ਤਰਕਸ਼ੀਲ ਸੁਸਾਇਟੀ ਪੰਜਾਬ ਦੇ ਬੁਲਾਰੇ ਦੋ ਮਾਸਿਕ ਤਰਕਸ਼ੀਲ ਮੈਗਜ਼ੀਨ ਵੱਲੋਂ ਸ਼ੁਰੂ ਕੀਤੇ ਗਏ ਲੇਖ ਰਚਨਾ ਮੁਕਾਬਲੇ ਲਈ ਲਿਖਣ ਵਾਸਤੇ ਵਿਸ਼ਾ ਕਿਸੇ ਰਵਾਇਤੀ ਵਿਸ਼ੇ ਦੀ ਬਜਾਏ ਕੋਈ ਵਿਚਾਰ ਜਾਂ ਕਵਿਤਾ ਦੀ ਸਤਰ ਜਾਂ ਸ਼ੇਅਰ ਹੁੰਦਾ ਹੈ। ਤਰਕਸ਼ੀਲ ਮੈਗਜ਼ੀਨ ਦੇ ਸੰਪਾਦਕ ਰਾਜਪਾਲ ਸਿੰਘ ਤੇ ਜ਼ੋਨ ਜਥੇਬੰਦਕ ਮੁਖੀ ਮਾਸਟਰ ਪਰਮ ਵੇਦ ਨੇ ਦੱਸਿਆ ਕਿ ਨਵੰਬਰ- ਦਸੰਬਰ 2025 ਦਾ ਵਿਸ਼ਾ ਪਾਕਿਸਤਾਨੀ ਸ਼ਾਇਰ ਬਾਬਾ ਨਜ਼ਮੀ ਦੀ ਕਵਿਤਾ ਵਿਚੋਂ ਸਤਰ :
‘ਬੇਹਿੰਮਤੇ ਨੇ ਜਿਹੜੇ ਬਹਿਕੇ ਸ਼ਿਕਵਾ ਕਰਨ ਮੁਕੱਦਰਾਂ ਦਾ’ ‘ਤੇ ਆਧਾਰਿਤ ਹੈ
*ਲੇਖ ਦੀ ਲੰਬਾਈ 1000 ਕੁ ਸ਼ਬਦਾਂ ਦੇ ਆਸ ਪਾਸ ਹੋਣੀ ਚਾਹੀਦੀ ਹੈ।
:ਇਸ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਨੂੰ 1000/-ਰੁਪਏ ਤੇ ਦੂਜਾ ਸਥਾਨ ਪ੍ਰਾਪਤ ਕਰਨ ਵਾਲੇ ਨੂੰ 700/- ਰੁਪਏ ਇਨਾਮ ਵਜੋਂ ਦਿੱਤੇ ਜਾਣਗੇ ।
:ਇਸ ਲੇਖ ਰਚਨਾ ਮੁਕਾਬਲੇ ਲਈ ਮੁੱਖ ਤੌਰ ਤੇ ਕਾਲਜ ਵਿਦਿਆਰਥੀਆਂ ਤੇ ਨਵੇਂ ਉਭਰ ਰਹੇ ਲੇਖਕਾਂ ਨੂੰ ਸੱਦਾ ਦਿੱਤਾ ਗਿਆ ਹੈ।
ਇਸ ਵਿਸ਼ੇ ਉਪਰ ਰਚਨਾ 5 ਅਕਤੂਬਰ ਤੱਕ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਈਮੇਲ ਜਾਂ ਵਟਸਐਪ ਰਾਹੀਂ ਪਹੁੰਚ ਜਾਣੀ ਚਾਹੀਦੀ ਹੈ।
Email- editortarksheel @ gmail.com
WhatsApp number 9501883486
ਮਾਸਟਰ ਪਰਮਵੇਦ
ਜੋਨ ਜਥੇਬੰਦਕ ਮੁਖੀ ਤਰਕਸ਼ੀਲ ਸੁਸਾਇਟੀ ਪੰਜਾਬ
9417422349