ਢਹਿ ਗਏ ਜਿੰਨਾਂ ਦੇ ਰੈਣ ਬਸੇਰੇ
ਉਹ ਕਿਧਰ ਨੂੰ ਜਾਵਣ ਹੂ।
,,,,,,,,,,,,,,,,,,,,,,,,,,,,,,,,,,,,,,,,,,,,,,,,,
ਰੁੜ ਗਏ ਪਾਣੀ ਦੇ ਵਿੱਚ ਭੜੋਲੇ
ਭੁੱਖੇ ਢਿੱਡ ਕੀ ਖਾਵਣ ਹੂ।
,,,,,,,,,,,,,,,,,,,,,,,,,,,,,,,,,,,,,,,,,,,,,,,,
ਬੈਠ ਛੱਤਾਂ ਤੇ ਕਰਨ ਉਡੀਕਾਂ
ਆਸ ਦੀ ਕਿਰਨ ਜਗਾਵਣ ਹੂ।
,,,,,,,,,,,,,,,,,,,,,,,,,,,,,,,,,,,,,,,,,,,,,,,,,
ਪਹਿਲਾਂ ਬਚੇ ਮਸਾਂ ਜੰਗ ਦੇ ਕੋਲੋਂ
ਹੁਣ ਕਿੱਥੇ ਕੀ ਲੁਕਾਵਣ ਹੂ।
,,,,,,,,,,,,,,,,,,,,,,,,,,,,,,,,,,,,,,,,,,,,,,,,,
ਕੋਈ ਡਾਡ ਫ਼ਰਿਆਦ ਨਾ ‘ਪੱਤੋ’
ਰੱਬੀ ਹੁਕਮ ਵਜਾਵਣ ਹੂ।
,,,,,,,,,,,,,,,,,,,,,,,,,,,,,,,,,,,,,,,,,,,,,,,,,
ਹਰਪ੍ਰੀਤ ਪੱਤੋ