ਅਧਿਆਤਮਵਾਦੀ ਡਾ. ਰਾਕੇਸ਼ ਸ਼ਰਮਾ ਨਾਲ ਰੂ-ਬ-ਰੂ ਸਮਾਗਮ
ਸੰਗਰੂਰ 2 ਸਤੰਬਰ (ਗੁਰਨਾਮ ਸਿੰਘ/ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਸਾਹਿਤ ਸਭਾ ਸੰਗਰੂਰ ਵੱਲੋਂ ਇੱਕ ਵਿਲੱਖਣ ਸਾਹਿਤਕ ਸਮਾਗਮ ਦਾ ਸੈਨਿਕ ਭਵਨ ਸੰਗਰੂਰ ਵਿਖੇ ਆਯੋਜਨ ਕੀਤਾ ਗਿਆ। ਸਮਾਗਮ ਵਿੱਚ ਡਾ. ਰਾਕੇਸ਼ ਸ਼ਰਮਾ (ਸਵਾਮੀ ਆਨੰਦ ਗਣਤਵ) ਸਰੋਤਿਆਂ, ਪਾਠਕਾਂ, ਲੇਖਕਾਂ, ਬੁੱਧੀਜੀਵੀਆਂ ਦੇ ਰੂ-ਬ-ਰੂ ਹੋਏ। ਪ੍ਰਧਾਨਗੀ ਡਾ. ਸਵਰਾਜ ਸਿੰਘ ਵਿਸ਼ਵ ਚਿੰਤਕ, ਮੁੱਖ ਮਹਿਮਾਨ ਪਵਨ ਹਰਚੰਦਪੁਰੀ, ਵਿਸ਼ੇਸ਼ ਮਹਿਮਾਨ ਪ੍ਰਿੰ. ਸੁਖਜੀਤ ਕੌਰ ਸੋਹੀ, ਸੁਰਿੰਦਰ ਸ਼ਰਮਾਂ ਨਾਗਰਾਂ ਧੂਰੀ, ਸੁਖਦੇਵ ਸਿੰਘ ਔਲਖ ਸ਼ੇਰਪੁਰ ਅਤੇ ਨਿਰਮਲਾ ਗਰਗ ਪਾਤੜਾਂ ਅਤੇ ਉਨ੍ਹਾਂ ਨਾਲ ਪ੍ਰਧਾਨਗੀ ਮੰਡਲ ਵਿੱਚ ਡਾ. ਭਗਵੰਤ ਸਿੰਘ ਤੇ ਅਨੋਖ ਸਿੰਘ ਵਿਰਕ ਪ੍ਰਧਾਨ ਸਾਬਕਾ ਸੈਨਿਕ ਲੀਗ ਸ਼ਾਮਲ ਹੋਏ।
“ਡਾ. ਤੇਜਵੰਤ ਮਾਨ ਦੇ ਆਸ਼ੀਰਵਾਦ ਨਾਲ ਆਰੰਭ ਹੋਏ ਸਮਾਗਮ ਵਿੱਚ ਡਾ. ਰਾਕੇਸ਼ ਸ਼ਰਮਾ ਨੇ ਰੂ-ਬ-ਰੂ ਹੁੰਦੇ ਹੋਏ ਆਪਣੇ ਜੀਵਨ ਸੰਘਰਸ਼ ਅਤੇ ਅਧਿਆਤਮਕ ਪ੍ਰਾਪਤੀਆਂ ਬਾਰੇ ਬਹੁਤ ਸੂਖਮਤਾ ਨਾਲ ਦੱਸਿਆ। ਅੱਜ ਦੇ ਮਨੁੱਖ ਅਤੇ ਸੰਸਾਰ ਦੀ ਮੁੱਖ ਸਮੱਸਿਆ ਹੈ ਕਿ ਜੀਵਨ ਵਿੱਚੋਂ ਸਹਿਜ ਖਤਮ ਹੋ ਰਿਹਾ ਹੈ, ਇੱਕ ਰੈਟ ਰੇਸ ਜਾਂ ਚੂਹਾ ਦੌੜ ਲੱਗੀ ਹੋਈ ਹੈ। ਇਹ ਭਟਕਣ ਕਿ ਥੋੜੇ ਤੋਂ ਥੋੜੇ ਸਮੇਂ ਵਿੱਚ ਵੱਧ ਤੋਂ ਵੱਧ ਪੈਸਾ ਕਮਾ ਕੇ ਸੱੱੁਖ ਸਹੂਲਤਾਂ ਲਈਆਂ ਜਾਣ ਭਾਰੂ ਰੁਝਾਨ ਬਣ ਗਿਆ ਹੈ।” ਇਸ ਮੌਕੇ ਡਾ. ਸਵਰਾਜ ਸਿੰਘ ਨੇ ਕਿਹਾ ਕਿ “ਜੀਵਨ ਦਾ ਇਕੋ ਇੱਕ ਮੰਤਵ ਪੈਸਾ ਬਣਦਾ ਨਜ਼ਰ ਆ ਰਿਹਾ ਹੈ, ਸਹਿਜ ਮੁਕੰਮਲ ਸੰਤੁਲਨ ਦੀ ਅਵੱਸਥਾ ਹੈ, ਗੁਰਬਾਣੀ ਅਨੁਸਾਰ ਆਨੰਦ ਸਹਿਜ ਦੀ ਅਵਸਥਾ ਵਿੱਚ ਹੀ ਸੰਭਵ ਚੋਂ ਸੁੱਖ ਅਤੇ ਆਨੰਦ ਵਿੱਚ ਫ਼ਰਕ ਹੈ। ਸੁੱਖ ਦੇ ਨਾਲ ਉਸਦਾ ਵਿਰੋਧੀ ਦੁੱਖ ਜ਼ਰੂਰ ਆਉਂਦਾ ਹੈ। ਆਨੰਦ ਦਾ ਕੋਈ ਵਿਰੋਧ ਨਹੀਂ ਹੈ। ਵਿਸਮਾਦ ਆਨੰਦ ਦੀ ਉਹ ਅਵੱਸਥਾ ਹੈ ਜੋ ਬਿਆਨ ਨਹੀਂ ਕੀਤੀ ਜਾ ਸਕਦੀ। ਗੁਰਬਾਣੀ ਵਿਸਮਾਦੀ ਫਲਸਫਾ ਹੈ, ਪ੍ਰੰਤੂ ਉਸ ਲਈ ਮਨੁੱਖ ਨੂੰ ਆਪਣਾ ਮੂਲ ਪਛਾਨਣਾ ਅਤੇ ਉਸ ਨਾਲ ਜੁੜਨਾ ਪੈਂਦਾ ਹੈ। ਮਨੁੱਖੀ ਚੇਤਨਾ ਹੈ ਜਦੋਂ ਕਿ ਦੂਜੀਆਂ ਜੋਨਾ ਨਾਲੋਂ ਇਹ ਫਰਕ ਹੈ ਕਿ ਮਨੁੱਖ ਦੇ ਜੀਵਨ ਦਾ ਤੱਤਸਾਰ ਚੇਤਨਾ ਹੈ ਜਦੋਂ ਕਿ ਦੂਜੀਆਂ ਜੋਨਾਂ ਦੀ ਹੌਂਦ ਦਾ ਮੁੱਖ ਪੱਖ ਜੈਵਿਕ ਹੈ। ਜੀਵਨ ਵਿੱਚੋਂ ਸਹਿਜ ਖਤਮ ਹੋਣ ਦਾ ਮੁੱਖ ਕਾਰਨ ਪੱਛਮੀ ਖੱਪਤਕਾਰੀ ਸੱਭਿਆਚਾਰ ਹੈ ਜਿਸਨੇ ਮਨੁੱਖ ਦੀ ਹੌਂਦ ਨੂੰ ਸਿਰਫ਼ ਖੱਪਤਕਾਰ ਤੱਕ ਸੀਮਤ ਕਰ ਦਿੱਤਾ ਹੈ। ਇਸਨੇ ਆਰਥਿਕਤਾ ਅਤੇ ਨੈਤਿਕਤਾ ਜਾਂ ਧਰਮ ਅਤੇ ਪੈਸੇ ਦੇ ਸਮੀਕਰਨ ਪੁੱਠੇ ਕਰ ਦਿੱਤੇ ਹਨ, ਨੈਤਿਕਤਾ ਆਰਥਿਕਤਾ ਤੋਂ ਉੱਪਰ ਹੋਣੀ ਚਾਹੀਂਦੀ ਹੈ। ਇਸੇ ਤਰ੍ਹਾਂ ਇਸਨੇ ਜੀਵਨ ਦੇ ਰੂਹਾਨੀ ਪੱਖ ਨੂੰ ਅਮਲੀ ਤੌਰ ਤੇ ਨਕਾਰ ਦਿੱਤਾ ਹੈ ਅਤੇ ਸਿਰਫ ਪਦਾਰਥਿਕ ਪੱਖ ਤੱਕ ਸੀਮਤ ਕਰ ਦਿੱਤਾ ਹੈ।” ਵਿਿਗਆਨ ਅਤੇ ਰੂਹਾਨੀਅਤ ਵਿੱਚ ਕੋਈ ਵਿਰੋਧ ਨਹੀਂ ਹੈ। ਵਿਿਗਆਨ ਦਾ ਖੇਤਰ ਇੰਦਰੀਆਂ ਦੀ ਪਹੁੰਚ ਤੱਕ ਸੀਮਤ ਹੈ ਜਦੋਂ ਕਿ ਰੂਹਾਨੀ ਗਿਆਨ ਅਸੀਮ ਹੈ। ਧਰਮ ਪੰਥ ਜਾਂ ਮਜ਼ਹਬ ਨਾਲੋਂ ਵੱਖਰਾ ਹੈ। ਧਰਮ ਸਰਬ ਵਿਆਪਕ ਹੈ। ਪੱਛਮ ਕੋਲ ਧਰਮ ਦਾ ਸੰਕਲਪ ਨਹੀਂ ਹੈ। ਰਿਲੀਜ਼ਨ ਦਾ ਹੀ ਸੰਕਲਪ ਹੈ ਜੋ ਕਿ ਪੰਥ ਜਾਂ ਮਜ਼ਹਬ ਹੀ ਕਿਹਾ ਜਾ ਸਕਦਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਮੁਕੰਮਲ ਫਲਸਫਾ ਸਮੁੱਚੀ ਜੀਵਨ ਜਾਂਚ ਦਰਸਾਉਂਦੇ ਹਨ। ਮਾਰਕਸਵਾਦ ਦੀ ਸਾਰਥਿਕਤਾ ਹੈ ਕਿ ਉਸਨੇ ਸਰਮਾਏਦਾਰੀ ਵਿਵੱਸਥਾ ਦੀ ਬਣਤਰ ਅਤੇ ਕਾਰਜ ਸ਼ੈਲੀ ਨੂੰ ਸਮਝਿਆ ਹੈ। ਇਸ ਲਈ ਅਜੋਕੇ ਸਮਾਜ ਵਿੱਚ ਸਰਬਵਿਆਪਕ ਫਲਸਫ਼ੇ ਨੂੰ ਲਾਗੂ ਕਰਨ ਵਿੱਚ ਸਹਾਈ ਹੋ ਸਕਦਾ ਹੈ। ਡਾ. ਭਗਵੰਤ ਸਿੰਘ ਨੇ ਕਿਹਾ ਕਿ “ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਰੂਹਾਨੀ ਧਨ ਨੂੰ ਇੱਕਠਾ ਕਰਨਾ ਪਦਾਰਥਿਕ ਧਨ ਇੱਕਠਾ ਕਰਨ ਨਾਲੋਂ ਵੱਡੀ ਪਹਿਲ ਬਨਾਉਣ ਦਾ ਉਪਦੇਸ਼ ਦਿੰਦੇ ਹਨ। ਸੰਸਾਰਿਕ ਝਮੇਲਿਆ ਵਿੱਚ ਫਸੇ ਮਨ ਨੂੰ ਜਾਗਰਿਤ ਮਨ ਬਨਾਉਣ ਦਾ ਸੁਨੇਹਾ ਦਿੱਤਾ ਗਿਆ ਹੈ।” ਡਾ. ਨਰਵਿੰਦਰ ਕੌਸ਼ਲ ਨੇ ਕਿਹਾ ਕਿ ਅੱਜ ਯੂਨੀਵਰਸਿਟੀਆਂ ਆਪਣੇ ਕਾਰਜਾਂ ਤੋਂ ਭਟਕ ਚੁੱਕੀਆਂ ਹਨ ਜੋ ਕੰਮ ਯੂਨੀਵਰਸਿਟੀਆਂ ਨੇ ਕਰਨੇ ਸਨ ਉਹ ਹੁਣ ਸਾਹਿਤ ਸਭਾਵਾਂ ਕਰ ਰਹੀਆਂ ਹਨ। ਅਮਰ ਗਰਗ ਕਲਮਦਾਨ, ਜੰਗ ਸਿੰਘ ਫੱਟੜ, ਸੁਖਦੇਵ ਸਿੰਘ ਔਲਖ, ਸੁਰਿੰਦਰ ਸ਼ਰਮਾ ਨਾਗਰਾ, ਪ੍ਰਿੰ. ਸੁਖਜੀਤ ਕੌਰ ਸੋਹੀ, ਕੁਲਵੰਤ ਕਸਕ ਅਤੇ ਨਿਰਮਲਾ ਗਰਗ ਨੇ ਅਧਿਆਤਮ ਅਤੇ ਸਾਹਿਤ ਦੇ ਸੰਦਰਭ ਵਿੱਚ ਸਵਾਲ ਉਠਾਏ। ਜਿਨ੍ਹਾਂ ਦੇ ਜਵਾਬ ਡਾ. ਰਾਕੇਸ਼ ਨੇ ਭਾਵ ਪੂਰਤ ਢੰਗ ਨਾਲ ਦਿੱਤੇ।
ਅਨੋਖ ਸਿੰਘ ਵਿਰਕ ਨੇ ਆਪਣੀ ਕਹਾਣੀ ਡਮੈਂਸੀਆ ਪੇਸ਼ ਕੀਤੀ। ਪ੍ਰਿੰ. ਸੁਖਜੀਤ ਕੌਰ ਤੇ ਮਿਤਾਲੀ ਸ਼ਰਮਾ ਨੇ ਲੰਮੀਆਂ ਹੇਕਾ ਵਾਲਾ ਗੀਤ ਗਾ ਕੇ ਪੰਜਾਬੀ ਸੱਭਿਆਚਾਰ ਨੂੰ ਪੁਨਰ ਜੀਵਤ ਕੀਤਾ। ਇਸ ਤਰ੍ਹਾਂ ਹੀ ਮਿਤਾਲੀ ਸ਼ਰਮਾ ਨੇ ਆਪਣਾ ਗੀਤ ਗਾ ਕੇ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ। ਧਰਮੀ ਤੁੰਗਾਂ, ਗੁਲਜ਼ਾਰ ਸਿੰਘ ਸ਼ੌਕੀ, ਪਰਸਨ ਸਿੰਘ ਬੀਲਾ, ਸੰਤ ਸਿੰਘ ਬੀਲਾ, ਪਵਨ ਕੁਮਾਰ ਹੋਸ਼ੀ, ਬਲਜਿੰਦਰ ਈਲਵਾਲ, ਮੀਤ ਸਕਰੌਦੀ, ਅਮਰਜੀਤ ਅਮਨ, ਏ.ਪੀ. ਸਿੰਘ, ਗੁਰਚਰਨ ਸਿੰਘ ਢੀਂਡਸਾ, ਸਰਬਜੀਤ ਸੰਗਰੂਰਵੀ, ਮੁਖਤਿਆਰ ਅਲਾਲ, ਮਿਤਾਲੀ ਸ਼ਰਮਾ, ਚਰਨਜੀਤ ਸਿੰਘ, ਪਰਮਿੰਦਰ ਸਿੰਘ ਪੰਮੀ, ਸੰਦੀਪ ਸਿੰਘ ਨੇ ਆਪਣਾ ਕਲਾਮ ਪੇਸ਼ ਕੀਤਾ। ਓਸ਼ੋ ਸੰਨਿਆਸੀ ਸੰਗਰੂਰ ਦੀ ਲਿਟਰੇਚਰ ਵੈਨ ਆਕਰਸ਼ਣ ਦਾ ਕੇਂਦਰ ਰਹੀ।ਏ.ਪੀ.ਸਿੰਘ ਦੀ ਪੁਸਤਕ ਹਿਜ਼ਰ ਤੋਂ ਵਸਲ ਤੱਕ ਲੋਕ ਅਰਪਨ ਕੀਤੀ ਗਈ ਅਤੇਡਾ. ਰਾਕੇਸ਼ ਸ਼ਰਮਾ ਤੇ ਹੋਰ ਅਤਿਥੀਆਂ ਦਾ ਸਨਮਾਨ ਕੀਤਾ ਗਿਆ।
ਇਸ ਸਮਾਗਮ ਵਿੱਚ ਅਨੇਕਾਂ ਸਾਹਿਤ ਸਭਾਵਾਂ ਦੇ ਪ੍ਰਤੀਨਿਧ ਸ਼ਾਮਲ ਹੋਏ। ਜਿਨ੍ਹਾਂ ਵਿੱਚ ਸਾਹਿਤ ਸਭਾ ਸੰਗਰੂਰ, ਧੂਰੀ, ਮਾਲੇਰਕੋਟਲਾ, ਸ਼ੇਰਪੁਰ, ਪਟਿਆਲਾ, ਪਾਤੜਾਂ ਖਾਸ ਪ੍ਰਮੁੱਖ ਹਨ। ਗੁਰਨਾਮ ਸਿੰਘ ਨੇ ਮੰਚ ਸੰਚਾਲਨ ਭਾਵਪੂਰਤ ਢੰਗ ਨਾਲ ਕੀਤੀ। ਅਨੋਖ ਸਿੰਘ ਵਿਰਕ ਨੇ ਸਭ ਦਾ ਧੰਨਵਾਦ ਕੀਤਾ। ਇਹ ਸਮਾਗਮ ਆਪਣੀਆਂ ਵਿਸ਼ੇਸ਼ਤਾਵਾਂ ਦੇ ਸਦਕਾ ਸੰਗਰੂਰ ਨਿਵਾਸੀਆਂ ਲਈ ਕਈ ਯਾਦਾਂ ਛੱਡ ਗਿਆ।
