ਕਿਧਰੇ ਹੋਈ ਜਾਣ ਬਲਾਤਕਾਰ ਇੱਥੇ,
ਚੱਲਣ ਗੋਲੀਆਂ ਤਾੜ-ਤਾੜ ਸਾਈਂ।
ਧਰਨੇ ,ਮੁਜ਼ਾਹਰਿਆਂ,ਸੜਕਾਂ ਚੌਂਕ ਘੇਰੇ,
ਲਈ ਬੈਠੇ ਮੰਗਾਂ ਦੀ ਆੜ ਸਾਈਂ।
ਚੋਰੀਆਂ ਡਕੈਤੀਆਂ ਇੱਥੇ ਵੱਧ ਚੱਲੀਆਂ,
ਨਸ਼ਾ ਵਿਕਦਾ ਗਲ਼ੀ ਗੁਵਾੜ ਸਾਈਂ।
ਗਿਣਤੀਓ ਬਾਹਰ,ਅਲਾਮਤਾਂ ਹੋਰ ਵੀ ਨੇ,
ਕਰੀ ਜਾਂਦੀਆਂ ਨਿੱਤ ਉਜਾੜ ਸਾਈਂ।
ਰਾਜ ਜੰਗਲ ਦਾ ਹੋਇਆ ਹੈ ਇੱਥੇ,
ਜਿਓਂ ਸਿਖ਼ਰ ਦੁਪਹਿਰ ਜੇਠ ਹਾੜ ਸਾਈਂ।
ਪੰਜ ਆਬ ਦੀ ਧਰਤੀ ਇਹ ਸੀ ਸਾਡੀ,
ਦਿੱਤੀ ਬੁਰੀਆਂ ਨਜ਼ਰਾਂ ਸਾੜ ਸਾਈਂ।
‘ਪੱਤੋ’ ਬਚਾਵੇ ਕੋਈ ਰੰਗਲੇ ਪੰਜਾਬ ਤਾਂਈ,
ਦੇਵੇ ਪੱਟ ਕੰਡਿਆਲੀ ਵਾੜ ਸਾਈ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417