ਤੇਰੀਆਂ ਮੱਝਾਂ ਗਾਵਾਂ ਜੀਵਨ।
ਵਿਹੜੇ ਵਿਚਲੀਆਂ ਛਾਵਾਂ ਜੀਵਨ।
ਆਉਣ ਪ੍ਰਾਹੁਣੇ ਖ਼ੁਸ਼ੀਆਂ ਹੋਵਣ,
ਤੇਰੇ ਘਰ ਦੀਆ ਰਾਵ੍ਹਾਂ ਜੀਵਨ।
ਖ਼ੁਸ਼ਹਾਲੀ, ਹਰਿਆਲੀ ਦੇਵਣ,
ਧੁੱਪਾਂ ਜੀਵਨ ਛਾਵਾਂ ਜੀਵਨ।
ਰਖਵਾਲੀ ਸ਼ੋਭਾ ਪਾਉਂਦੀ ਹੈ,
ਜੁਗ-ਜੁਗ ਘਰ ਵਿਚ ਮਾਵਾਂ ਜੀਵਨ।
ਜਿੱਥੇ ਖ਼ੂਨ ਸ਼ਹੀਦਾਂ ਦਾ ਹੈ,
ਉਹ ਵਡਮੁੱਲੀਆਂ ਥਾਵਾਂ ਜੀਵਨ।
ਚੈਨ ਸਕੂਲ ਆਨੰਦ ਤ੍ਰਿਪਤੀ,
ਠੰਡੀਆਂ ਠਾਰ ਹਵਾਵਾਂ ਜੀਵਨ।
ਨਿਰਮਾਣ ਜਿੰਨ੍ਹਾਂ ਦਾ ਪ੍ਰਯੋਜਨ ਹੈ,
ਕਿਰਤ ਦੀਆਂ ਉਹ ਬਾਵ੍ਹਾਂ ਜੀਵਨ।
ਦਿਲ ਪਰਚਾਵਾ, ਨੀਂਦ ਸੁਹਾਣੀ,
ਦਾਦੂ ਕੋਲ ਕਥਾਵਾਂ ਜੀਵਨ।
ਸੰਸਾਰ ਜਿੰਨ੍ਹਾਂ ਅਰਪਣ ਕੀਤਾ।
ਪਲਕਾਂ ਵਿੱਚ ਨਿਗਾਵ੍ਹਾਂ ਜੀਵਨ।
ਪਰਿਵਰਤਨ ਦੇ ਨਿਯਮ ਬਣਾਵਟ,
ਰੁੱਤਾਂ ਜੀਣ ਖ਼ਿਜ਼ਾਵਾਂ ਜੀਵਨ।
ਸੂਈ ਮੂਈ ਵਿੱਚ ਨਜ਼ਾਕਤ,
ਬਾਲਮ ਖ਼ੂਬ ਅਦਾਵਾ ਜੀਵਨ।
ਬਲਵਿੰਦਰ ਬਾਲਮ ਗੁਰਦਾਸਪੁਰ,
ਉਂਕਾਰ ਨਗਰ ਗੁਰਦਾਸਪੁਰ ਪੰਜਾਬ
ਮੋ. 98156-25409