ਕੋਟਕਪੂਰਾ, 9 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਫਰੀਦਕੋਟ ਰੇਂਜ ਦੇ ਆਈ.ਜੀ. ਸ਼੍ਰੀਮਤੀ ਨਿਲਾਂਬਰੀ ਜਗਦਲੇ ਦੇ ਨਵੇਂ ਸਾਲ ਦੇ ਵਰ੍ਹੇ ਮੌਕੇ ’ਤੇ ਡੀ.ਆਈ.ਜੀ. ਤੋਂ ਆਈ.ਜੀ. ਬਣਨ ’ਤੇ ਜਿੱਥੇ ਪੁਲਿਸ ਮਹਿਕਮੇ ਵਿੱਚ ਖੁਸ਼ੀ ਦੀ ਲਹਿਰ ਹੈ, ਦੂਜੇ ਪਾਸੇ ਪਿੰਡਾਂ, ਸ਼ਹਿਰਾਂ ਦੇ ਸਮਾਜਸੇਵੀ ਸੰਸਥਾਵਾਂ ਅਤੇ ਹੋਰਨਾਂ ਨੂੰ ਖੁਸ਼ੀ ਹੋਈ ਹੈ। ਇਸ ਖੁਸ਼ੀ ਵਿੱਚ ਪੱਤਰਕਾਰ ਗੁਰਪ੍ਰੀਤ ਸਿੰਘ ਔਲਖ, ਪੀਬੀਜੀ ਵੈਲਫੇਅਰ ਕਲੱਬ ਇਸਤਰੀ ਵਿੰਗ ਦੀ ਪ੍ਰਧਾਨ ਮੈਡਮ ਮਨਜੀਤ ਕੌਰ ਨੰਗਲ, ਪੱਤਰਕਾਰ ਕਿਰਨਜੀਤ ਕੋਰ ਬਰਗਾੜੀ ਆਦਿ ਨੇ ਹਰਿਆ-ਭਰਿਆ ਪੌਦਾ ਦੇ ਕੇ ਸਨਮਾਨ ਕੀਤਾ। ਇਸ ਮੌਕੇ ਮਨਜੀਤ ਕੌਰ ਨੰਗਲ ਨੇ ਦੱਸਿਆ ਕਿ ਮੈਡਮ ਨਿਲਾਂਬਰੀ ਜਗਦਲੇ ਇਕ ਬਹੁਤ ਹੀ ਚੰਗੇ ਸੁਭਾਅ ਦੇ ਮਾਲਕ ਹਨ, ਉਹਨਾਂ ਵਿੱਚ ਪੁਲਿਸ ਵਾਲਾ ਰੋਅਬ ਨਹੀਂ ਹੈ, ਉਹਨਾਂ ਦੇ ਚਿਹਰੇ ’ਤੇ ਹਮੇਸ਼ਾਂ ਖੁਸ਼ੀ ਨਜ਼ਰ ਆਉਂਦੀ ਹੈ। ਆਈ.ਜੀ. ਨੇ ਮੁਲਾਕਾਤ ਦੌਰਾਨ ਦੱਸਿਆ ਕਿ ਨੋਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ ਵੱਲ ਪ੍ਰੇਰਿਤ ਹੋਣ ਤਾਂ ਉਹ ਦੇਸ਼ ਦਾ ਇਕ ਵਧੀਆ ਭਵਿੱਖ ਬਣਾ ਸਕਣਗੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸ਼ਨ ਨਸ਼ਾ ਮੁਕਤ ਪੰਜਾਬ ਦੀ ਸਿਰਜਣਾ ਕਰਨ ਲਈ ਯਤਨਸ਼ੀਲ ਹੈ।
