ਹੋਣੀ ਚਾਹੀਦੀ ਹੈ,
ਫ਼ੋਨ ਵਾਂਗ,
ਮਨੁੱਖੀ ਦਿਮਾਗ ‘ਚ ਵੀ ਡਿਲੀਟ ਦੀ ਆਪਸ਼ਨ।
ਕਿਉੰਕਿ ਇੱਕ ਸਮੇਂ ਤੋਂ ਬਾਅਦ ਮਨੁੱਖ ਵੀ,
ਕੁਝ ਯਾਦਾਂ ਨੂੰ ਡਿਲੀਟ ਕਰ ਦੇਣਾ ਚਾਹੁੰਦਾ ਹੈ।
ਜਾਂ
ਹੋਣੀ ਚਾਹੀਦੀ ਹੈ,
ਫ਼ੋਨ ਵਾਂਗ ਰੀਸੈੱਟ ਦੀ ਆਪਸ਼ਨ।
ਇੱਕੋ ਜਨਮ ‘ਚ ਆਪਣੇ ਜੀਵਨ ਨੂੰ ਚੰਗੀ ਸ਼ੁਰੂਆਤ ਨਾਲ ਜਿਉਣ ਦੀ ਲਾਲਸਾ
ਤਾਂ
ਹਰ ਮਨੁੱਖ ਦੀ ਹੈ।
ਮਨੁੱਖ ਚਾਹੁੰਦਾ ਹੈ ਆਪਣੇ ਅਨੁਸਾਰ ਜਿਉਣਾ।
****

~ ਗਗਨ ਭੀਮਾ
(ਰਾਹੀਂ : ਪ੍ਰੋ. ਨਵ ਸੰਗੀਤ ਸਿੰਘ, ਪਟਿਆਲਾ)