ਉਖੜੇ ਰਾਹਾਂ ਦੇ ਪਾਂਧੀ,ਪਹੁੰਚ ਹੀ ਜਾਣਗੇ ਮੰਜ਼ਿਲ ਤੱਕ,
ਜੇਕਰ ਰਾਹਾਂ ਨੂੰ ਪਹਿਲਾਂ,ਸਮਤਲ ਉਹਨਾਂ ਨੇ ਕਰ ਲਿਆ,
ਢਹਿ ਜਾਣਗੇ ਕਿੰਗਰੇ ਵੀ,ਦੇਖਣਾ ਇੱਕ ਦਿਨ ਜਾਲਮ ਦੇ,
ਜੇ ਕਰ ਮਸਤਕਾਂ ਵਿੱਚ ਰੌਸ਼ਨੀ,ਬਾਹਾਂ ਚ ਜੋਸ਼ ਭਰ ਲਿਆ,
ਉਠੋ ਧਰਤੀ ਦੇ ਜਾਇਓ,ਤੋੜੋ ਗੁਲਾਮੀ ਦੀਆਂ ਬੇੜੀਆਂ,
ਬੜਾ ਹੀ ਸਿਤਮ ਤੁਸਾਂ, ਪਿੰਡੇ ਦੇ ਉੱਤੇ ਜਰ ਲਿਆ,
ਲਿਖੋ ਨਵਾਂ ਇਤਿਹਾਸ, ਨਵੀਂ ਸਦੀ ਦੇ ਪੰਨਿਆਂ ਉੱਤੇ,
ਸਦੀਆਂ ਤੋਂ ਬੜਾ ਸਹਿ ਲਿਆ,ਹਾਕਮ ਦੇ ਕੋਲੋਂ ਡਰ ਲਿਆ,
ਮਹਿਲਾਂ ਵਾਲਿਆਂ ਨੂੰ ਪੈਣੀਆਂ ਨੇ ਯਾਦ ਰੱਖਿਓ ਉਦੋਂ ਭਾਜੜਾ,
ਜਿੱਦੇਂ ਇਕੱਠੇ ਹੋ ਤੁਸੀਂ, ਜਿੰਦ ਨੂੰ ਤਲੀ ਤੇ ਧਰ ਲਿਆ,
ਜਿਦੇਂ ਇਕੱਠੇ ਹੋ ਤੁਸੀਂ, ਜਿੰਦ ਨੂੰ ਤਲੀ ਤੇ ਧਰ ਲਿਆ……..
🌹ਰਚਨਾ ਪਰਮਜੀਤ ਲਾਲੀ 🌹
☎️☎️98962-44038☎️☎️