ਜਦ ਵੀ ਬੱਚਿਓ ਡਾਕੀਆਂ ਆਵੇ।
ਬਾਰ ‘ਚ ਆ ਕੇ ਬੈੱਲ ਵਜਾਵੇ।
ਬਾਹਰ ਨਿਕਲ ਕੇ ਜਦ ਵੇਖੀਏ,
ਚਿੱਠੀ – ਪੱਤਰ ਹੱਥ ਫੜਾਵੇ।
ਖ਼ਾਕੀ ਲਿਫ਼ਾਫ਼ਾ ਜਾਂ ਕੋਈ ਕਾਗਜ਼,
ਪਹਿਲਾਂ ਪੜ੍ਹ ਕੇ ਪਤਾ ਸੁਣਾਵੇ।
ਹੈਂਡਲ ਦੇ ਨਾਲ ਝੋਲ਼ਾ ਟੰਗਿਆ,
ਸਾਈਕਲ ਸਟੈਂਡ ਦੇ ਉੱਤੇ ਲਾਵੇ।
ਗਲੀ ਮੁਹੱਲੇ ਦੇ ਵਿੱਚ ਜਾਂਦਾ,
ਆਵੇ ਚਿੱਠੀ, ਹਰ ਕੋਈ ਚਾਹਵੇ।
ਭੈਣ ਭਰਾ ਤੇ ਸੱਜਣ ਮਿੱਤਰ,
ਸਭ ਨੂੰ ਚਿੱਠੀ ਰਾਹੀਂ ਮਿਲਾਵੇ।
ਮੀਂਹ ਪਵੇ ਜਾਂ ਵਗੇ ਹਨੇਰੀ,
ਡਾਕੀਆ ਕਦੇ ਨਾ ਨਾਗਾ ਪਾਵੇ।
ਸਿਰ ਤੇ ਟੋਪੀ ਖ਼ਾਕੀ ਵਰਦੀ,
ਦੂਰੋਂ ਹੀ ਪਹਿਚਾਣ ਆ ਜਾਵੇ।
ਜਨਤਾ ਦਾ ਇਹ ਵਧੀਆ ਸੇਵਕ,
ਹਰ ਕੋਈ ਪਿਆਰ ਨਾਲ ਬੁਲਾਵੇ।
‘ਪੱਤੋ’ ਸਾਧਨ ਕਿੰਨੇ ਹੋ ਗਏ,
ਡਾਕੀਆ ਅੱਜ ਵੀ ਡਾਕ ਲਿਆਵੇ।
ਜਦ ਕਦੇ ਸਾਡੇ ਘਰ ਹੈ ਆਉਂਦਾ,
‘ਪੀਤਾ’ ਉਸ ਨੂੰ ਚਾਹ ਪਿਲਾਵੇ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417