ਡੱਬ ਖ਼ੜੱਬੀ ਮਾਣੋਂ ਸਾਡੀ,
ਮਾਊਂ ਮਾਊਂ ਕਰਦੀ ਰਹਿੰਦੀ ਹੈ।
ਆਢ ਗੁਆਂਢੋਂ ਬੱਚੇ ਆਉਂਦੇ,
ਕਿਸੇ ਨੂੰ ਕੁੱਝ ਨਾ ਕਹਿੰਦੀ ਹੈ।
ਮੰਮੀ ਮੇਰੀ ਜਦ ਧਾਰਾਂ ਕੱਢਦੀ,
ਕੋਲ਼ੇ ਹੋ ਉਹ ਬਹਿ ਜਾਂਦੀ।
ਆਉਂਦਾ ਵੇਖ ਕੇ ਕੁੱਤਾ ਦੂਰੋਂ,
ਅੰਦਰ ਵੜ ਕੇ ਸਹਿ ਜਾਂਦੀ।
ਪੂਛ ਹਿਲਾਉਂਦੀ ਪੈਰੀਂ ਵੱਜਦੀ,
ਅੱਗੇ ਪਿੱਛੇ ਫ਼ਿਰਦੀ ਹੈ।
ਸਾਥੋਂ ਉਹ ਭੋਰਾ ਨਾ ਡਰਦੀ,
ਸਿਆਣੂ ਹੋਈ ਚਿਰ ਦੀ ਹੈ।
ਸਾਰਾ ਦਿਨ ਉਹ ਸੁੱਤੀ ਰਹਿੰਦੀ,
ਖੜਕੇ ਤੋਂ ਉੱਠ ਖੜ੍ਹਦੀ ਹੈ।
ਮੂੰਹ ਸਵਾਰ ਉਬਾਸੀਆਂ ਲੈਂਦੀ,
ਚੂਹੇ ਨੂੰ ਝੱਟ ਫੜਦੀ ਹੈ।
ਨਿੰਮ ਉੱਤੇ ਚੜ੍ਹਕੇ ਬਹਿ ਜਾਏ,
ਚਿੜੀਆਂ ਨੂੰ ਵੀ ਖਾ ਜਾਂਦੀ।
ਲੱਕੀ ਕਹਿਕੇ ‘ਵਾਜ਼ ਮਾਰੀਏ,
ਝੱਟ ਥੱਲੇ ਉਹ ਆ ਜਾਂਦੀ।
‘ਪੱਤੋ’ ਜਦ ਸਕੂਲੋਂ ਆਵੇ,
ਬਹੁਤ ਲਾਡੀਆਂ ਕਰਦੀ ਹੈ।
ਮਾਣੋਂ ਬਿੱਲੀ ਬਹੁਤ ਸਿਆਣੀ,
ਲੱਤਾਂ ਵਿੱਚ ਆ ਵੜਦੀ ਹੈ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417