ਜਨਮ 5 ਮੲ 1723 ਲਾਹੌਰ ਪਿਤਾ ਭਗਵਾਨ ਸਿੰਘ। ਦਾਦਾ ਹਰਦਾਸ ਸਿੰਘ।
ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ ਸ਼੍ਰੀ ਅੰਮ੍ਰਿਤਸਰ ਦੇ ਨੇੜੇ ਪਿੰਡ ਗੁੱਗਾ ਬੂਹਾ ਵਿਖੇ ਭਗਵਾਨ ਸਿੰਘ ਦੇ ਘਰ ਹੋਇਆ। ਉਹਨਾਂ ਦੇ ਦਾਦਾ ਹਰਦਾਸ ਸਿੰਘ ਜੋਂ ਲਾਹੌਰ ਜ਼ਿਲ੍ਹੇ ਸ਼ੁਰੁ ਸਿੰਘ ਤੋਂ ਸਨ। ਉਹਨਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਤੋਂ ਅੰਮ੍ਰਿਤ ਛਕ ਕੇ ਸਿੰਘ ਸਜੇ।
ਉਹਨਾਂ ਨੇ ਗੁਰੂ ਜੀ ਦੀਆਂ ਸਿਖਿਆਵਾਂ ਨੂੰ ਪਿੰਡ ਪਿੰਡ ਪਹੁੰਚਾਇਆ।
ਆਪ ਦੇ ਦਾਦਾ ਜੀ ਬੰਦਾ ਬਹਾਦਰ ਦੀ ਫੌਜ ਵਿਚ ਦਾਖਲ ਹੋਏ। ਮੁਗਲ ਫੌਜਾਂ ਨਾਲ ਲੜਾਈ ਲੜੀ ਅਤੇ 1716 ਵਿਚ ਸ਼ਹਿਦੀ ਪ੍ਰਾਪਤ ਕੀਤੀ ।
ਹਰਦਾਸ ਸਿੰਘ ਦੀ ਮੌਤ ਤੋਂ ਬਾਅਦ ਭਗਵਾਨ ਸਿੰਘ ਘਰ ਦੇ ਮੌਢੀ ਬਣੇ। ਪਿਤਾ ਦੀ ਮੌਤ ਤੋਂ ਬਾਅਦ ਜੱਸਾ ਸਿੰਘ ਰਾਮਗੜ੍ਹੀਆ ਘਰ ਦੇ ਮੁਖੀ ਬਣੇ।
1753ਤੇ1758ਦੇ ਸਮੇਂ ਦੇ ਦੌਰਾਨ ਇਹਨਾਂ 5-6ਸਾਲਾਂ ਦੇ ਵਿਚਕਾਰ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਨੇ ਆਪਣੀ ਸ਼ਕਤੀ ਦਾ ਵਿਸਤਾਰ ਕੀਤਾ।
ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਨੇ ਕਲਾਨੋਰ,ਬਟਾਲਾ ਕਾਦੀਆਂ ਸ਼੍ਰੀ ਹਰਗੋਬਿੰਦਪੁਰ ਉੜਮੁੜ ਟਾਂਡਾ ਤੇ ਨਾਲ ਹੀ ਮਿਆਨੀ ਦੇ ਪ੍ਰਦੇਸ਼ਾਂ ਤੇ ਕਬਜ਼ਾ ਕਰ ਲਿਆ।
ਹਰਗੋਬਿੰਦਪੁਰ ਨੂੰ ਆਪਣੀ ਮਿਸਲ ਦੀ ਰਾਜਧਾਨੀ ਬਨਾਇਆ। ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਕਰਕੇ ਰਾਮਗੜ੍ਹੀਆ ਮਿਸਲ ਦੀ ਸ਼ਕਤੀ ਵੱਧ ਗਈ। ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਨੇ ਗੰਗਾ, ਯਮੁਨਾ ਦੋਆਬ ਦੇ ਇਲਾਕਿਆਂ ਤੇ ਵੀ ਕਬਜ਼ਾ ਕਰ ਲਿਆ।
ਦਿੱਲੀ ਫਤਿਹ
ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਨੇ ਭਾਈ ਬਘੇਲ ਸਿੰਘ ਨਾਲ ਰਲ ਕੇ ਦਿੱਲੀ ਲਾਲ ਕਿਲ੍ਹਾ ਫਤਿਹ ਕੀਤਾ। ਔਰੰਗਜ਼ੇਬ ਜਿਸ ਤਖ਼ਤ ਤੇ ਬੈਠਾ ਕੇ ਆਪਣਾ ਦਰਬਾਰ ਲਗਾਉਂਦਾ ਸੀ ਉਸ ਤਖ਼ਤ ਭਾਵ ਤਖ਼ਤ ਤਾਉਸ ਨੂੰ ਅਤੇ 44ਥੰਮਾਂ ਨੂੰ ਪੁੱਟ ਕੇ ਅੰਮ੍ਰਿਤਸਰ ਹਰਿਮੰਦਰ ਸਾਹਿਬ ਵਿਖੇ ਲਿਆਂਦਾ। ਇਨ੍ਹਾਂ ਨੇ ਬਾਅਦ ਵਿਚ ਬੁੰਗਾ ਰਾਮਗੜ੍ਹੀਆਂ ਦਾ ਨਿਰਮਾਣ ਕਾਰਜ ਸ਼ੁਰੂ ਕਰ ਦਿੱਤਾ।
ਹਥਿਆਰ ਬਣਾਉਣੇ
ਬਾਬਾ ਹਰਦਾਸ ਜੀ ਤੇ ਗਿਆਨੀ ਭਗਵਾਨ ਸਿੰਘ ਜੀ ਤਰਖਾਣ ਹੋਣ ਕਰਕੇ ਗੁਰੂ ਸਾਹਿਬ ਨੂੰ ਹਥਿਆਰ ਬਣਾ ਕੇ ਦਿੰਦੇ ਸੀ।
ਰਾਮਗੜ੍ਹੀਆ ਮਿਸਲ
ਸਰਦਾਰ ਜੱਸਾ ਸਿੰਘ ਜੀ ਨੇ ਦਿੱਲੀ ਤੋਂ ਮੁਗਲਾਂ ਦੀਆਂ 4 ਤੋਪਾਂ ਵੀ ਲੁੱਟ ਲਈ ਆਪ ਸਨ। ਉਸ ਸਮੇਂ ਮੇਰਠ ਤੋਂ ਦਿਲੀਂ ਵੀ ਉਹਨਾਂ ਦੀ ਲੁੱਟ ਤੋਂ ਨਹੀਂ ਬਚ ਸਕੀ। ਰਾਮਗੜ੍ਹੀਆ ਮਿਸਲ ਦੇ ਸੰਸਥਾਪਕ ਖੁਸ਼ਹਾਲ ਸਿੰਘ ਜੀ ਤੇ ਨੰਦ ਸਿੰਘ ਜੀ ਸਨ। ਪਰ ਇਸ ਮਿਸਲ ਨੂੰ ਜ਼ਿਆਦਾ ਪ੍ਰਸਿੱਧੀ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਕਰਕੇ ਹੀ ਮਿਲੀ।
ਜਦੋਂ ਜੱਸਾ ਸਿੰਘ ਰਾਮਗੜ੍ਹੀਆ ਆਪਣੇ100 ਸਿੰਘਾਂ ਸਮੇਤ ਰਾਮ ਰਾਉਣੀ ਵਿਚ ਜੂਝ ਰਹੇ 500 ਜੁਝਾਰੂ ਸਿੰਘਾਂ ਨਾਲ ਜਾ ਰਲੇ। ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਨੇ ਰਾਮ ਲਾਉਣੀ ਦੇ ਕਿਲੇ ਨੂੰ ਖਾਲਸਾ ਫੌਜਾਂ ਦੀ ਮਦਦ ਨਾਲ ਆਪਣੇ ਅਧੀਨ ਕਰ ਲਿਆ ਤਾਂ ਜੋਂ ਇਸ ਦੀ ਰਾਖੀ ਕੀਤੀ ਜਾ ਸਕੇ। ਜਦੋਂ ਸਿੱਖ ਕੌਮ ਦੇ ਸਭ ਜਰਨੈਲਾਂ ਤੇ ਸਿੰਘਾਂ ਨੇ ਮਿਲ ਕੇ ਰਾਮ,ਲਾਉਣੀ ਦਾ ਕਿਲ੍ਹਾ ਬਣਾ ਸੰਵਾਰ ਲਿਆ ਤਾਂ ਇਹ ਹਕੂਮਤ ਨੂੰ ਸਿੱਧੀ ਚੁਣੋਤੀ ਦੇਣ ਵਾਲਾ। ਕਦਮ ਸੀ।
ਪਹਾੜੀ ਰਾਜਿਆਂ ਨਾਲ ਲੜਾਈ
ਰਾਮ,ਲਾਉਣੀ ਦੇ ਕਿਲੇ ਨੂੰ ਢਾਹੁਣ ਵਿਚ ਗੁੱਸੇ ਵਿਚ ਆਏ ਮੀਰ ਮੰਨੂ ਨੇ ਫੌਜ ਚੜ੍ਹਾ ਦਿੱਤੀ।
ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਅਤੇ ਖਾਲਸਾ ਪੰਥ ਵਿੱਚ ਉਸ ਸਮੇਂ ਕੁੱਛ ਨਾਰਾਜ਼ਗੀ ਚੱਲ ਰਹੀ ਸੀ। ਪੰਥ ਤੋਂ ਨਾਰਾਜ਼ ਹੋ ਕੇ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਜੀ ਨੇ ਅਦੀਨਾ ਬੇਗ ਕੋਲ ਜਲੰਧਰ ਜਾ ਕੇ ਨੌਕਰੀ ਕਰ ਲਈ ਤੇ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੁਸ਼ਮਣਾਂ ਦੀ ਫੌਜ ਨਾਲ ਜਲੰਧਰ ਦੇ ਨਵਾਬ ਅਦੀਨਾ ਬੇਗ ਦੇ ਨਾਲ ਆਏ ਸੀ। ਉਸ ਸਮੇਂ ਨਾਸਰ ਅਲੀ ਖਾਨ ਜਾਲੰਧਰੀ, ਮਿਰਜ਼ਾ ਅਜ਼ੀਜ਼ ਖਾਨ ਅਤੇ ਪਹਾੜੀ ਰਾਜਿਆਂ ਦੀਆਂ ਫੌਜਾਂ ਸਭ ਨੇ ਮਿਲ ਕੇ ਰਾਮ,ਲਾਉਣੀ ਕਿਲੇ ਨੂੰ ਘੇਰਾ ਪਾ ਲਿਆ। ਪਰੰਤੁ ਜੱਸਾ ਸਿੰਘ ਰਾਮਗੜ੍ਹੀਆ ਦੁਸ਼ਮਣਾਂ ਦੀ ਫੌਜ ਨਾਲ ਆ ਤਾਂ ਗੲਏ ਸੀ ਕਿਉਂਕਿ ਪੰਥ ਨਾਲ ਨਾਰਾਜ਼ ਹੋ ਕੇ ਇਹ ਅਦੀਨਾ ਬੇਗ ਦੇ ਕੋਲ ਜਾ ਕੇ ਨੌਕਰੀ ਕਰਨ ਲੱਗ ਪਏ ਸਨ।ਪਰ ਹੁਣ ਉਹ ਆਪਣੇ ਹੀ ਭਰਾਵਾਂ ਨਾਲ ਲੜਾਈ ਨਹੀਂ ਕਰਨਾ ਚਾਹੁੰਦੇ ਸਨ। ਇਧਰ
ਖਾਲਸਾ ਪੰਥ ਨੂੰ ਵੀ ਪਤਾ ਲੱਗ ਗਿਆ ਸੀ। ਕਿਲ੍ਹੇ ਦੇ ਕੋਲ ਵਾਲਾ ਮੌਰਚਾ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦਾ ਹੈ। ਉਹ ਵੀ ਆਪਣੇ ਭਰਾ ਨਾਲ ਲੜਾਈ ਨਹੀਂ ਕਰਨਾ ਚਾਹੁੰਦੇ ਸਨ।
ਪੰਥ ਦੀ ਸ਼ਰਨ
ਸਰਦਾਰ ਜੱਸਾ ਸਿੰਘ ਜੀ ਨੇ ਪੰਥ ਦੀ ਸ਼ਰਨ ਵਿੱਚ ਆਉਂਣ ਵਾਸਤੇ ਲਿਖ ਕੇ ਬੇਨਤੀ ਭੇਜੀ। ਉਸ ਸਮੇਂ ਪੰਥ ਨੇ ਵੀ ਇਹੀ ਜਵਾਬ ਦਿੱਤਾ ਕਿ ਹੁਣ ਨਾ ਮਿਲੇ ਤਾਂ ਫਿਰ ਕਦੀ ਵੀ ਮਿਲਿਆ ਨਹੀਂ ਜਾਣਾ। ਇਸ ਬੇਨਤੀ ਨੂੰ ਪੰਥ ਨੇ ਪ੍ਰਵਾਨ ਕੀਤਾ ਅਤੇ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਨੇ ਝੱਟ ਹੀ ਅਦੀਨਾ ਬੇਗ ਤੇ ਆਪਣਾ ਸਾਰਾ ਹਿਸਾਬ ਖ਼ਤਮ ਕਰਕੇ ਜੂਝ ਰਹੇ ਸਿੰਘਾਂ ਨਾਲ ਆ ਰਲ਼ੇ। ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਜੀ ਨੇ ਅਦੀਨਾ ਬੇਗ ਨੂੰ ਕਿਹਾ ਜਿੰਨੇ ਦਿਨ ਮੈਂ ਤੁਹਾਡੇ ਕੋਲ ਨੌਕਰੀ ਕੀਤੀ ਹੈ
ਉਸ ਦਾ ਹਿਸਾਬ ਕਰੋ। ਜੱਸਾ ਸਿੰਘ ਰਾਮਗੜ੍ਹੀਆ ਆਪਣਾ ਹਿਸਾਬ ਚੁਕਤਾ ਭਾਰੀ ਮੁਸੀਬਤ ਦੇ ਸਮੇਂ ਵਿੱਚ ਆਪਣੇ ਨਾਲ 100 ਸਿੰਘਾਂ ਨੂੰ ਲੈਣ ਕੇ ਰਾਮ,ਲਾਉਣੀ ਦੇ ਕਿਲੇ ਤੇ ਕਬਜ਼ਾ ਨਹੀਂ ਕਰ ਸਕੇ। ਕਿਉਂਕਿ ਸਿੰਘ ਪਹਿਲਾਂ ਵੀ ਜੁਝ ਰਹੇ ਸਨ। ਤੇ ਹੁਣ ਸਰਦਾਰ ਹੋਰਾਂ ਦੇ ਆਉਣ ਕਰਕੇ ਸ਼ਕਤੀ ਵਿਚ ਵਾਧਾ ਹੋਰ ਵੀ ਹੋ ਗਿਆ ਸੀ। ਉਸ ਸਮੇਂ ਖਾਲਸਾ ਪੰਥ ਨੇ ਖੁਸ਼ ਹੋ ਕੇ ਸਰਦਾਰ ਜੱਸਾ ਸਿੰਘ ਜੀ ਦਾ ਸਤਿਕਾਰ ਕਰਦੇ ਹੋਏ
ਰਾਮ,ਲਾਉਣੀ ਦਾ ਕਿਲ੍ਹਾ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੀ ਦੇਖ ਰੇਖ ਅਧੀਨ ਕਰ ਦਿੱਤਾ।
ਇਹ ਸੀ ਮਹਾਨ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ ਜੀ ਦਾ ਜੀਵਨ।
ਜੱਸਾ ਸਿੰਘ ਰਾਮਗੜ੍ਹੀਆ ਜੀ ਦੇ ਜਨਮ ਦਿਨ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਹੋਣ ਜੀ।
ਮੈਂਬਰ ਇੰਟਰਨੈਸ਼ਨਲ ਸਿੱਖ ਕੌਂਸਿਲ
ਸੁਰਜੀਤ ਸਾਰੰਗ
8130660205
ਨਵੀਂ ਦਿੱਲੀ 18