ਜਿਸ ਮਨੁੱਖ ਨੂੰ ਨਾਮ ਬਾਣੀ ਭੁੱਲ ਜਾਂਦੀ ਹੈ। ਪ੍ਰਮੇਸ਼ਰ ਭੁੱਲ ਜਾਂਦਾ ਹੈ। ਉਸ ਦੀ ਹਾਲਤ ਕੋਠੜੀਆਂ ਜੈਸੀ ਹੁੰਦੀ ਹੈ।
ਉਸ ਜੀਵ ਦੀ ਹਾਲਤ ਹਜੂਰ ਦੱਸਦੇ ਹਨ।
ਹੇ ਭਾਈ ਉਹ ਜੀਵ ਮੁੜ ਦੁਖੀ ਹੁੰਦਾ ਹੈ। ਦੁਖਾਂ ਵਿਚ ਤਪ ਤਪ ਕੇ ਖਾਂਦਾ ਕ੍ਰਿ ਉਹਝਦਾ ਹੈ। ਜਿਸ ਕਰਕੇ ਇਸ ਸਰੀਰ ਵਿਚ ਬਹੁਤ ਵਿਕਾਰ ਪੈਦਾ ਹੁੰਦੇ ਹਨ। ਜਿਸ ਸਰੀਰ ਵਿਚੋਂ ਪਰਮੇਸ਼ੁਰ ਦੀ ਬਾਣੀ ਭੁੱਲ ਜਾਂਦੀ ਹੈ। ਉਹ ਇਸ ਤਰ੍ਹਾਂ ਵਿਲਕਦਾ ਹੈ । ਜਿਵੇਂ ਪੱਕਾ ਰੋਗੀ ਭਾਵ ਕੋਹੜੀ ਵਿਲਕਦਾ ਹੈ। ਦੁਖੀ ਹੁੰਦਾ ਹੈ।
ਬਹੁਤਾ ਬੋਲਣਾ ਝਖਣ ਸਮਾਪਤ ਵਿਅਰਥ ਹੁੰਦਾ ਹੈ। ਉਹ ਵਾਹਿਗੁਰੂ ਬੋਲੇ ਬਿਨਾਂ ਹੀ ਸਭ ਕੁਝ ਜਾਣਦਾ ਹੈ। ਜਿਸ ਕਰਤਾਰ ਪ
ਨੇ ਕੰਨ ਅੱਖਾਂ ਤੇ ਨੱਕ ਆਦਿ ਬਣਾਏ ਹਨ। ਜਿਸ ਨੇ ਜੀਭ ਦਿੱਤੀ ਹੈ। ਜਿਸ ਨਾਲ ਮਨੁੱਖ ਛੇਤੀ ਛੇਤੀ ਬੋਲ ਰਿਹਾ ਹੈ। ਜਿਸ ਨੇ ਮਾਂ ਦੇ ਪੇਟ ਦੀ ਜਠਰ ਅਗਨੀ ਵਿਚ ਪਾ ਕੇ ਉੱਥੇ ਰਖਿਆ ਕੀਤੀ ਹੈ। ਜਦੋਂ ਕੰਨ ਵਿਚ ਹਵਾ ਵਜਦੀ ਭਾਵ ਬੋਲਦੀ ਹੈ ਤਾਂ ਸੱਭ ਗੱਲਾਂ ਕੰਨ ਨੂੰ ਜਾ ਕੇ ਦਸਦੀ ਹੈ ਕਿ। ਗੁਰਬਾਣੀ ਦਾ ਉਪਦੇਸ਼ ਯਾਦ ਰੱਖਣਾ ਚਾਹੀਦਾ ਹੈ।
ਜਿਤਨਾ ਮਾਇਆ ਦਾ ਮੋਹ ਹੋਰ ਪਦਾਰਥਾਂ ਦੀ ਪ੍ਰੀਤ ਅਤੇ ਜੀਭ ਦਾ ਸੁਆਦ ਹੈ । ਕਾਲਖ ਰੂਪ ਹੈ
ਜੋਂ ਵਿਕਾਰਾਂ ਵਾਲੇ ਦਾਗਾਂ ਦੇ ਦਾਗ ਲਾਕੇ ਬਦਸ਼ਕਲ ਕਰ ਦਿੱਲੀ ਹੈ। ਇਸੇ ਤਰ੍ਹਾਂ ਮਨੁੱਖ ਦੋਸ਼ਾਂ ਦੇ ਦਾਗ ਆਪਣੇ ਮੂੰਹ ਤੇ ਲਾ ਕੇ ਇਸ ਸੰਸਾਰ ਤੋਂ ਚਲਾ ਗਿਆ। ਪਰ ਪਰਮਾਤਮਾ ਅੱਗੇ ਉਸ ਦੀ ਦਰਗਾਹ ਵਿਚ ਇਸ ਨੂੰ ਬੈਠਣ ਲਈ ਥਾਂ ਨਹੀਂ ਮਿਲਦੀ।
ਤੇਰੇ ਨਾਮ ਦਾ ਆਖਣ ਸਿਮਰਣ ਤੇਰੀ ਮਿਹਰ ਨਾਲ ਮਿਲਦਾ ਹੈ। ਜਿਸ ਨਾਲ ਕੇ ਸੰਸਾਰ ਤੋਂ ਚਰਣਾਂ ਹੁੰਦਾ ਹੈ। ਇਸ ਤੋਂ ਤਰਣ ਲਈ ਹੋਰ ਥਾਂ ਟਿਕਾਣਾ ਨਹੀਂ ਹੈ।
ਜੇ ਕੋਈ ਮਨੁੱਖ ਡੁੱਬ ਰਿਹਾ ਹੋਵੇ। ਪ੍ਰਮੇਸ਼ਰ ਕਰੇ ਤਾਂ ਮਾਲਕ ਵਲੋਂ ਫਿਰ ਉਸ ਦੀ ਵੀ ਸੰਭਾਲ ਹੁੰਦੀ ਹੈ । ਕਿਉਂਕਿ ਉਹ ਸੱਚਾ ਵਾਹਿਗੁਰੂ ਜੀ ਉਸ ਦੀ ਸੰਭਾਲ ਆਪ ਕਰਦਾ ਹੈ।
ਇਕ ਕੋਹੜੀਆ ਕੁਸ਼ਟ ਸਾਹਿਤ ਦੀ ਹੋ ਕੇ ਵਿਰਲਾਪ ਕਰ ਰਿਹਾ ਹੈ। ਕੋੜੀ ਨੇ ਜਦੋਂ ਸਤਿਗੁਰੂ ਦੇ ਸਮੁੰਦਰ ਦੇ ਪਵਿੱਤਰ ਦਰਸ਼ਨ ਕੀਤੇ ਉਹ ਕੋੜ੍ਹ ਦੇ ਦੁੱਖ ਕਰਕੇ ਵਿਰਲਾਪ ਕਰ ਰਿਹਾ ਸੀ। ਦਰਸ਼ਨ ਕਰਕੇ ਸਾਰੇ ਵਿਰਲਾਪ ਕਰਨੋਂ ਹੱਟ ਗਿਆ।
ਜਿੰਨਾਂ ਚਿਰ ਲੋਅ ਰਹੀ ਦਰਸ਼ਨ ਹੁੰਦੇ ਰਹੇ। ਉਤਨਾ ਚਿਰ ਉਸ ਦੀ ਸਾਰੀ ਪੀੜ ਮਿਟੀ ਰਹੁ। ਜਦੋਂ ਹਨੇਰਾ ਹੋਣ ਕਰਕੇ ਦਰਸ਼ਨ ਹੋਣੋਂ ਹਟ ਗਏ ਤਾਂ ਫਿਰ ਪੀੜ ਨਾਲ ਵਿਰਲਾਪ ਕਰਨ ਲੱਗ ਪਿਆ ਤਾਂ ਕੋੜ੍ਹੀ ਨੇ ਨਿਮ੍ਰਤਾ ਸਹਿਤ ਬੇਨਤੀ ਕੀਤੀ।
ਗਰੀਬ ਨਿਵਾਜ਼ ਨੇ ਬੇਨਤੀ ਸੁਣ ਕੇ ਕਰੁਣਾ ਰਸ ਵਿਚ ਢਲ ਪਿਆ ਅਤੇ ਗੁਰੂ ਦੀ ਸਿਫ਼ਤ ਕਰਨ ਲੱਗ ਪਿਆ।
ਮੈਂਬਰ
ਇੰਟਰਨੈਸ਼ਨਲ ਸਿੱਖ ਕੌਂਸਿਲ
ਸੁਰਜੀਤ ਸਾਰੰਗ
8130660205
ਨਵੀਂ ਦਿੱਲੀ 18