ਮੈਂ ਤੇ ਮੇਰੇ ਜ਼ਜ਼ਬਾਤ ਮੱਸਿਆਂ ਦੀ ਰਾਤ ਵਰਗੇ
ਬਾਲ ਮਨ ਨੂੰ ਜੋ ਬੰਨ੍ਹ ਲੈਂਦੀ ਦਾਦੀ ਦੀ ਬਾਤ ਵਰਗੇ।
ਕਦੇ ਇਹ ਜੰਗਲ ਦੇ ਜਨੌਰ ਦੀ ਘਾਤ ਵਰਗੇ
ਬੱਦਲਾਂ ਵਿਚੋਂ ਚਾਨਣ ਵਖੇਰਦੇ ਸੂਰਜ ਦੀ ਝਾਤ ਵਰਗੇ।।
ਪਿੰਡੇ ਹੰਢਾਇਆ ਚੀਸਾਂ ਭਰਿਆ ਦਰਦ ਦੀ ਤਾਤ ਵਰਗੇ
ਥੁੜ ਗਿਣਤੀ ਵੈਰੀਆ ਹੱਥੋਂ ਮਿਲੀ ਕਰੜੀ ਮਾਤ ਵਰਗੇ।।
ਭੁੱਖੇ ਪੇਟ ਨੂੰ ਬਖਸ਼ੀ ਸੋਨੇ ਦੀ ਖਾਲੀ ਪਰਾਤ ਵਰਗੇ
ਮਾਂ ਬੋਲੀ ਲੋੜਦਾ ਮਿਲਦੀ ਬੇਗਾਨੀ ਭਾਸ਼ਾ ਦੀ ਸੌਗਾਤ ਵਰਗੇ ।
ਮੈਂ ਤੇ ਮੇਰੇ ਜ਼ਜ਼ਬਾਤ ਸ਼ੰਤਰੰਜ ਦੀ ਵਿਛੀ ਬਿਸਾਤ ਵਰਗੇ
ਫੱਕਰ ਭਾਲੇ ਫਕੀਰੀ ਪੱਲੇ ਪਈ ਵਜ਼ੀਰੀ ਦੀ ਖੈਰਾਤ ਵਰਗੇ।।
ਸੁਰਿੰਦਰਪਾਲ ਸਿੰਘ
ਵਿਗਿਆਨ ਅਧਿਆਪਕ
ਸ੍ਰੀ ਅੰਮ੍ਰਿਤਸਰ ਸਾਹਿਬ
ਪੰਜਾਬ।
