ਇੱਕ ਪਾਸੇ ਗੁਰੂ ਸਾਹਿਬ ਉਪਦੇਸ਼ ਚ ਕਹਿੰਦੇ ਆ ਕਿ ਜੁਲਮ ਸਹਿਣਾ ਵੀ ਤੇ ਜੁਲਮ ਕਰਨਾ ਪਾਪ ਦੇ ਦਾਇਰੇ ਆਉਂਦੇ ਆ ਤੇ ਆਪਣੇ ਇਸ਼ਟ ਨੂੰ ਮੰਨਣਾ, ਤਸਵੀਰ ਲਾਉਣੀ ਜਾਂ ਮੋਟਰਸਾਈਕਲ ਤੇ ਝੰਡਾ ਜਾਂ ਤਸਵੀਰ ਲਾਉਣੀ ਧਾਰਮਿਕ ਅਜਾਦੀ ਦਾ ਮਾਮਲਾ, ਤੇ ਫਿਰ ਇਹ ਹਿਮਾਚਲੀ ਗੁੰਡਾ ਅਮਨ ਸੂਦ ਕੌਣ ਹੁੰਦਾ ਸਾਡੇ ਸਿੱਖ ਜੁਆਨਾਂ ਨੂੰ ਵਰਜਣ ਤੇ ਵੰਗਾਰਨ ਵਾਲਾ ਕਿ ਤੁਸੀਂ ਸੰਤ ਸਿਪਾਹੀ ਤੇ ਦਲੇਰ ਮਰਦ ਸ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਫੋਟੋ ਝੰਡੇ ਦੀ ਤਰਾਂ ਲਾ ਕੇ ਕਿਉਂ ਜਾ ਰਹੇ ਹੋ, ਕੀ ਉਹਨਾਂ ਦਾ ਸੁਆਲ ਕਰਨਾ ਜਾਇਜ ਹੈ? ਕੀ ਇਹ ਕਾਨੂੰਨ ਨੂੰ ਹੱਥ ਲੈਣਾ ਨਹੀਂ? ਇੱਕ ਚੋਰੀ ਦੂਜੀ ਸੀਨਾ ਜੋਰੀ ਉਹ ਵੀ ਹਿਮਾਚਲ ਪੁਲਿਸ ਦੇ ਹੁੰਦਿਆਂ? ਕੀ ਇਹਨਾਂ ਲੋਕਾਂ ਦੇ ਮਨਸੂਬੇ ਸ਼ਰਾਰਤੀ ਤੇ ਫਿਰਕੂ ਨਹੀਂ, ਜਿਸ ਬੰਦੇ ਨੂੰ ਭਾਰਤ ਦੀ ਕਿਸੇ ਮਾਨਯੋਗ ਅਦਾਲਤ ਨੇ ਆਤੰਕਵਾਦੀ ਨਾ ਐਲਾਨਿਆ ਹੋਵੇ ਤੇ ਉਹ ਸਖਸ਼ੀਅਤ ਨੂੰ ਦੁਨੀਆਂ ਭਰ ਚ ਨਿਵਾਜਿਆ ਜਾਦਾਂ ਹੋਵੇ ਕੀ ਉਸ ਮਹਿਮਾ ਵਾਲੀ ਸਿੱਖ ਸਖਸ਼ੀਅਤ ਤੇ ਪ੍ਰਚਾਰਕ ਦੀ ਸ਼ਰੇਆਮ ਬੇਜ਼ਤੀ ਕਰਨਾ ਉਚਿਤ ਹੈ ਜਿਸ ਨਾਲ ਸਮੂਹ ਨਾਨਕ ਨਾਮਲੇਵਾ ਤੇ ਗੁਰੂ ਗ੍ਰੰਥ ਸਾਹਿਬ ਨਾਲ ਜੁੜੀਆਂ ਸੰਗਤਾਂ ਦੀਆਂ ਭਾਵਨਾਵਾਂ ਜੁੜੀਆਂ ਸਨ। ਇਹ ਤਾਂ ਸਿੱਧੇ ਰੂਪ ਚ ਸਿੱਖ ਧਰਮ ਦੀ ਬੇਰੋਮਤੀ ਹੈ, ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਗਹਿਰੀ ਚੋਟ ਲੱਗੀ ਹੈ। ਪੰਜਾਬੀ ਚੇਤਨਾ ਸੱਥ ਕੇਂਦਰ ਤੇ ਪੰਜਾਬ ਸਰਕਾਰ ਤੋ ਮੰਗ ਕਰਦੀ ਹੈ ਕਿ ਅਮਨ ਸੂਦ ਤੇ ਸਾਥੀਆਂ ਸਮੇਤ ਤੁਰੰਤ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਮਾਮਲਾ ਦਰਜ ਕਰਨਾ ਚਾਹੀਦਾ ਤਾਂ ਕਿ ਕੋਈ ਅਗਾਂਹ ਤੋਂ ਅਜਿਹੀ ਅਵੱਗਿਆ ਕਰਨ ਦੀ ਹਿਮਾਕਤ ਨਾ ਕਰੇ, ਕਿਸੇ ਨੂੰ ਵੀ ਕਾਨੂੰਨ ਹੱਥ ਚ ਲੈਣ ਦਾ ਕੋਈ ਹੱਕ ਨਹੀਂ ਜੇ ਕੋਈ ਦਿੱਕਤ ਹੈ ਵੀ ਤਾਂ ਕਾਨੂੰਨੀ ਰਾਹ ਅਪਣਾਓ।
ਪਰ ਸਿਆਣੇ ਆਖਣਗੇ ਫਿਰ ਉਹਨਾਂ ਤੇ ਤੁਹਾਡੇ ਚ ਫਰਕ ਕੀ ਰਿਹਾ, ਗੱਲ ਤੇ ਦੋਸਤੋ ਇਹ ਸਮਝਣ ਦੀ ਵੀ ਹੈ ਕਿ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣ ਦੀ ਜੁਰਤ ਹੋਣੀ ਜਰੂਰੀ ਹੈ, ਭਾਰਤ ਦਾ ਸੰਵਿਧਾਨ ਸਾਨੂੰ ਕਾਨੂੰਨੀ ਹੱਕ ਦਿੰਦਾ ਕਿ ਤੁਸੀਂ ਕਿਸੇ ਦੀ ਫੋਟੋ ਲਾ ਸਕਦੇ ਹੋ,ਗੁਰੂ ਮੰਨ ਸਕਦੇ ਹੋ,ਇਹ ਵੀ ਕਾਨੂੰਨ ਤੁਹਾਨੂੰ ਹੱਕ ਦਿੰਦਾ ਕਿ ਤੁਸੀਂ ਆਸਤਕ, ਨਾਸਤਕ, ਜਾਂ ਕਿਸੇ ਵੀ ਧਰਮ ਦੇ ਧਾਰਨੀ ਹੋ ਸਕਦੇ ਹੋ, ਜੇਕਰ ਕੋਈ ਦਖ਼ਲ ਅੰਦਾਜੀ ਹੈ ਤਾਂ ਸਿੱਧਾ ਤੁਹਾਡੇ ਮੌਲਿਕ ਅਧਿਕਾਰਾਂ ਦਾ ਹਨੰਨ ਹੈ। ਜਿਸਦਾ ਹੱਕ ਸਾਨੂੰ “ਫਰੀਡਮ ਆਫ ਸਪੀਚ ਤੇ ਐਕਸਪ੍ਰੈਸਨ ” ਦਾ ਕਾਨੂੰਨ ਦਿੰਦਾ ਹੈ ਹਾਂ ਜੇ ਕਿਸੇ ਨੂੰ ਕੋਈ ਇਤਰਾਜ਼ ਜਾਂ ਸ਼ੱਕ ਸੁਭਾ ਹੈ ਤਾਂ ਕਾਨੂੰਨੀ ਚਾਰਾਜੋਈ ਕਰੇ ਨਾ ਕਿ ਕਾਨੂੰਨ ਹੱਥ ਚ ਲੈ ਲਵੇ ਤੇ ਆਪਹੁੱਦਰੀਆਂ ਕਰੇ , ਇਹ ਵਿਵਹਾਰ ਤਾਂ ਬਿਲਕੁੱਲ ਹੀ ਕਾਬਲੇ ਬਰਦਾਸ਼ਤ ਨਹੀਂ,ਜਿਹੜਾ ਦੇਖਦਾ ਸਿੱਖਾਂ ਦੁਆਲੇ ਹੋ ਜਾਦਾਂ, ਵਿਤਕਰਾ ਕਰਨ ਲਈ ਅਸੀਂ ਹੀ ਲੱਭੇ ਆਂ ਸਾਰਿਆਂ ਨੂੰ,ਨਾ ਸਾਡਾ ਕਸੂਰ ਕੀ,ਤੁਸੀਂ ਸਾਨੂੰ ਜਰਾਇਮ ਪੇਸ਼ਾ ਕੌਮ ਦੱਸੋ, ਸਾਡੇ ਨਾਲ ਦੂਜੇ ਦਰਜੇ ਦੇ ਸ਼ਹਿਰੀ ਵਾਲਾ ਸਲੂਕ ਕਿਉਂ?ਦੇਸ਼ ਅਜ਼ਾਦ ਚ ਕਰਾਉਣ ਚ ਅਸੀਂ ਮੋਹਰੀ, ਕੇਂਦਰੀ ਅੰਨ ਦੇ ਭੰਡਾਰੀ ਉਹ ਅਸੀਂ ,ਦੇਸ਼ ਦੀਆਂ ਸਰਹੱਦਾ ਤੇ ਸੀਨੇ ਚ ਗੋਲੀਆਂ ਖਾਈਏ ਅਸੀਂ,ਇਹ ਤਾਂ ਉਹ ਹੋਇਆ ਖਾਣਪੀਣ ਨੂੰ ਬਾਂਦਰ ਤੇ ਜੁੱਤੀਆਂ ਖਾਣ ਰਿੱਛ,ਸਾਡੀ ਭਲੀਮਾਣਸੀ ਨੂੰ ਕਮਜੋਰੀ ਨਾ ਸਮਝਿਆ ਜਾਵੇ ਉਹ ਕਹਿੰਦੇ ਆ ਨਾ ਅੱਤ ਤੇ ਖੁਦਾ ਦਾ ਵੈਰ ਹੁੰਦਾ,ਫਿਰ ਤਾਂ ਵਿਗਿਆਨੀ ਨਿਊਟਣ ਦਾ ਤੀਜਾ ਸਿਧਾਂਤ ਲਾਉਣਾ ਹੀ ਪੈਂਦਾ ਜੀ, ਐਬਰੀ ਐਕਸ਼ਨ ਦੇਅਰ ਇਜ਼ ਇਕੂਅਲ ਐਂਡ ਓਪੋਜਿਟ ਰੀਐਕਸ਼ਨ।
ਜਿਹੜੇ ਸਖਸ਼ ਅਮਨ ਸੂਦ ਨੇ ਅਖੋਤੀ ਮੋਹਰੀ ਲੀਡਰ ਬਣਕੇ ਮੋਟਰਸਾਈਕਲਾ ਤੋਂ ਸੰਤ ਭਿੰਡਰਾਂਵਾਲਿਆਂ ਦੇ ਝੰਡਿਆਂ ਨੂੰ ਧੱਕੇ ਨਾਲ ਲਾਇਆ ਤੇ ਉਪ੍ਰੋਕਤ ਬੇਅਦਬੀ ਦੀ ਵੱਖੋ ਵੱਖਰੇ ਚੈਨਲਾਂ ਚ ਖਬਰ ਦੇ ਸੰਦਰਭ ਚ ਆਈ ਵੀਡਿਓ ਚ ਸਾਫ਼ ,ਅਣਪਛਾਤੇ ਸਾਥੀਆਂ ਸਮੇਤ, ਸਿੱਖ ਨੌਜਵਾਨਾਂ ਨਾਲ ਗੁੰਡਾਗਰਦੀ ਕਰਦੇ ਤੇ ਸੰਤਾਂ ਦੀਆਂ ਤਸਵੀਰਾਂ ਵਾਲੇ ਝੰਡੇ ਧੱਕੇ ਨਾਲ ਉਤਾਰ ਕੇ ਪੈਰਾਂ ਹੇਠ ਦੇ ਰਹੇ ਹਨ।ਕੀ ਇਹਨਾਂ ਸ਼ਰਾਰਤੀ ਤੇ ਫਿਰਕੂ ਅੰਨਸਰਾਂ ਨੂੰ ਕਟਿਹਰੇ ਚ ਖੜੇ ਨਹੀਂ ਕਰਨਾ ਚਾਹੀਦਾ, ਕੀ ਇਹ ਸਿੱਖ ਕੌਮ ਦਾ ਨਿਰਾਦਰ ਨਹੀਂ? ਕੀ ਅੱਤਵਾਦੀ ਇਹ ਜਾਂ ਸਿੱਖ? ਜੇਕਰ ਇਹਨਾਂ ਵਰਗੀ ਗੈਰਮਿਆਰੀ ਰਫ਼ ਭਾਸ਼ਾ ਚ ਕਹਿਣਾ ਹੋਵੇ…..ਕੀ ਤੁਸੀਂ ਅੱਤਵਾਦੀ ਨਹੀਂ? ਕੀ ਇਹ ਲੋਕਾਂ ਦੀ ਸਾਂਤੀ ਖੋਹਣ ਵਾਲੇ ਦਰਿੰਦੇ ਤਾਂ ਨਹੀਂ, ਹੁਣ ਤੁਸੀਂ ਦੱਸੋ ਅਸਲੀ ਅੱਤਵਾਦੀ ਕੌਣ? ਦਲੇਰ ਕੌਮ ਨੂੰ ਉਕਸਾਉਣ ਵਾਲਾ ਜਾਂ ਲੋਕਾਂ ਲਈ ਦੁਨੀਆਂ ਭਰ ਚ ਲੰਗਰ ਲਾਉਣ ਵਾਲਾ? ਫੈਸਲਾ ਪਾਠਕਾਂ ਦੇ ਹੱਥ।
ਸੰਸਥਾਪਕ
ਪੰਜਾਬੀ ਚੇਤਨਾ ਸੱਥ

ਡਾ ਜਸਵੀਰ ਸਿੰਘ ਗਰੇਵਾਲ
ਪਿੰਡ ਬਸੰਤ ਨਗਰ, ਹੰਬੜਾਂ ਰੋਡ
ਡਾਕਖਾਨਾ ਪ੍ਰਤਾਪ ਸਿੰਘ ਵਾਲਾ
ਹੰਬੜਾਂ ਰੋਡ,ਲੁਧਿਆਣਾ।
141008
9914346204
happy4ustar@gmail.com

