ਤੇਰੀ ਜ਼ੁਬਾਨ ਪੰਜਾਬੀ
ਤੇਰੀ ਪਹਿਚਾਣ ਪੰਜਾਬੀ
ਕਿਉਂ ਬੋਲਣ ਤੋਂ ਸ਼ਰਮਾਉਂਦਾ ਏ।
ਮਾਂ ਬੋਲੀ ਨੂੰ ਛੱਡ ਕੇ ਹੈਪੀ
ਅੰਗਰੇਜ਼ੀ ਨੂੰ ਮੂੰਹ ਲਾਉਂਦਾ ਏ।
ਆਪਣੇ ਦਿਲ ਤੇ ਹੱਥ ਧਰਕੇ
ਫਰਜ਼ ਨੂੰ ਯਾਦ ਕਰੀਂ ਤੂੰ
ਕਿਉਂ ਮਨ ਉਲਝਣ ਚ ਪਾਉਂਦਾ ਏ।
ਪੰਜਾਬੀ ਏ ਪੰਜਾਬੀ ਬੋਲ
ਦਿਲ ਦੀਆਂ ਰਮਜ਼ਾਂ ਖੋਲ
ਮਾਂ ਦਾ ਕਰਜ਼ ਉਤਾਰ
ਕਿਉਂ ਉਸਨੂੰ ਯਾਰਾ ਤੜਫਾਉਂਦਾ ਏ।
ਅੰਦਰ ਝਾਤੀ ਮਾਰ ਆਪਣੇ
“ਗਰੇਵਾਲ” ਪੰਜਾਬੀ ਤੇਰੇ ਅੰਦਰ
ਤੇਰੇ ਮਨ ਦੀ ਖੁਰਾਕ ਵੀ੍ ਹੈ
ਪਰ ਦਸ ਮਨਾਂ ਤੂੰ ਕੀ ਚਾਹੁੰਦਾ ਏ।
ਤੇਰੀ ਜ਼ੁਬਾਨ ਪੰਜਾਬੀ
ਤੇਰੀ ਪਹਿਚਾਣ ਪੰਜਾਬੀ
ਕਿਉਂ ਬੋਲਣ ਤੋਂ ਸ਼ਰਮਾਉਂਦਾ ਏ।
ਡਾ ਜਸਵੀਰ ਸਿੰਘ ਗਰੇਵਾਲ
ਪੰਜਾਬੀ ਚੇਤਨਾ ਸੱਥ
ਬਸੰਤ ਨਗਰ ਹੰਬੜਾਂ ਰੋਡ
ਲੁਧਿਆਣਾ
9914346204
happy4ustar@gmail.com