ਲਾਉਣ ਉੱਡਾਰੀ ਅੰਬਰੀਂ,
ਫ਼ੌਜੀ ਵੀਰ ਜਵਾਨ।
ਖੜੇ ਰਹਿਣ ਸਰਹੱਦ ਤੇ,
ਵੈਰੀ ਅੱਗੇ ਹਿੱਕ ਤਾਣ।
ਨਾ ਘਬਰਾਉਂਦੇ ਮੌਤ ਤੋਂ,
ਹੱਸ ਹੱਸ ਵਾਰਨ ਜਾਨ।
ਇੱਕੀਓ, ਇੱਕਤੀ ਪਾ ਦਿੰਦੇ,
ਜਾਣੇ ਕੁਲ ਜਹਾਨ।
ਠੰਡ ਤੇ ਗਰਮੀ ਝੱਲਦੇ,
ਝੱਲਦੇ ਝੱਖੜ ਤੂਫ਼ਾਨ।
ਕਦੇ ਪਹਾੜ ਬਰਫ਼ ਦੇ,
ਤੇ ਕਦੇ ਰੇਗਿਸਤਾਨ।
ਨਹੀ ਪ੍ਰਵਾਹ ਇਹ ਮੰਨਦੇ,
ਸਭ ਕਰਨ ਪ੍ਰਵਾਨ।
ਸਦਕੇ ਜਾਈਏ ਵੀਰਾਂ ਦੇ,
ਜੋ ਹੋ ਜਾਂਦੇ ਕੁਰਬਾਨ।
‘ਪੱਤੋ’ ਇਨਾਂ ਕਰਕੇ ਆਖਦੇ,
ਹੈ ਮੇਰਾ ਦੇਸ਼ ਮਹਾਨ।
‘ਜੈ ਭਾਰਤ ਜੈ ਹਿੰਦੁਸਤਾਨ’।
ਫ਼ੌਜੀ ਵੀਰ ਜ਼ਿੰਦਾਬਾਦ
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417
harpreetpatto992@gmail.com