ਜੈ ਕਿਤਾਬ
ਜੈ ਪੁਸਤਕ
ਜੈ ਪੁਸਤਕ ਸੱਭਿਆਚਾਰ।
ਝਗੜਾ ਨਾ ਕਰੋ, ਰੁਕੋ
ਕਹਿੰਦੇ ਵਿਚਾਰ ਚ ਹੁੰਦਾ ਸੁੱਖ
ਆਖਣ ਕਾਹਲ ਦੇਵੇ ਦੁੱਖ
ਫਿਰ ਸੋਚ ਇੱਕ ਵਾਰ,
ਫਿਰ ਕਰ ਵਿਚਾਰ,
ਠਰੰਮਾ ਟਾਲੂ ਉਲਾਮਾਂ
ਯਾਰ ਅਕਲ ਨੂੰ ਹੱਥ ਮਾਰ
ਜੈ ਪੁਸਤਕ ਸੱਭਿਆਚਾਰ।
ਜੈ ਵਿਚਾਰ ਪ੍ਰਵਾਹ
ਜੈ ਜਾਗ੍ਰਿਤੀ , ਜੈ ਪੁਨਰਵਿਚਾਰ
ਕਿਤਾਬ ਤੇਰੀ ਸੱਚੀ ਦੋਸਤ ਯਾਰ
ਜੈ ਪੁਸਤਕ ਸੱਭਿਆਚਾਰ।
ਸੁਣੋ ਸਮੱਸਿਆ ਤੋਂ ਹੱਲ ਤੱਕ
ਵਿਚਾਰਾਂ ਦੇ ਅਦਾਨ ਪ੍ਰਦਾਨ ਚੋਂ
ਰੋਸ਼ਨੀ ਦੀ ਕਿਰਨ ਉਪਜਦੀ
ਸਿੱਖਿਆ ਤੇ ਸਾਰਾ ਦਾਰੋਮਦਾਰ।
ਜੈ ਕਿਤਾਬ, ਜੈ ਪੁਸਤਕ
ਜੈ ਪੁਸਤਕ ਸੱਭਿਆਚਾਰ।
ਜੈ ਕਿਤਾਬ,ਜੈ ਪੁਸਤਕ
ਜੈ ਪੁਸਤਕ ਸੱਭਿਆਚਾਰ।
ਸਭ ਤੋਂ ਉਚੀ ਸੁੱਚੀ ਵਿਚਾਰ ਗੋਸਟੀ।
ਜੈ ਵਿਚਾਰ ,ਜੈ ਚਿੰਤਨ ,ਜੈ ਕਿਰਦਾਰ
ਜੈ ਆਲੋਚਨਾ,ਜੈ ਸਿੱਖਿਆ ਸਰੋਕਾਰ
ਟ੍ਰੈਕਟਰ ਚੱਲੇ ਖੇਤੀਂ ਲਾਣੇ ਦਾ,ਝਿੰਜੀਂ ਨਾ ਜਾਵੇ।
ਨੂੰਹ ਨੇ ਚੱਕੀ ਕਾਰ,ਰੋਟੀ ਪਾਣੀ ਖੇਤ ਪਹੁੰਚਾਵੇ
ਸਰਦਾਰ ਸਰਕਾਰੀ ਨੌਕਰੀ ਤੇ ਨਾਲ ਖੇਤੀ ਵੀ।
ਹੈ ਖੇਤਾਂ ਚ ਖਿਲਾਰਦਾ ਵਾਂਗ ਵਿਸਾਰ ਮਾਇਆ।
ਭੁੱਲ ਕੇ ਸਭ ਕੁਦਰਤੀ ਮਾਰਾਂ ਨੂੰ ਆਲੂ ਬੀਜਤੇ।
ਜੈ ਕਿਸਾਨ ,ਜੈ ਮਜ਼ਦੂਰ, ਜੈ ਖੋਜ ਸਥਾਨ
ਜੈ ਕਿਤਾਬ,ਜੈ ਪੁਸਤਕ,, ਜੈ ਖੇਤੀ ਸਾਇੰਸਦਾਨ
ਜੈ ਜੀਵਨ, ਜੈ ਮਾਧਿਅਮ ਸੰਚਾਰ
ਜੈ ਪੁਸਤਕ ਸੱਭਿਆਚਾਰ।
ਕੂੜ, ਕਪਟ, ਹੰਕਾਰ ਮਨੁੱਖ ਦੇ ਨੇ ਦੁਸ਼ਮਣ ਤਿੰਨੇ
ਕਰ ਦਿਓ ਇਹਨਾਂ ਫਾਰਗ, ਮਨ ਤੋਂ ਬਾਹਰ ਤਿੰਨੇ।
ਬਹਿਸ ਨਾ ਕਰੋ, ਲੋਭ ਮੋਹ ਰੰਗ ਵਿਖਾ ਰਹੇ ਨੇ
ਸ਼ਬਦਾਂ ਨੂੰ ਦੁਬਾਰਾ ਸੁਣੋ, ਜੋ ਗੁੱਸੇ ਚ ਕਹੇ ਸੀ।
ਸੱਚੀਂ,ਤੁਹਾਡੇ ਆਚਰਣ ਦਾ ਬਿੰਬ ਬਣਾ ਰਹੇ ਨੇ
ਜੈਸੇ ਤੁਸੀਂ ਅੰਦਰੋਂ ਬਿਲਕੁਲ ਤੈਸਾ ਹੀ ਬਣਾਤਾ ਸੀ।
ਲੱਗਦਾ ਸਭ ਬੇਕਾਰ ਗਿਆ ਪੜ੍ਹਿਆ ਪੋਚਿਆ
ਇਸ ਕਿਹੜੇ ਖਾਤੇ ਪਾਈਏ ਆਕਾ ਕੀ ਵਿਚਾਰ।
ਜੈ ਕਿਤਾਬ,ਜੈ ਪੁਸਤਕ,
ਜੈ ਜਵਾਨ,ਜੈ ਕਿਸਾਨ
ਜੈ ਕਿਸਾਨ, ਜੈ ਮਜ਼ਦੂਰ
ਜੈ ਖੋਜ, ਜੈ ਜੈ ਵਿਚਾਰ
ਜੈ ਪੁਸਤਕ ਸੱਭਿਆਚਾਰ।
ਡਾ ਜਸਵੀਰ ਸਿੰਘ ਗਰੇਵਾਲ
ਬਸੰਤ ਨਗਰ, ਹੰਬੜਾਂ ਰੋਡ
ਲੁਧਿਆਣਾ।
9914346204
9914846204