ਨਸ਼ੇ ਗੱਭਰੂ ਕਰੀ ਜਾਂਦੇ ਨੇ,
ਮਾਪੇ ਰੋਂਦੇ ਰਹਿ ਜਾਂਦੇ ਨੇ
ਪੁੱਤ ਜਵਾਨੀ ‘ਚ ਮਰੀ ਜਾਂਦੇ ਨੇ।
ਜਾਤਾਂ-ਪਾਤਾਂ ‘ਚ ਕੁਝ ਨਹੀਂ ਰੱਖਿਆ,
ਆਪਸ ‘ਚ ਲੜ ਕੇ ਮਰ ਜਾਓਗੇ
ਜੇ ਨਾ ਇਨ੍ਹਾਂ ਦਾ ਖਹਿੜਾ ਛੱਡਿਆ।
ਮਾਂ ਬੋਲੀ ਨੂੰ ਵਿਸਾਰੀ ਜਾਂਦੇ ਨੇ,
ਸ਼ਹਿਦ ਵਰਗੀ ਮਿੱਠੀ ਪੰਜਾਬੀ ਛੱਡ ਕੇ
ਗੱਲਾਂ ਅੰਗਰੇਜ਼ੀ ‘ਚ ਮਾਰੀ ਜਾਂਦੇ ਨੇ।
ਧੀਆਂ ਕੁੱਖਾਂ ‘ਚ ਮਾਰੀ ਜਾਂਦੇ ਨੇ,
ਧੀਆਂ ਤੋਂ ਸੱਖਣੇ ਘਰ ਕਰਕੇ
ਨੂੰਹਾਂ ਸੋਹਣੀਆਂ ਭਾਲੀ ਜਾਂਦੇ ਨੇ।
ਪੀਜ਼ੇ, ਬਰਗਰ ਖੁਸ਼ ਹੋ ਕੇ ਖਾ ਲਏ ਨੇ,
ਜਦ ਬਣਿਆ ਤੇਜ਼ਾਬ ਢਿੱਡਾਂ ‘ਚ
ਡਾਕਟਰਾਂ ਕੋਲ ਜਾ ਡੇਰੇ ਲਾ ਲਏ ਨੇ।
ਸਰਦੀ ਪਿੱਛੋਂ ਗਰਮੀ ਆ ਗਈ ਏ,
ਪਾਣੀ ਮਿਲੇ ਚਾਹੇ ਨਾ ਮਿਲੇ
ਬੋਤਲ ਜੂਸ ਦੀ ਮੂੰਹ ਨੂੰ ਲਾ ਲਈ ਏ।
ਹਰ ਰੁੱਤ ਦਾ ਆਪਣਾ ਰੰਗ ਹੁੰਦਾ ਏ,
ਹੋਰਾਂ ਤੋਂ ਵੱਖਰਾ ਸੋਚਣ ਵਾਲਿਆਂ ਦਾ
ਜਿਉਣ ਦਾ ਵੱਖਰਾ ਢੰਗ ਹੁੰਦਾ ਏ।
ਮਹਿੰਦਰ ਸਿੰਘ ਮਾਨ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਕੈਨਾਲ ਰੋਡ
ਨਵਾਂ ਸ਼ਹਿਰ-144514
ਫੋਨ -9915803554
