ਯੁੱਗ ਯੁੱਗ ਜੀਓ!
ਬੁੱਧੂਓ, ਮਾਨਸਿਕ ਰੋਗੀਓ
ਚੇਲਿਓ ਪਿਆਰਿਓ ਤੇ
ਮੇਰੇ ਮੁਫ਼ਤ ਦੇ ਪ੍ਰਚਾਰਕੋ।
ਆਓ ਸੁਣਾਵਾਂ ਅੰਦਰਲੀ ਗੱਲ
ਸੁਣ ਤੁਸੀਂ ਜਾਣਾ ਹੈ ਹਿੱਲ।
ਕੋਰਾ ਅਨਪੜ੍ਹ ਮੈਂ ਸਿਗਟਾਂ ਫੂਕਾਂ
ਵੱਡੇ ਵੱਡਿਆਂ ਦੀਆਂ ਕੱਢਾਂ ਚੀਕਾਂ।
ਦੰਦੀ ਵੱਡ ਮੈਂ ਪੱਥਰੀਆਂ ਕੱਢਾਂ।
ਕਿਸੇ ਦੇ ਜੇਬਾਂ ਚ ਨਾ ਪੈਸਾ ਛੱਡਾਂ।
ਕੈਂਸਰ ਲਈ ਪ੍ਰਸਾਦ ਸਰਤੀਆਂ
ਲਾਇਲਾਜ ਬਿਮਾਰੀਆਂ ਠੀਕ ਕਰਤੀਆਂ।
ਬਾਬੇ ਲਾਜ ਕਰਦੇ ਲਾਇਵ ਹੋਕੇ
ਠੀਕ ਹੋਏ ਲੋਕੀ ਦੱਸਣ ਰੋ ਰੋ ਕੇ।
ਆਪ ਬਾਬਾ ਦਾਖਲ ਹੋ ਗਿਆ
ਕਹਿੰਦਾ ਬਾਈ ਪਾਸ ਹੋਇਆ ਮੇਰਾ।
ਬਚੋ ਇਹਨਾਂ ਸਾਧਾਂ ਤੋਂ ਨਾਲੇ ਦੂਜਿਆਂ ਨੂੰ ਬਚਾਓ।
ਗਰੇਵਾਲ ਬਾਬਿਆਂ ਕੋਲੇ ਕੁਝ ਨਹੀਂ
ਇਲਾਜ ਡਾਕਟਰ ਤੋਂ ਕਰਾਓ।
ਡਾ ਜਸਵੀਰ ਸਿੰਘ ਗਰੇਵਾਲ
ਬਸੰਤ ਨਗਰ,ਲੁਧਿਆਣਾ
9914346204