ਡੇਰੇ ਸਾਧਾਂ ਦੇ ਵੱਧਦੇ ਜਾਂਦੇ ਨੇ,
ਲੋਕਾਂ ਨੂੰ ਮਿਲੇ ਨਾ ਰੋਟੀ ਖਾਣ ਨੂੰ
ਇਹ ਬਦਾਮਾਂ ਵਾਲੀ ਖੀਰ ਖਾਂਦੇ ਨੇ।
ਐਵੇਂ ਉਨ੍ਹਾਂ ਨੂੰ ਆਪਣਾ ਸਮਝਦੇ ਰਹੇ,
ਜਦ ਸਾਨੂੰ ਉਨ੍ਹਾਂ ਦੀ ਲੋੜ ਪਈ
ਉਹ ਅੱਖ ਬਚਾ ਕੇ ਚਲੇ ਗਏ।
ਬਦੇਸ਼ਾਂ ਤੋਂ ਮੁੜਨਾ ਔਖਾ ਹੋ ਗਿਆ ਏ,
ਚਾਵਾਂ ਨਾਲ ਬਣਾਏ ਘਰ ਉੱਤੇ
ਚਾਚੇ ਨੇ ਕਬਜ਼ਾ ਕਰ ਲਿਆ ਏ।
ਬੰਦੇ ਦੀ ਅਕਲ ਤੇ ਹਾਸਾ ਆਉਂਦਾ ਏ,
ਆਪਣੇ ਬਣਾਏ ਮੰਦਰਾਂ ਦੀ ਰਾਖੀ
ਰੱਬ ਕੋਲੋਂ ਕਰਵਾਉਣੀ ਚਾਹੁੰਦਾ ਏ।
ਗੋਲਕ ‘ਚ ਮਾਇਆ ਪੈਂਦੀ ਰਹਿੰਦੀ ਏ,ਟ
ਇਸ ਨੂੰ ਖਰਚਣ ਵਾਲਿਆਂ ਵਿੱਚ
ਖਬਰੇ ਕਿਉਂ ਲੜਾਈ ਰਹਿੰਦੀ ਏ?
ਹੰਝੂ ਅੱਖਾਂ ਵਿੱਚੋਂ ਵਗਦੇ ਨੇ,
ਐਵੇਂ ਨ੍ਹੀ ਪੜ੍ਹਾਈਆਂ ਹੁੰਦੀਆਂ
ਥੱਬੇ ਮਾਇਆ ਦੇ ਲੱਗਦੇ ਨੇ।
ਡਿਗਰੀਆਂ ਲੈ ਕੇ ਘਰ ਬੈਠੇ ਨੇ,
ਕਿਤੇ ਮਿਲੀ ਨ੍ਹੀ ਨੌਕਰੀ ਚੰਦਰੀ
ਮੁੰਡੇ ਬਥੇਰੀ ਕੋਸ਼ਿਸ਼ ਕਰ ਬੈਠੇ ਨੇ।
ਮਹਿੰਦਰ ਸਿੰਘ ਮਾਨ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਕੈਨਾਲ ਰੋਡ
ਨਵਾਂ ਸ਼ਹਿਰ-144514
ਫੋਨ -9915803554