ਤਾਰਿਆਂ ਨਾਲ ਮੈਂ ਬਾਤਾਂ ਪਾਵਾਂ
ਜਾਗ ਜਾਗ ਕੇ ਰਾਤ ਲੰਘਾਵਾਂ
ਉੱਠਦਾ ਬਹਿੰਦਾ ਤੇਰਾ ਨਾਮ ਧਿਆਵਾਂ
ਤਸਵੀਰ ਤੇਰੀ ਮੈਂ ਦਿਲ ਨਾਲ ਲਾਵਾਂ
ਝੂਠੀ ਸੌਂਹ ਤੇਰੀ ਮੈਂ ਕਦੇ ਨਾਂ ਖਾਵਾਂ
ਤੂੰ ਤਾਂ ਗੈਰਾਂ ਸੰਗ ਤੁਰ ਗਈ ਲੈ ਕੇ ਲਾਵਾਂ
ਤੂੰ ਨਾ ਭੁੱਲਦੀ ਜਿੰਦੇ ਮੈਂ ਕਿੰਝ ਭੁਲਾਵਾਂ
ਨਾ ਤੂੰ ਦਿਲ ਚ ਵਿਸਰੇ ਦਿਲ ਦੇਵੇ ਦੁਆਵਾਂ
ਤੂੰ ਭੁੱਲ ਗਈ ਮੈਂ ਤਾਂ ਲੱਗੀਆਂ ਤੋੜ ਪੁਗਾਵਾ
ਖੁਦ ਰੋ ਕੇ ਅੜੀਏ ਨੀ ਮੈਂ ਜੱਗ ਹਸਾਵਾਂ
ਤੇਰੇ ਨੈਣਾਂ ਵਰਗੇ ਨੈਣ ਮੈਂ ਕਿਥੋਂ ਲੱਭ ਲਿਆਵਾਂ
ਸੁਫ਼ਨੇ ਵਿੱਚ ਆਉਣ ਤੋਂ ਸੰਧੂਆਂ ਕਿੰਝ ਹਟਾਵਾਂ
ਤਾਰਿਆਂ ਨਾਲ ਮੈਂ ਬਾਤਾਂ ਪਾਵਾਂ
ਜਾਗ ਜਾਗ ਕੇ ਰਾਤ ਲੰਘਾਵਾਂ
ਉੱਠਦਾ ਬਹਿੰਦਾ ਤੇਰਾ ਨਾਮ ਧਿਆਵਾਂ।।
ਬਲਤੇਜ ਸੰਧੂ
ਬੁਰਜ ਲੱਧਾ
ਬਠਿੰਡਾ
9465818158

