾਫਟ ਟੀਚਰਜ਼ ਯੂਨੀਅਨ ਨੂੰ ਪਟਿਆਲੇ ਜਿਲ੍ਹੇ ‘ਚ ਸਰਗਰਮ ਕੀਤਾ ਹੋਇਆ ਸੀ । ਦੁਕਾਨ ਤੇ ਨਿਯੁਕਤੀ ਤੋਂ ਪਹਿਲਾਂ ਬਹੁਤ ਸਾਰੇ ਬੇਰੁਜ਼ਗਾਰ ਅਧਿਆਪਕ ਦੁਕਾਨ ਤੇ ਮਿਲਦੇ ਰਹਿੰਦੇ ਕਿਉਂ ਕਿ ਮੈਂ ਪ੍ਰੈਸ ਨੋਟ ਮਟਿੰਗਾਂ , ਮੰਗਾਂ ਆਦਿ ਬਾਰੇ ਅਖਬਾਰਾਂ ਨੂੰ ਦਿੰਦਾ ਰਹਿੰਦਾ ਸੀ ।ਮੈਂ ਹਰੇਕ ਨੁਕਤੇ ਨੂੰ ਬਾਰੀਕੀ ਨਾਲ ਘੋਖਣ ਦਾ ਆਦੀ ਹਾਂ । ਦੋਸਤ ਸੋਮ ਨਾਥ ਜੋ ਲੈਕਚਰਾਰ ਜੋ ਉਸ ਸਮੇਂ ਅਧਿਆਪਕ ਦੀ ਡਿਊਟੀ ਨਿਭਾ ਰਹੇ ਸੀ ਉਹ ਬੜੇ ਸੁਲਝੇ ਹੋਏ ਇਹੋ ਜਿਹੇ ਨੁਕਤਿਆਂ ਨੂੰ ਬੜੀ ਗੰਭੀਰਤਾ ਨਾਲ ਵਿਚਾਰ ਕੇ ਅਗਵਾਈ ਦਿੰਦੇ ਰਹਿੰਦੇ ਹਨ।ਉਨ੍ਹਾਂ ਨੇ ਵੀ ਕੇਸ ਕਰਨ ਦੀ ਸਲਾਹ ਦਿੱਤੀ । ਹਾਈ ਕੋਰਟ ਵਿੱਚ ਸਾਡੇ ਗੁਆਂਢੀ ਰਿਸਤੇਦਾਰ ਦਾ ਸਾਂਢੂ ਵਕਾਲਤ ਕਰਦਾ ਸੀ , ਜਿਸ ਨੇ ਪਹਿਲਾਂ ਮੇਰੇ ਇੱਕ ਹੋਰ ਕੇਸ ਨੂੰ ਹਾਈ ਕੋਰਟ ‘ਚ ਪਾਇਆ ਸੀ ।ਇਸ ਕਰਕੇ ਇਹ ਕੇਸ ਕਰਨ ਲਈ ਸੋਮ ਨਾਥ , ਸੰਢੋਰੀਆ ਖਾਂ , ਬਲਵੰਤ ਸਿੰਘ ਘਨੌਰੀ ਕਲਾਂ ਅਤੇ ਮੈਂ ਚੰਡੀਗੜ੍ਹ ਵਕੀਲ ਕੋਲ ਚਲੇ ਗਏ । ਉਸ ਨੇ ਕੇਸ ਨੂੰ ਦੇਖ ਹਾਂ ਕਰ ਦਿੱਤੀ ਲੌੜੀਂਦੇ ਕਾਗਜ਼ਾਤ ਅਸੀਂ ਦੇ ਦਿੱਤੇ । ਪਹਿਲੀ ਪੇਸ਼ੀ ਹੀ ਮਹਿਕਮੇ ਨੇ ਹਾਰ ਮੰਨ ਕੇ ਨਤੀਜਾ ਲਿਸਟ ਰਿਵਾਇਜ਼ ਕਰਨ ਦੀ ਗੱਲ ਮੰਨ ਲਈ ਅਤੇ ਥੋੜੇ ਦਿਨਾਂ ਬਾਅਦ ਅਖਬਾਰਾਂ ‘ਚ ਸਾਰੀਆਂ ਰਿਜ਼ਰਵ ਸ਼੍ਰੇਣੀਆਂ ਦੇ 117 ਹੋਰ ਸਿਲੈਕਟ ਹੋਏ ਅਧਿਆਪਕਾਂ ਦੀ ਲਿਸਟ ਪਾ ਦਿੱਤੀ । ਅਸੀਂ ਪੰਜ ਜਣਿਆਂ ਨੇ ਰਿੱਟ ਪਾਈ ਸੀ , ਵਕੀਲ ਦੀ ਫੀਸ ਸਿਰਫ ਅਸੀਂ ਤਿੰਨ ਅਧਿਆਪਕਾਂ ਨੇ ਦਿੱਤੀ ਸੀ । ਸਾਇਦ ਜਿਨ੍ਹਾਂ ਦੀ ਸਿਲੈਕਸ਼ਨ ਹੋਈ ਉਨ੍ਹਾਂ ਕਦੇ ਸੋਚਿਆ ਵੀ ਨਹੀਂ ਹੋਣਾ ਕਿ ਉਹ ਵੀ ਸਿਲੈਕਟ ਹੋ ਜਾਣਗੇ । ਇਸ ਲਿਸਟ ਦਾ ਸਾਨੂੰ ਤਾਂ ਭਾਵੇਂ ਕੋਈ ਫਾਇਦਾ ਨਹੀਂ ਹੋਇਆ ਕਿਉਂ ਕਿ ਸਾਡੇ ਚੋਂ ਤਿੰਨ ਜਣਿਆਂ ਦਾ ਨਾਂ ਇਸ ਲਿਸਟ ‘ਚ ਆਇਆ ਸੀ , ਅਸੀਂ ਪਹਿਲਾਂ ਆਈ ਇੱਕ ਹੋਰ ਭਰਤੀ ਦੀ ਸਿਲੈਕਸ਼ਨ ਲਿਸਟ ‘ਚ ਚੁਣੇ ਜਾਣ ਕਰਕੇ ਸਕੂਲਾਂ ‘ਚ ਹਾਜ਼ਰ ਹੋ ਚੁੱਕੇ ਸੀ ।ਚਲੋ ਅੱਗੇ ਤੋਂ ਸਾਰੀਆਂ ਮੈਰਿਟ ਲਿਸਟਾਂ ਇਸ ਤਰ੍ਹਾਂ ਬਣਨ ਸਦਕਾ ਹਜ਼ਾਰਾਂ ਰਿਜ਼ਰਵ ਸ਼੍ਰੇਣੀਆਂ ਦੇ ਉਮੀਦਵਾਰਾਂ ਨੂੰ ਫਾਇਦਾ ਹੋਣ ਲੱਗਾ , ਪਹਿਲਾਂ ਜੋ ਕਿਸੇ ਵੀ ਭਰਤੀ ‘ਚ ਨਹੀਂ ਹੋਇਆ ਕਰਦਾ ਸੀ ।ਚਾਰ ਮਹੀਨੇ ਜੋ ਲੇਟ ਸਰਵਿਸ ਸ਼ੁਰੂ ਕੀਤੀ ਉਸ ਲਈ ਜ਼ਿੰਮੇਵਾਰ ਕਿਸ ਨੂੰ ਮੰਨਿਆ ਜਾਵੇ । ਬੀ.ਸੀ. ਦਾ ਫਾਇਦਾ ਹੋਣ ਦੀ ਬਜਾਇ ਨੁਕਸਾਨ ਹੋ ਗਿਆ ਜੇ ਜਨਰਲ ‘ਚ ਅਪਲਾਈ ਕਰਦਾ ਤਾਂ ਚਾਰ ਮਹੀਨੇ ਪਹਿਲਾਂ ਹੀ ਹਾਜ਼ਰ ਹੋ ਜਾਣਾ ਸੀ । ਰੱਬ ਜੋ ਕਰਦਾ ਚੰਗਾ ਹੀ ਕਰਦਾ , ਇਸੇ ਨਾਲ ਹੀ ਹੋਰਾਂ ਦਾ ਭਲਾ ਹੋਣਾ ਸੀ ।
…. ਮੇਜਰ ਸਿੰਘ ਨਾਭਾ …ਮੋ : 9463553962
