ਪਰਸਪਰ ਸਾਰੀ ਸਿ੍ਸ਼ਟੀ ਨਰ ਅਤੇ ਮਾਦਾ ਦੇ ਕਲੋਲ ਰਿਸ਼ਤੇ ‘ਚੋਂ ਉਪਜਦੀ ਹੈ | ਨਰ ਅਤੇ ਮਾਦਾ ਦੇ ਰਿਸ਼ਤੇ ‘ਚੋਂ ਹੀ ਸਿ੍ਸ਼ਟੀ ਦੀ ਸਿਰਜਨਾ ਹੁੰਦੀ ਹੈ | ਇਹ ਸੰਜੋਗ ਪਰਵਿਰਤੀ (84) ਚੌਰਾਸੀ ਲੱਖ ਜੂਨ ਵਿਚ ਸ਼ਾਮਿਲ ਹੈ | ਪਤੀ-ਪਤਨੀ ਦੇ ਿਲੰਗਨ ਸਬੰਧਾਂ ਤੋਂ ਬਾਅਦ ਹੀ ਸਾਰੇ ਰਿਸ਼ਤੇ ਪੀੜੀ ਦਰ ਪੀੜੀ ਬਣਦੇ ਚਲੇ ਜਾਂਦੇ ਹਨ |
ਦੰਪਤੀ ਸਬੰਧ ਵਿਗੜਣ ਨਾਲ ਘਰ ਦੇ ਬਾਕੀ ਰਿਸ਼ਤਿਆਂ ਉਪਰ ਗਹਿਰਾ ਅਸਰ ਪੈਂਦਾ ਹੈ | ਘਰੇਲੂ ਰਿਸ਼ਤਿਆਂ ਉਪਰ ਹੀ ਨਹੀਂ ਅਲੱਬਤਾ ਨੇੜੇ ਦੇ ਹੋਰ ਰਿਸ਼ਤਿਆਂ ਉਪਰ ਵੀ ਇਸ ਦਾ ਪ੍ਰਭਾਵ ਪੈਂਦਾ ਹੈ |
ਚਾਹਤ ਅਤੇ ਵਿਚਾਰਾਂ ਦਾ ਸੁੱਚਾ ਮੇਲ ਹੀ ਰਿਸ਼ਤੇ ਦੀ ਮੁੱਖ ਬੁਨਿਆਦ ਹੈ | ਜਿੱਥੇ ਚਾਹਤ ਅਤੇ ਵਿਚਾਰਾਂ ਦਾ ਮੇਲ ਨਹੀਂ ਉਥੇ ਰਿਸਤੇ ਤਿੜਕ ਜਾਂਦੇ ਹਨ | ਜਿੱਥੇ ਸਵਾਰਥ ਦਾ ਦੁਰਉਪਯੋਗ ਹੁੰਦਾ ਹੈ ਉਥੇ ਹੀ ਰਿਸ਼ਤੇ ਵਿਚ ਤਰੇੜ ਪੈਣੀਂ ਸ਼ੁਰੂ ਹੋ ਜਾਂਦੀ ਹੈ | ਸਵਾਰਥ ਦਾ ਹਮੇਸ਼ਾ ਹੀ ਸਦਉਪਯੋਗ ਹੋਣਾ ਜ਼ਰੂਰੀ ਹੈ | ਸਵਾਰਥ ਤੋਂ ਬਗੈਰ ਮਨੁੱਖ ਜੀ ਨਹੀਂ ਸਕਦਾ | ਸਵਾਰਥ ਉਸਦੀ ਜਿੰਦਗੀ ਦਾ ਅਟੁੱਟ ਹਿੱਸਾ ਹੈ |
ਇਕ ਦੂਸਰੇ ਨੂੰ ਸਮਝਣ ਦੀ ਜ਼ਰੂਰਤ ਹੋਣੀ ਚਾਹੀਦੀ ਹੈ | ਇਕ ਦੂਸਰੇ ਉਪਰ ਅਹੁਦੇ (ਪਦ) ਭਾਰੀ ਨਾ ਹੋਣ, ਆਰਥਿਕਤਾ ਭਾਰੀ ਨਾ ਹੋਵੇ |
ਸਰੀਰਕ ਤੌਰ ‘ਤੇ ਕਮਜ਼ੋਰੀ ਦੀ ਹੀਣਤਾ ਦਾ ਅਭਾਵ ਵੀ ਸਬੰਧਾਂ ਵਿਚ ਨੀਰਸਤਾ, ਵਖਰੇਵਾਂ ਅਤੇ ਦੂਰੀਆਂ ਦਾ ਕਾਰਨ ਬਣ ਜਾਂਦਾ ਹੈ |
ਕਈ ਵਾਰ ਇੰਝ ਵੀ ਹੋ ਜਾਂਦਾ ਹੈ ਕਿ ਸਾਡੇ ਸਮਾਜ ਵਿਚ ਲੜਕੀ ਨੂੰ ਪੁੱਤਰਾਂ ਦੇ ਬਰਾਬਰ ਦਾ ਦਰਜ਼ਾ ਅਜੇ ਵੀ ਨਹੀਂ ਮਿਲ ਰਿਹਾ | ਦੰਪਤੀ ਜੀਵਨ ਵਿਚ ਲੜਕੀਆਂ ਦਾ ਲਗਾਤਾਰ ਪੈਦਾ ਹੋਣਾ ਵੀ ਕਈ ਸਬੰਧਾਂ ਅਤੇ ਕਦਰਾਂ ਕੀਤਾਂ ਵਿਚ ਖਟਾਸ ਅਤੇ ਦੂਰੀ ਉਤਪ ਕਰ ਦਿੰਦਾ ਹੈ |
ਵੇਖਿਆ ਜਾਵੇ ਤਾਂ ਜ਼ਿਆਦਾ ਨਸ਼ੇ ਦਾ ਸੇਵਨ ਕਰਨ ਨਾਲ ਲੀਵਰ ਕਈ ਗੁਪਤ ਬਿਮਾਰੀਆਂ ਵਿਚ ਗ੍ਰਸਿਤ ਹੋ ਜਾਂਦਾ ਹੈ ਜਿਸ ਨਾਲ ਸਾਰੇ ਸਰੀਰ ਉਪਰ ਧਮਣੀਆਂ-ਸਿਰਾਵਾਂ ਅਤੇ ਮਾਸਪੇਸ਼ੀਆਂ ਦੇ ਨਾਲ ਦਿਮਾਗ਼ੀ ਸੰਤੁਲਨ ਵੀ ਵਿਗੜ ਜਾਂਦਾ ਹੈ | ਮਰਦਾਨਾ ਕਮਜ਼ੋਰੀ ਭਾਰੂ ਹੋ ਜਾਂਦੀ ਹੈ ਜਿਸ ਨਾਲ ਪਰਸਪਰ ਸਬੰਧਾਂ ਵਿਚ ਤਿੜਕਣ, ਟੂਟਣ ਅਤੇ ਬਿਖਰਵ ਪੈਦਾ ਹੁੰਦਾ ਚਲਾ ਜਾਂਦਾ ਹੈ ਜੋ ਨਿੱਘੇ ਸਬੰਧਾਂ ਦੇ ਵੀ ਟੁਕੜੇ ਕਰ ਦਿੰਦਾ ਹੈ |
ਰਿਸ਼ਤਿਆਂ ਦੇ ਤਿੜਕਣ ਪਿੱਛੇ ਅਨੇਕਾਂ ਹੀ ਕਾਰਨ ਹਨ ਪਰ ਦੇਸ਼ ਵਿਦੇਸ਼ ਦੇ ਲੋਕਾਂ ਅਤੇ ਅਮੀਰ, ਗ਼ਰੀਬ ਅਤ ਹਰ ਵਰਗ ਦੇ ਲੋਕਾਂ ਵਿਚ ਜੇਕਰ ਦੰਪਤੀ ਜੀਵਨ ਵਿਚ ਦੂਸਰਾ ਜਣਾ ਸ਼ਾਮਿਲ ਹੋ ਜਾਵੇ ਜਾਂ ਸਬੰਧਕ ਗੁਪਤ ਰਿਸ਼ਤੇ ਹੋ ਜਾਣ ਤਾਂ ਸਬੰਧ ਵਿਗੜਣੇ ਮੁੰਮਕਿਨ ਹੋ ਜਾਂਦੇ ਹਨ |
ਮਨੁੱਖ ਦੀਆਂ ਆਦਤਾਂ ਪਰਿਵਰਤਨਸ਼ੀਲਤਾ ਦੀ ਦਹਿਲੀਜ਼ ਉਪਰ ਪਹਿਰਾ ਦਿੰਦੀਆਂ ਹਨ | ਆਪਸੀ ਆਦਤਾਂ ਦਾ ਟਕਰਾਅ ਵੀ ਦੂਰੀਆਂ ਸਥਾਪਿਤ ਕਰਦਾ ਹੈ | ਇਕ ਦੂਸਰੇ ਦੇ ਧਰਮ ਦੇ ਵਿਪਰੀਤ ਸ਼ਾਦੀ ਕਰਨਾ ਵੀ ਕਈ ਵਾਰੀ ਲੰਬੀ ਜ਼ਿੰਦਗੀ ਨੂੰ ਅੱਧ ਵਿਚਕਾਰੋਂ ਤੋੜ ਦਿੰਦਾ ਹੈ |
ਦੰਪਤੀ ਜੀਵਨ ਵਿਚ ਦੋਸਤਾਂ-ਰਿਸ਼ਤੇਦਾਰਾਂ ਦੀ ਜ਼ਿਆਦਾ ਦਖ਼ਲ ਅੰਦਾਜ਼ੀ ਵੀ ਨੁਕਸਾਨਦੇਹ ਸਾਬਿਤ ਹੋ ਜਾਂਦੀ ਹੈ | ਦੰਪਤੀ ਜੀਵਨ ਵਿਚ ਇਕ ਜਣੇਂ ਦੀ ਬੁਰੁਜ਼ਗਾਰੀ ਵੀ ਖਲਦੀ ਹੈ | ਦੰਪਤੀ ‘ਚੋਂ ਇਕ ਵੀ ਬੇਰੁਜ਼ਗਾਰ ਹੋਵੇ ਤਾਂ ਉਹ ਬਦੋਬਦੀ ਬੋਝ ਬਣ ਕੇ ਰਹਿ ਜਾਂਦਾ ਹੈ | ਜਿਸ ਨਾਲ ‘ਰਿਸ਼ਤਾ-ਸਮਤੋਲ ਨੀਤੀ’ ਤਹਿਤ ਨੁਕਸਾਨ ਉਠਾਉਣਾ ਪੈਂਦਾ ਹੈ | ਰਿਸ਼ਤੇ ਵਿਚ ਕਿਆਸ ਆਰਾਈਆ ਦੀ ਟੁੱਟ ਭੱਜ ਵਖਰੇਵੇਂ ਨੂੰ ਜਨਮ ਦਿੰਦੀ ਹੈ |
ਅਚਾਨਕ ਮੁਕੱਦਮੇਬਾਜ਼ੀ ਦੀ ਹੋਂਦ ਵੀ ਕਈਆਂ ਕਾਰਨਾਂ ਕਰਕੇ ਫਿੱਕ ਪਾ ਪਾ ਦਿੰਦੀ ਹੈ | ਦੰਪਤੀ ‘ਚੋਂ ਕਿਸੇ ਵੀ ਇਕ ਉਪਰ ਕਤਲ ਕੇਸ ਜਾਂ ਕੋਈ ਮਾਰੂ ਮੁਕੱਦਮਾ ਪੈ ਜਾਵੇ ਤਾਂ ਸਹਿਨਸ਼ੀਲਤਾ ਦੀ ਟੁੱਟ ਭੱਜ ਕਰਕੇ ਵੀ ਜਾਂ ਆਰਥਿਕ ਸੰਪਦਾ ਨੂੰ ਠੇਸ ਪਹੁੰਚਣ ਕਰਕੇ ਵੀ ਰਿਸ਼ਤੇ ਦੂਰੀ ਵਿਚ ਤਬਦੀਲ ਹੋ ਜਾਂਦੇ ਹਨ |
ਦੰਪਤੀ ਜ਼ਿੰਦਗੀ ਵਿਚ ਇਕ ਦੂਸਰੇ ਨੂੰ ਸਮਝਣ ਦੀ ਲੋੜ ਹੈ | ਸਹਿਨਸ਼ੀਲਤਾ, ਬਰਦਾਸ਼ਤ ਕਰਨ ਦਾ ਮਾਦਾ, ਤਿਹਣੇਂ-ਮਿਹਣੇਂ, ਘਟਣ, ਸ਼ੱਕ, ਚੁਗਲੀ, ਨਿੰਦਾ ਵੀ ਇਕ ਖਤਰਨਾਕ ਸ਼ਰਾਪ ਹੈ |
ਵੱਖ-ਵੱਖ ਆਦਤਾਂ ਦੇ ਫੁੱਲਾਂ ਦਾ ਇਕ ਗੁਲਦਸਤਾ ਹੈ ਜ਼ਿੰਦਗੀ | ਇਕ ਦੂਸਰੇ ਦੇ ਸੁਭਾਅ ਵਿਚ ਵਿਚ ਵਿਪਰੀਤ ਹੋ ਕੇ ਵੀ ਪਰਾਏਵਾਚੀ ਬਣਨਾ ਚਾਹੀਦਾ ਹੈ | ਇਕ ਦੂਸਰੇ ਦੀਆਂ ਆਦਤਾਂ ਦੀ ਪਰਖ ਕਰਕੇ ਚੰਗੇ ਆਚਰਣ ਵਿਚ ਢਲਣ ਦੀ ਕੋਸ਼ਿਸ਼ ਦਾ ਨਾਂਅ ਹੀ ਜਿੰਦਗੀ ਹੇ | ਆਦਤਾਂ ਦੀ ਟਹਿਰੀ ਉਪਰ ਪਸੰਦ-ਚਾਹਤ ਦੇ ਖਿੜੇ ਖ਼ੂਬਸੂਰਤ ਗੁਲਾਬ ਨੂੰ ਜਿਸ ਤਰ੍ਹਾਂ ਦਾ ਮੌਸਮ, ਜਲਵਾਯੂ, ਮਾਲੀ, ਵਾਤਾਵਰਣ ਦੀ ਜ਼ਰੂਰਤ ਹੈ | ਜਦੋਂ ਇਹ ਗੁਲਾਬ ਕਿਸੇ ਕੰਮ ਦਾ ਨਹੀਂ ਰਵੇਗਾ ਤਾਂ ਇਸਦਾ ਨੁਕਸਾਨ ਚੌਗਿਰਦੇ ਨੂੰ , ਮਾਲੀ ਨੂੰ , ਟਹਿਣੀ ਨੂੰ ਹੋਵੇਗਾ |
ਪਰਸਪਰ ਦੋ ਸਬੰਧਾਂ ਨਾਲ ਇਕ ਮਜ਼ਬੂਤ ਰਿਸ਼ਤਾ ਬਣਦਾ ਹੈ | ਰਿਸ਼ਤੇ ਦੀਆਂ ਕਈ ਸ਼ਾਖਾਵਾਂ ਉਤਪਨ ਹੁੰਦੀਆਂ ਹਨ | ਹਰ ਇਕ ਟਹਿਣੀ ਉਪਰ ਲੱਗੇ ਸੁਭਾਅ ਦੇ ਫੱੁਲਾਂ ਦੀ ਆਪਣੀ ਵੱਖਰੀ ਪਹਿਚਾਣ ਅਤੇ ਵੱਖਰੀ ਖ਼ੁਸ਼ਬੂ ਹੁੰਦੀ ਹੈ |
ਦੋ ਦਿਲਾਂ ਦੇ ਮਿਲਣ ਵਿਚ ਪਸੰਦ ਦਾ ਖ਼ਿਆਲ ਜੇ ਨਾ ਰੱਖਿਆ ਜਾਵੇ ਤਾਂ ਉਹ ਵੀ ਇਕ ਦਵੰਦ ਰੂਪੀ ਸਮੱਸਿਆ ਪੈਦਾ ਹੁੰਦੀ ਹੈ | ਨਾ ਪਸੰਦਦੀਦਾ ਹੀ ਉਦਾਸੀਨਤਾ ਅਤੇ ਨਫ਼ਰਤ ਪੈਦਾ ਕਰਦੀ ਹੈ | ਜਿਸ ਕਰਕੇ ਮਿਲਣ ਦੀ ਲੰਬੀ ਉਮਰ ਨਹੀਂ ਹੁੰਦੀ, ਇਹ ਰੇਤੇ ਦੀ ਦੀਵਾਰ ਜਲਦੀ ਢਹਿ ਢੇਰੀ ਹੋ ਜਾਂਦੀ ਹੈ |
ਦੰਪਤੀ ਜੀਵਨ ਵਿਚ ਮਾਪਿਆਂ ਦੀ ਦਲਖ਼ ਅੰਦਾਜ਼ੀ ਜ਼ਰੂਰਤ ਤੋ ਜ਼ਿਆਦਾ ਹੋ ਜਾਏ ਤਾਂ ਜ਼ਿੰਦਗੀ ਇਕ ਸਮੱਸਿਆ ਪੈਦਾ ਹੁੰਦੀ ਹੈ | ਨਾ ਪਸੰਦਦੀਦਾ ਹੀ ਉਦਾਸੀਨਤਾ ਅਤੇ ਨਫ਼ਰਤ ਪੈਦਾ ਕਰਦੀ ਹੈ | ਜਿਸ ਕਰਕੇ ਮਿਲਣ ਦੀ ਲੰਬੀ ਉਮਰ ਨਹੀਂ ਹੁੰਦੀ, ਇਹ ਰੇਤੇ ਦੀ ਦੀਵਾਰ ਜਲਦੀ ਢਹਿ ਢੇਰੀ ਹੋ ਜਾਂਦੀ ਹੈ |
ਦੰਪਤੀ ਜੀਵਨ ਵਿ ਮਾਪਿਆਂ ਦੀ ਦਖ਼ਲ ਅੰਦਾਜ਼ੀ ਜ਼ਰੂਰਤ ਤੋਂ ਜ਼ਿਆਦਾ ਹੋ ਜਾਏ ਤਾਂ ਜਿੰਦਗੀ ਇਕ ਤਰਫ਼ਾ ਬੋਝ ਬਣ ਕੇ ਨਰਕ ਦਾ ਰੂਪ ਲੈ ਲੈਂਦੀ ਹੈ | ਦੋਵੇਂ ਪਾਸਿਆਂ ਦੇ ਮਾਪੇ ਜ਼ਿਆਦਾ ਕਿੰਤੂ ਪ੍ਰੰਤੂ, ਮਨਮਰਜ਼ੀ, ਨਿੱਜੀ ਸੁਭਾਅ ਨੂੰ ਠੋਸਣਾ, ਆਰਥਿਕ ਖਿੱਚੋਤਾਣ, ਇਕ ਤਰਫ਼ਾ ਪਿਆਰ ਦਾ ਇਜ਼ਹਾਰ, ਮੋਬਾਇਲ ਫ਼ੋਨ ਦੋਵਾਂ ਪਾਸਿਆਂ ਤੋਂ ਕੰਨਾਂ ਨਾਲ ਲੱਗੇ ਰਹਿੰਦੇ | ਖਾਧਾ ਪੀਤਾ, ਕਾਰਨ ਵਿਧੀ, ਨੁਕਸ-ਤੁਨਕਾਕਸ਼ੀ ਆਦਿ ਕਾਰਨ ਵੀ ਦੰਪਤੀ ਜੀਵਨ ਵਿਚ ਤਰੇੜਾਂ ਆਉਣ ਦੇ |
ਦੋਸਤੋ ਰਿਸ਼ਤਿਆਂ ਵਿਚ ਨਿੱਘ, ਮੋਹ, ਪਿਆਰ, ਸਤਿਕਾਰ, ਖ਼ੂਬਸੂਰਤੀਆਂ, ਅਤਰੰਗਤਾ, ਅਪਣਾਪਣ, ਮਿੱਠਾ ਬੋਲਚਾਲ, ਹੰਕਾਰ-ਸਵਾਰਥ ਦਾ ਸਦਉਪਯੋਗ, ਸਮਤੋਲ ਦਿ੍ਸ਼ਟੀਪਣ, ਸ਼ੁਭਕਾਮਨਾਵਾਂ, ਆਸ਼ੀਰਵਾਦ, ਮੰਨਣ ‘ਤੇ ਸਿੱਖਣ ਦੀ ਭਾਵਨਾ ਅਤੇ ਸਭ ਨੂੰ ਆਪਣਾ-ਆਪਣਾ ਕਹਿ ਕੇ ਸਭ ਦਾ ਮਨ ਜਿੱਤ ਲਵੇ ਜ਼ਿੰਦਗੀ ਸਵਰਗ ਦੇ ਸਾਰੇ ਬੂਹੇ ਖੋਲ੍ਹ ਦੇਵੇਗੀ |
ਇਹ ਸਰੀਰ ਕਿਰਾਏ ਉਪਰ ਮਿੱਲਿਆ ਹੈ | ਇਸ ਵਿਚ ਸਾਹ ਵੀ ਉਧਾਰੇ ਹਨ | ਸਵੇਰੇ ਉਠ ਕੇ ਇਸ ਤਨ ਨੂੰ ਪੱੁਛੋਂ, ” ਬੱਲਿਆ ਦਸ, ਕੀ ਖਾਣਾ ਪੀਣਾ, ਕਿੱਥੇ ਆਣਾ ਜਾਣਾ ਚਾਹੁੰਦਾ ਏ? ਇਸਨੂੰ ਪਿਆਰ ਕਰੋ, ਚੁੰਮੋ ਚੱਟੋ, ਕਿਉਂਕਿ ਇਹ ਸਰੀਰ ਬਿਗਾਨਾ ਹੈ ਤੁਹਾਡਾ ਆਪਣਾ ਨਹੀਂ ਹੈ |
ਬਲਵਿੰਦਰ ਬਾਲਮ
ਓਾਕਾਰ ਨਗਰ, ਗੁਰਦਾਸਪੁਰ ਪੰਜਾਬ
ਅੱਜ-ਕੱਲ੍ਹ ਐਡਮਿੰਟਨ-ਕਨੇਡਾ
ਵਟਸਐਪ – 98156-25409