ਅਕਾਲ ਪੁਰਖ ਵਾਹਿਗੁਰੂ ਜੀ ਸਾਰਿਆਂ ਹੀ ਘਟਾ ਵਿਚ ਪੂਰਵਕ ਹੈ। ਸਾਰਿਆਂ ਥਾਵਾਂ ਤੇ ਉਹ ਆਪ ਸਮਾਏ ਹਨ। ਗੁਰੂ ਜੀ ਸਾਨੂੰ ਬਾਣੀ ਗੁਰੂ ਗ੍ਰੰਥ ਸਾਹਿਬ ਜੀ। ਵਿਚੋਂ ਹੀ ਦਸਦੇ ਹਨ। ਸਾਨੂੰ ਇਹ ਸਮਝ ਆ ਜਾਵੇ ਕਿ ਉਹ ਸਾਰਿਆਂ ਥਾਵਾਂ ਤੇ ਬੱਚਿਆਂ ਹੋਇਆ ਹੈ। ਇਹ ਕਿਸ ਨੂੰ ਸਮਝ ਪੈ ਗਿਆ ਸਾਰਿਆਂ ਘਟਾਂ ਵਿਚ ਆਪ ਤੂੰ ਵਿਦਮਾਨ ਹੈਂ ਆਪ ਤੂੰ ਰੱਚਿਆ ਹੋਇਆਂ ਹੈ। ਆਪ ਤੂੰ ਸਮਾਇਆ ਹੋਇਆ ਹੈ। ਹਜੂਰ ਦੇ ਪਿਆਰੇ ਭਾਈ ਨੰਦ ਲਾਲ ਜੀ ਨੇ ਇਥੇ ਆਪਣੀ ਰਚਨਾ ਵਿਚ ਬਹੁਤ ਸੋਹਣੀ ਉਦਾਹਾਰਣ ਦਿੱਤੀ ਹੈ।
ਇਕ ਤਾਂ ਆਪਣੇ ਅੰਦਰ ਦੇਖਣਾ
ਦੂਸਰਾ ਸਾਰੀ ਮਾਨਵਤਾ ਕੀ ਹੈ।
ਸਾਰੇ ਸੰਸਾਰ ਵਿੱਚ ਉਸ ਪਰਮਾਤਮਾ ਨੂੰ ਪਰੀਪੂਰਨ ਦੇਖ ਲੈਣ। ਕਹਿੰਦੇ ਹਨ ਇਸ ਗੱਲ ਦੀ ਸਮਝ ਉਸ ਇਨਸਾਨ ਨੂੰ ਲੱਗੀ ਜਿਸ ਦਾ ਆਪਣਾ ਦਿਲ ਸਾਫ਼ ਹੈ ਜਿਸ ਦਾ ਆਪਣਾ ਅੰਦਰ ਨਿਰਮਲ ਹੈ। ਉਸ ਨੂੰ ਇਹ ਸਮਝ ਪੈ ਗਿਆ ਪਰਮਾਤਮਾ ਸਾਰਿਆਂ ਘਟਾਂ ਵਿਚ ਸਮਾਇਆ ਹੈ। ਇਕਲਾ ਉਸ ਨੇ ਤਾਂ ਆਪਣੇ ਅੰਦਰ ਨਹੀਂ ਦੇਖਿਆ। ਜਦੋਂ ਉਹਨੇ ਨੇਤਰ ਭਰ ਕੇ ਸਾਰੇ ਸੰਸਾਰ ਨੂੰ ਦੇਖਿਆਂ ਤਾਂ ਕੋਈ ਅਸਥਾਨ, ਕੋਈ ਹਿਰਦਾ ਕੋਈ ਐਸੀ ਜਗ੍ਹਾ ਨਾ ਮਿਲੀ ਜਿਥੇ ਵਾਹਿਗੁਰੂ ਜੀ ਦਾ ਆਪਣਾ ਨਿਵਾਸ ਨਾ ਹੋਵੇ। ਇਹ ਸਭ ਰੱਬ ਦੀ ਬੰਦਗੀ ਕਰਨ ਵਾਲੇ ਜਾਣਦੇ ਹਨ।।
ਹਜੂਰ ਨੇ ਬਖਸ਼ਿਸ਼ ਕੀਤੀ ਭਾਈ ਨੰਦ ਲਾਲ ਜੀ ਦੀ ਰਚਨਾ ਹੈ ਕਹਿਣ ਲੱਗੇ
ਦਿਲ ਅਗਰ ਦਾਨਾ ਬਵਦ ਅੰਦਰ ਕਿਨਾਰਸ਼ ਯਾਰ ਹਸ੍ਹ।।
ਜੇਲ ਤੇਰਾ ਅਸਲ ਵਿਚ ਦਿਲ ਸੋਝੀ ਵਾਲਾ ਹੈ। ਤੈਨੂੰ ਅੰਦਰ ਦੀ ਸਮਝ ਹੈ ਤਾਂ ਯਾਰ ਉਹ ਮਿਤ੍ਰ ਉਹ ਸੱਜਣ ਉਹ ਪਿਆਰਾ ਤੇਰੇ ਤੋਂ ਦੂਰ ਨਹੀਂ
ਉਹ ਪਿਆਰਾ ਸੱਜਣ ਤੇਰੀ ਬੁੱਕਲ ਵਿਚ ਹੈ।
ਚਸ਼ਮ ਗਰ ਦੀਨਾ ਬਵਦ ਹਰ ਤਰਫ਼ ਦੁਲਾਰ ਹਸ੍ਹ।
ਜੇਲ ਦਿਲ ਸਿਆਣਾ ਹੈ। ਇਥੇ ਸਿਆਣਪ ਦਾ ਅਰਥ ਅਕਲ ਨਹੀਂ ਦੁਨਿਆਵੀ ਹੈ। ਜੈ ਤੇਰੇ ਦਿਲ ਦੀ ਸਫਾਈ ਹੈ। ਉਹ ਸੱਜਣ ਤੇਰੇ ਦਿਲ ਵਿਚ ਹੈ। ਤੂੰ ਆਪਣੇ ਦਿਲ ਵਿਚ ਝਾਤੀ ਮਾਰਨ ਵੈਖ। ਜੈ ਤੇਰੀ ਅੱਖ ਦੂਈ ਦਵੇਸ਼ ਦੇ ਪਰਦੇ ਨੂੰ ਕਟਾ ਚੁੱਕੀ ਹੈ। ਤਾਂ ਝਾਤੀ ਮਾਰਨ ਕੇ ਵੇਖੀ ਉਸ ਪਿਆਰੇ ਤੋਂ ਬਿਨਾਂ ਹੋਰ ਦੂਜਾ ਕੋਈ ਹੈ ਹੀ ਨਹੀਂ।
ਇਹ ਸਭ ਭਾਈ ਨੰਦ ਲਾਲ ਜੀ ਨੇ ਸਾਨੂੰ ਸਮਝਾਇਆ ਹੈ ਉਹਨਾਂ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਪੂਰੀ ਬਖਸ਼ਿਸ਼ ਕੀਤੀ ਤੇ ਸਾਨੂੰ ਸੰਸਾਰੀ ਜੀਵਾਂ ਨੂੰ ਤਕਾਜ਼ਾ ਕਰਦੇ ਹਨ। ਉਸ ਵਾਹਿਗੁਰੂ ਜੀ ਨਾਲ ਇਕ ਵਾਰੀ ਜੁੜੋ ਉਹ ਆਪ ਸਭ ਨੂੰ ਅੰਦਰ ਹੁਣ ਨਜ਼ਰ ਆ ਜਾਏ ਗਾ।
ਸੁਰਜੀਤ ਸਾਰੰਗ 8130660205
ਨਵੀਂ ਦਿੱਲੀ 18
