ਰੱਬਾ, ਕਿਸੇ ਨੂੰ ਵੱਸ ਨਾ ਪਾਈਂ ਡਾਕਟਰਾਂ ਦੇ,
ਇਹ ਛੋਟੀ ਮਰਜ਼ ਨੂੰ ਵੱਡੀ ਕਰਕੇ ਦੱਸਦੇ ਨੇ।
ਜਿੰਨਾ ਮਰਜ਼ੀ ਮਰੀਜ਼ ਭੱਜਣ ਦੀ ਕਰੇ ਕੋਸ਼ਿਸ਼,
ਇਹ ਗੱਲਾਂ ਮਿੱਠੀਆਂ ਕਰਕੇ ਸ਼ਿਕੰਜਾ ਕੱਸਦੇ ਨੇ।
ਕੀਤੀ ਹੁੰਦੀ ਹੈ ਪਹਿਲਾਂ ਹੀ ਗੱਲ ਉਨ੍ਹਾਂ ਨਾਲ,
ਜਿੱਥੋਂ ਇਹ ਟੈਸਟ ਕਰਵਾਉਣ ਨੂੰ ਦੱਸਦੇ ਨੇ।
ਨਿੰਬੂ ਵਾਂਗ ਨਚੋੜ ਕੇ ਮਰੀਜ਼ ਨੂੰ ਇਹ ਚੰਦਰੇ,
ਖੋਹ ਲੈਂਦੇ ਨੇ ਉਸ ਤੋਂ ਹਾਸੇ, ਆਪ ਹੱਸਦੇ ਨੇ।
ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ -144526
ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ
ਫੋਨ 9915803554
