ਦੋ ਬੋਲ ਪਿਆਰ ਦੇ ਬੋਲ ਗਿਆ,
ਚਿਰਾਂ ਤੋਂ ਬੰਦ ਦਿਲ ਦਾ ਬੂਹਾ
ਦੋ ਪਲਾਂ ਵਿੱਚ ਖੋਲ੍ਹ ਗਿਆ।
ਬੇੜੀ ਦੂਜੇ ਪਾਸੇ ਜਾਂਦੀ ਦਿੱਸਦੀ ਨਹੀਂ,
ਜ਼ਿੰਦਗੀ ਵਿੱਚ ਇਕ, ਅੱਧੀ ਵਾਰ
ਹਾਰ ਹੁੰਦੀ ਕਿਸ ਦੀ ਨਹੀਂ।
ਸਦਾ ਕੋਲ ਨਾ ਬੈਠੇ ਰਹਿਣਾ ਏਂ,
ਇਕ ਨਾ ਇਕ ਦਿਨ ਮਿੱਤਰਾ
ਹਿਜਰ ਗਲ਼ ਲਾਣਾ ਪੈਣਾ ਏਂ।
ਅੱਖਾਂ ਨਮ ਨਾ ਕਰਿਆ ਕਰ,
ਹਿੰਮਤੀ ਤੇ ਸਿਦਕੀ ਬੰਦਿਆਂ ਵਾਂਗ
ਘੁੱਟ ਸਬਰਾਂ ਦੇ ਭਰਿਆ ਕਰ।
ਹਵਾ ਤੇਜ਼ ਚੱਲ ਪਈ ਏ,
ਕਿਸਾਨਾਂ ਦੀਆਂ ਫਸਲਾਂ ਪੱਕੀਆਂ ਨੇ
ਉਨ੍ਹਾਂ ਦੇ ਭਾਅ ਦੀ ਬਣ ਗਈ ਏ।
ਮਾੜਿਆਂ ਨਾਲ ਵਾਹ ਪੈ ਗਿਆ ਏ,
ਉਨ੍ਹਾਂ ਦੀਆਂ ਗੱਲਾਂ ਸੁਣ ਸੁਣ ਕੇ
ਦਿਲ ਕਮਲਾ ਹੋ ਗਿਆ ਏ।
ਉਨ੍ਹਾਂ ਦੇ ਨੌਕਰ ਰੁਲ ਗਏ ਨੇ,
ਉਹ ਪੈਸੇ ਨਾਲ ਪਾਗਲ ਹੋ ਕੇ
ਰੱਬ ਨੂੰ ਵੀ ਭੁੱਲ ਗਏ ਨੇ।
ਮਹਿੰਦਰ ਸਿੰਘ ਮਾਨ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਕੈਨਾਲ ਰੋਡ
ਨਵਾਂ ਸ਼ਹਿਰ-144514
ਫੋਨ -9915803554
