ਜੰਗ ‘ਚ ਕਿਸੇ ਦਾ ਭਲਾ ਨਾ ਹੁੰਦਾ,
ਜੰਗ ਤੋਂ ਹਰ ਕੋਈ ਬਚਣਾ ਚਾਹੁੰਦਾ।
ਜੰਗ ਤਾਂ ਜਾਨਾਂ ਲੈਂਦੀ ਹੈ।
ਜੰਗ ਦੇ ਬੱਦਲ ਜਦ ਮੰਡਰਾਵਣ,
ਹਰ ਇੱਕ ਦਿਲ ਨੂੰ ਡੋਬੂ ਪਾਵਣ।
ਜੰਗ ਤੋਂ ਦੁਨੀਆਂ ਤ੍ਰਹਿੰਦੀ ਹੈ।
ਜੰਗ ਦੇ ਦਿਨ ਨਾ ਕਦੇ ਵੀ ਚੰਗੇ,
ਬਸ਼ਰ ਕੋਈ ਵੀ ਜੰਗ ਨਾ ਮੰਗੇ।
ਕਵੀ-ਕਲਮ ਜੰਗ ਸਹਿੰਦੀ ਹੈ।
ਦੁਨੀਆਂ ਦੇ ਵਿੱਚ ਏਨਾ ਸਾੜਾ,
ਜੰਗ ਦਾ ਹੁੰਦਾ ਨਾਂ ਵੀ ਮਾੜਾ।
ਮਾਰ ਤਾਂ ਝੱਲਣੀ ਪੈਂਦੀ ਹੈ।
ਹੁੰਦੀ ਕਿਧਰੇ ਜਦ ਬੰਬਾਰੀ,
ਖ਼ਲਕਤ ਰੋਵੇ ਕਰਮਾਂ ਮਾਰੀ।
ਰੋਵੇ ਉਠਦੀ-ਬਹਿੰਦੀ ਹੈ।
ਸ਼ਾਲਾ, ਕਦੇ ਵੀ ਜੰਗ ਨਾ ਹੋਵੇ,
ਅੱਖ ਕਿਸੇ ਦੀ ਕਦੇ ਨਾ ਰੋਵੇ।
ਜੀਵਨ-ਗਤੀ ਨਾ ਰਹਿੰਦੀ ਹੈ।
~ ਪ੍ਰੋ. ਨਵ ਸੰਗੀਤ ਸਿੰਘ
1, ਲਤਾ ਗਰੀਨ ਐਨਕਲੇਵ, ਪਟਿਆਲਾ-147002
(9417692015)