ਮੌਤ ਸਭ ਨੂੰ ਆਣੀ ਏਂ,
ਇਸ ਨਾਲ ਬਹੁਤਾ ਮੋਹ ਨਾ ਕਰ
ਮਾਇਆ ਨਾਲ ਨਾ ਜਾਣੀ ਏਂ।
ਜੋ ਗਰੀਬ ਨੂੰ ਦੇਖ ਕੇ ਹੱਸਦਾ ਏ,
ਉਸ ਨੂੰ ਵੀ ਪਤਾ ਹੋਣਾ ਚਾਹੀਦਾ
ਰੱਬ ਹਰ ਜੀਵ ‘ਚ ਵੱਸਦਾ ਏ।
ਜੋ ਚੰਗੇ ਕੰਮ ਕਰਦਾ ਏ,
ਲੋਕ ਉਸ ਦੀ ਸਿਫਤ ਕਰਦੇ ਨੇ
ਜਦ ਉਹ ਕੂਚ ਜਹਾਨੋਂ ਕਰਦਾ ਏ।
ਮਾੜਾ ਸਮਾਂ ਲੰਘ ਜਾਣਾ ਏਂ,
ਥੋੜ੍ਹੀ ਜਹੀ ਹਿੰਮਤ ਰੱਖ
ਚੰਗਾ ਸਮਾਂ ਛੇਤੀ ਆਣਾ ਏਂ।
ਸੱਚ ਬੋਲ ਕੇ ਤਾਂ ਦੇਖ ਸਹੀ,
ਝੂਠਿਆਂ ਨੂੰ ਗਲੋਂ ਲਾਹ ਦੇ
ਲੋਕਾਂ ਮੰਨਣੀ ਤੇਰੀ ਗੱਲ ਕਹੀ।
ਚੁੱਪ ਕਰਕੇ ਸਮਾਂ ਲੰਘਣਾ ਨਹੀਂ,
ਆਪਣਾ ਦਿਲ ਦਰਿਆ ਕਰ
ਇਹ ਜੀਵਨ ਮੁੜ ਮਿਲਣਾ ਨਹੀਂ।
ਨਫਰਤ ਦਾ ਨਾ ਵਣਜਾਰਾ ਬਣ,
ਪਿਆਰ ਛੜਕਾ ਦੇ ਹਰ ਪਾਸੇ
ਪਿਆਰ ਦਾ ਫੁਆਰਾ ਬਣ।
ਮਹਿੰਦਰ ਸਿੰਘ ਮਾਨ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਕੈਨਾਲ ਰੋਡ
ਨਵਾਂ ਸ਼ਹਿਰ-144514
ਫੋਨ -9915803554
