ਤੁਰਦੇ ਤੁਰਦੇ ਸੱਜਣ ਠੇਡਾ ਮਾਰ ਗਿਆ
ਮੈਨੂੰ ਡੇਗ ਕੇ ਇਸ਼ਕੇ ਕੋਲੋੰ ਹਾਰ ਗਿਆ
ਪੱਥਰ ਕੀਤਾ ਫੁੱਲ ਨੂੰ ਕੋਈ ਫਰਕ ਨਹੀੰ
ਕਿੰਝ ਕਹਾਂ ਹੁਣ ਪੀੜਾਂ ਦਾ ਠਰਕ ਨਹੀੰ
ਹਾਸੇ ਮੇਰੇ ਮੋਹ ਕੇ ਫੁਰਕਤ ਵਾਰ ਗਿਆ
ਲੋਕਾਂ ਤੋੰ ਸੂਹਾਂ ਲੈੰਦਾ ਮਰਿਆ ਜਾਂ ਨਹੀੰ
ਜੋਕਾਂ ਤੋੰ ਰੂਹਾਂ ਲੈੰਦਾ ਖਰਿਆ ਜਾਂ ਨਹੀੰ
ਸੱਜਣ ਆਖ ਕੇ ਆਪੇ ਦੁੱਤਕਾਰ ਗਿਆ
ਕੱਫਣ ਪਾਉਣਾ ਤੈਨੂੰ ਸੂਹੇ ਰੰਗ ਵਰਗਾ
ਸੇਹਰਾ ਸਾਜਣਾ ਤੇਰਾ ਰੋੰਦੇ ਭੰਡ ਵਰਗਾ
ਸਾਹ ਖੋਹੇ ਚੰਦਨਾਂ ਬੋਲ ਨਿਖਾਰ ਗਿਆ
ਚੰਦਨ ਹਾਜੀਪੁਰੀਆ
pchauhan5572@gmail.com