ਤਰਨਤਾਰਨ 2 ਜਨਵਰੀ (ਵਰਲਡ ਪੰਜਾਬੀ ਟਾਈਮਜ਼)
ਉਤਰੀ ਭਾਰਤ ਦੀਆਂ 18 ਕਿਸਾਨ ਮਜਦੂਰ ਜਥੇਬੰਦੀਆਂ ਅਤੇ ਸੰਜੁਕਤ ਕਿਸਾਨ ਮੋਰਚਾ ( ਗੈਰ ਰਾਜਨੀਤਿਕ ) ਦੇ ਸਾਂਝੇ ਸੱਦੇ ਤੇ ਹੋਈ ਜੰਡਿਆਲਾ ਗੁਰੂ ਦਾਣਾ ਮੰਡੀ ਦੀ ਮਹਾਂਰੈਲੀ ਵਿੱਚ ਜ਼ਿਲ੍ਹਾ ਤਰਨਤਾਰਨ ਦੇ ਹਜ਼ਾਰਾਂ ਕਿਸਾਨਾਂ, ਮਜ਼ਦੂਰਾਂ, ਬੀਬੀਆਂ, ਨੋਜਵਾਨਾਂ ਨੇ ਸੂਬਾ ਆਗੂ ਤੇ ਜ਼ਿਲ੍ਹਾ ਤਰਨਤਾਰਨ ਦੇ ਪ੍ਰਧਾਨ ਸ ਸਤਨਾਮ ਸਿੰਘ ਮਾਣੋਚਾਹਲ, ਸੂਬਾ ਆਗੂ ਤੇ ਜ਼ਿਲ੍ਹਾ ਇੰਚਾਰਜ ਹਰਪ੍ਰੀਤ ਸਿੰਘ ਸਿੱਧਵਾਂ ਅਤੇ ਸੂਬਾ ਆਗੂ ਤੇ ਜ਼ਿਲ੍ਹਾ ਸਕੱਤਰ ਹਰਜਿੰਦਰ ਸਿੰਘ ਸ਼ਕਰੀ ਦੀ ਅਗਵਾਈ ਹੇਠ ਠਾਠਾਂ ਮਾਰਦੇ ਇਕੱਠ ਵਿੱਚ ਦੋਨਾਂ ਫੋਰਮਾਂ ਵੱਲੋਂ ਜੰਡਿਆਲਾ ਗੁਰੂ ਦਾਣਾਂ ਮੰਡੀ ਵਿੱਚ ਕੀਤੀ ਮਹਾਂ ਰੈਲੀ ਵਿਚ ਹਿੱਸਾ ਲਿਆ।ਇਸ ਮੌਕੇ ਪ੍ਰੈੱਸ ਨੂੰ ਜਾਂਣਕਾਰੀ ਦਿੰਦਿਆਂ ਪ੍ਰਿਸੀਪਲ ਨਵਤੇਜ ਸਿੰਘ ਏਕਲਗੱਡਾ , ਰਣਜੋਧ ਸਿੰਘ ਗੋਗਾਬੂਹਾ, ਤੇ ਭੁਪਿੰਦਰ ਸਿੰਘ ਭਿੰਦਾ ਖਡੂਰ ਸਾਹਿਬ ਸ਼ਮਸ਼ੇਰ ਸਿੰਘ ਤਰਨਤਾਰਨ ਨੇ ਲੋਕਾਂ ਦੇ ਉਮੜੇ ਜਨ ਸੈਲਾਬ ਨੂੰ ਸੰਬੋਧਨ ਹੁੰਦੇ ਕਿਹਾ ਕਿ ਕੇਂਦਰ ਵਿੱਚ ਆਈਆਂ ਸਭ ਸਰਕਾਰਾਂ ਨੇ ਦੇਸ਼ ਦੇ ਹਰ ਤਰ੍ਹਾਂ ਦੇ ਸਰੋਤਾਂ ਨੂੰ ਦੇਸੀ ਅਤੇ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਦੇ ਹੱਥੀਂ ਦੇਸ਼ ਵੇਚਣ ਵਾਲੀਆਂ ਨੀਤੀਆਂ ਤਹਿਤ ਕੰਮ ਕੀਤਾ ਹੈ ਅਤੇ 10 ਸਾਲ ਤੋਂ ਭਾਜਪਾ ਸਰਕਾਰ ਪਿਛਲੀਆਂ ਸਰਕਾਰਾਂ ਤੋਂ ਵੀ ਅੱਗੇ ਵਧ ਕੇ ਕੰਮ ਕਰ ਰਹੀ ਹੈ ਅਤੇ ਅੱਜ ਦੇਸ਼ ਦੇ ਖੇਤੀ ਸੈਕਟਰ ਅਤੇ ਜਮੀਨਾ ਉਪਰ ਕਾਰਪੋਰੇਟ ਦੇ ਕਬਜ਼ੇ ਕਰਵਾਉਣ ਦੀ ਨੀਤੀ ਤਹਿਤ ਕੰਮ ਕਰ ਰਹੀ ਹੈ ਜਿਸ ਨਾਲ ਕਿਸਾਨਾਂ ਮਜ਼ਦੂਰਾਂ ਦੀ ਤਬਾਹੀ ਨਿਸਚਿਤ ਹੈ । ਓਹਨਾ ਕਿਹਾ ਕਿ ਅੱਜ ਦਾ ਇਹ ਇੱਕਠ ਕੇਂਦਰ ਸਰਕਾਰ ਤੋਂ ਮੰਗ ਕਰਦਾ ਹੈ ਕਿ ਸਾਰੀਆਂ ਫਸਲਾਂ ਦੀ ਖਰੀਦ ਤੇ ਐਮ.ਐਸ. ਪੀ. ਗਰੰਟੀ ਕਨੂੰਨ ਬਣਾ ਕੇ ਫ਼ਸਲਾਂ ਦੇ ਭਾਅ ਡਾ. ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਸੀ- 2 +50% ਦੇ ਫਾਰਮੂਲੇ ਨਾਲ ਦਿੱਤੇ ਜਾਣ, ਫ਼ਸਲੀ ਬੀਮਾ ਯੋਜਨਾ ਸਰਕਾਰ ਦੁਆਰਾ ਲਾਗੂ ਕੀਤੀ ਜਾਵੇ, ਕਿਸਾਨ ਅਤੇ ਖੇਤ ਮਜਦੂਰ ਦੀ ਪੂਰਨ ਕਰਜ਼ ਮੁਕਤੀ ਕੀਤੀ ਜਾਵੇ, ਜਮੀਨ ਐਕਵਾਇਰ ਕਰਨ ਸਬੰਧੀ 2013 ਦੇ ਕਨੂੰਨ ਵਿੱਚ ਸਾਲ 2015 ਦੌਰਾਨ ਕੀਤੀਆਂ ਸੋਧਾਂ ਰੱਦ ਕਰਕੇ ਪਹਿਲੇ ਰੂਪ ਵਿੱਚ ਲਾਗੂ ਕੀਤਾ ਜਾਵੇ, ਵਿਸ਼ਵ ਵਪਾਰ ਸੰਸਥਾ ਨਾਲ ਕੀਤੇ ਸਮਝੌਤਿਆਂ ਵਿੱਚੋ ਭਾਰਤ ਬਾਹਰ ਆਵੇ ਅਤੇ ਭਾਰਤ ਦੇ ਕਿਸਾਨ ਦੀ ਕੁਲ ਫ਼ਸਲ ਪਹਿਲ ਦੇ ਅਧਾਰ ਤੇ ਖਰੀਦੀ ਜਾਵੇ, 58 ਸਾਲ ਦੀ ਉਮਰ ਦੇ ਕਿਸਾਨ ਅਤੇ ਖੇਤ ਮਜ਼ਦੂਰ ਦੀ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ, ਬਿਜਲੀ ਬਿੱਲ 2020 ਨੂੰ ਪੂਰੀ ਤਰ੍ਹਾਂ ਰੱਦ ਕੀਤਾ ਜਾਵੇ, ਲਖੀਮਪੁਰ ਖੀਰੀ ਕਤਲਕਾਂਡ ਦਾ ਇਨਸਾਫ ਕੀਤਾ ਜਾਵੇ, ਦਿੱਲੀ ਮੋਰਚੇ ਦੌਰਾਨ ਪਏ ਪੁਲਿਸ ਕੇਸ ਰੱਦ ਕੀਤੇ ਜਾਣ, ਵਾਅਦੇ ਅਨੁਸਾਰ ਕਿਸਾਨੀ ਮੋਰਚਿਆਂ ਦੇ ਸ਼ਹੀਦ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਨੌਕਰੀਆਂ ਦੀ ਮੰਗ ਸਮੇਤ ਅਹਿਮ ਮੰਗਾਂ ਦੀ ਪੂਰਤੀ ਲਈ ਪੰਜਾਬ, ਹਰਿਆਣਾ, ਰਾਜਸਥਾਨ ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਤੇ ਉਤਰਾਖੰਡ ਦੇ ਕਿਸਾਨ ਮਜਦੂਰ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਦੇਸ਼ ਪੱਧਰੀ ਅੰਦੋਲਨ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਅੱਜ ਦੇ ਇਸ ਇਕੱਠ ਵਿੱਚ ਮਤੇ ਪਾ ਕੇ ਮੰਗ ਕੀਤੀ ਗਈ ਕਿ ਸੂਬੇ ਅੰਦਰ ਨਸ਼ੇ ਕਾਰਨ ਹੋਰ ਰਹੀਆਂ ਮੌਤਾਂ ਤੇ ਅੱਜ ਦਾ ਇਕੱਠ ਚਿੰਤਾ ਕਰਦਾ ਹੈ ਅਤੇ ਕੇਂਦਰ ਸਮੇਤ ਸੂਬਾ ਸਰਕਾਰ ਤੋਂ ਮੰਗ ਕਰਦਾ ਹੈ ਕਿ ਨਸ਼ੇ ਤੇ ਪੂਰਨ ਤੌਰ ਤੇ ਪਾਬੰਦੀ ਲੱਗੇ ਅਤੇ ਪੀੜਤ ਨੌਜਵਾਨਾਂ ਦਾ ਇਲਾਜ ਕਰਵਾ ਕੇ ਮੁੜ ਵਸੇਬਾ ਕੀਤਾ ਜਾਵੇ, ਤਰ੍ਹਾਂ ਦੇ ਆਬਾਦਕਾਰਾਂ ਨੂੰ ਕਾਨੂੰਨ ਬਣਾ ਕੇ ਮਾਲਕੀ ਹੱਕ ਦਿੱਤੇ ਜਾਣ, ਖੇਤੀ ਜਿਣਸਾਂ ਅਤੇ ਹਰ ਤਰ੍ਹਾ ਦੇ ਵਪਾਰ ਲਈ ਵਾਘਾ ਅਤੇ ਅਟਾਰੀ ਬਾਡਰ ਖੋਲ੍ਹੇ ਜਾਣ, ਲਾਈਨ ਖੇਤੀਬਾੜੀ ਨਾਲ ਜੁੜੀਆਂ ਹੋਈਆਂ ਸਨ ਤਾਂ ਨੂੰ ਬੰਦ ਕਰਨ ਦੀ ਬਜਾਏ ਉਹਨਾਂ ਨੂੰ ਵਾਧਾ ਰੂਪ ਵਿੱਚ ਚਾਲੂ ਰੱਖਿਆ ਜਾਵੇ ਧੂਰੀ ਮਿਲ, ਸ਼ੇਰੋ ਗੰਨਾ ਮਿਲ ਤੇ ਹੋਰ ਨਰਮੇ ਨਾਲ ਸੰਬੰਧਿਤ ਸਨਅਤਾਂ ਨੂੰ ਕਾਇਮ ਰੱਖਿਆ ਜਾਵੇ, ਇਸ ਮੌਕੇ ਜਰਨੈਲ ਸਿੰਘ ਨੂਰਦੀ, ਫਤਿਹ ਸਿੰਘ ਪਿੱਦੀ, ਦਿਆਲ ਸਿੰਘ ਮੀਆਵਿੰਡ, ਰੇਸ਼ਮ ਸਿੰਘ ਘੁਰਕਵਿੰਡ, ਹਰਬਿੰਦਰਜੀਤ ਸਿੰਘ ਕੰਗ, ਬਲਵਿੰਦਰ ਸਿੰਘ ਚੋਹਲਾ ਸਾਹਿਬ, ਜਵਾਹਰ ਸਿੰਘ ਟਾਂਡਾ, ਧੰਨਾ ਸਿੰਘ ਲਾਲੂਘੁਮਣ,ਨੇ ਕਿਹਾ ਕਿ ਜਨਤਕ ਖੇਤਰ ਵਿੱਚ ਪੱਕੀ ਭਰਤੀ ਯਕੀਨੀ ਬਣਾਈ ਜਾਵੇ, ਡਰਾਈਵਰ ਭਾਈਚਾਰੇ ਵੱਲੋਂ ਕੀਤੀ ਹੜਤਾਲ ਦਾ ਇਹ ਇਕੱਠ ਸਮਰਥਨ ਕਰਦਾ ਹੈ ਅਤੇ ਉਪਰੋਕਤ ਕਾਨੂੰਨ ਤੇ ਮੁੜ ਵਿਚਾਰ ਦੀ ਅਪੀਲ ਕਰਦਾ ਹੈ।ਓਹਨਾ ਪੰਜਾਬੀਆਂ ਨੂੰ ਮਾਲਵੇ ਦੀ ਧਰਤੀ ਤੇ 6 ਜਨਵਰੀ ਦੀ ਮਹਾਂ ਰੈਲੀ ਵਿੱਚ ਵੱਧ ਚੜ੍ਹ ਕੇ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਜ਼ਿਲ੍ਹਾ ਤਰਨਤਾਰਨ ਦੇ ਵੱਖ ਵੱਖ ਜੋਨਾ ਪ੍ਰਧਾਨ ਵੱਡੇ ਕਾਫਲੇ ਨਾਲ ਹਾਜ਼ਰ ਹੋਏ। ਸਲਵਿੰਦਰ ਸਿੰਘ ਜੀਉਬਾਲਾ, ਪਰਮਜੀਤ ਸਿੰਘ ਛੀਨਾ, ਕੁਲਵਿੰਦਰ ਸਿੰਘ ਕੈਰੋਵਾਲ, ਮਨਜਿੰਦਰ ਸਿੰਘ ਗੋਹਲਵੜ,ਪਾਖਰ ਸਿੰਘ ਲਾਲਪੁਰ , ਮੁਖਤਾਰ ਸਿੰਘ ਬਿਹਾਰੀਪੁਰ, ਇਕਬਾਲ ਸਿੰਘ ਵੜਿੰਗ, ਅਜੀਤ ਸਿੰਘ ਚੰਬਾ, ਕੁਲਵੰਤ ਸਿੰਘ ਭੈਲ, ਕੁਲਵੰਤ ਸਿੰਘ ਢੋਟੀਆਂ, ਗੁਰਭੇਜ ਸਿੰਘ ਧਾਰੀਵਾਲ, ਮੇਹਰ ਸਿੰਘ ਤਲਵੰਡੀ, ਦਿਲਬਾਗ ਸਿੰਘ ਪਹੂਵਿੰਡ, ਨਿਰੰਜਣ ਸਿੰਘ ਬਰਗਾੜੀ, ਸਲਵਿੰਦਰ ਸਿੰਘ ਡਾਲੇਕੇ, ਸਲਵਿੰਦਰ ਸਿੰਘ ਦੁੱਗਲਵਾਲਾ ਤੇ ਹਰਜਿੰਦਰ ਸਿੰਘ ਘੱਗੇ ਆਦਿ ਬਹੁਤ ਸਾਰੇ ਸਤਿਕਾਰ ਯੋਗ ਆਗੂ ਹਾਜ਼ਰ ਹੋਏ।