ਨਸ਼ਿਆਂ ਨਾਲੋਂ ਭੈੜੀ ਨਾ ਇੱਥੇ ਕੋਈ ਚੀਜ਼ ਬੱਚਿਓ,
ਇਹ ਭੁਲਾ ਦੇਣ ਬੰਦੇ ਨੂੰ ਬੋਲਣ ਦੀ ਤਮੀਜ਼ ਬੱਚਿਓ।
ਇਨ੍ਹਾਂ ਨਾਲ ਲੱਗ ਜਾਣ ਤਨ ਨੂੰ ਕਈ ਰੋਗ ਬੱਚਿਓ,
ਇਨ੍ਹਾਂ ਨਾਲ ਪਿਆ ਰਹੇ ਘਰ ਵਿੱਚ ਸਦਾ ਸੋਗ ਬੱਚਿਓ।
ਇਨ੍ਹਾਂ ਤੋਂ ਰਹੋ ਦੂਰ ਜੇ ਤੰਦਰੁਸਤ ਰਹਿਣਾ ਬੱਚਿਓ,
ਤੰਦਰੁਸਤੀ ਹੈ ਜ਼ਿੰਦਗੀ ਦਾ ਕੀਮਤੀ ਗਹਿਣਾ ਬੱਚਿਓ।
ਤੰਦਰੁਸਤ ਬੰਦੇ ਦਾ ਕੰਮ ਕਰਨ ਨੂੰ ਦਿਲ ਕਰੇ ਬੱਚਿਓ,
ਕੰਮ ਕਰਕੇ ਉਹ ਜ਼ਿੰਦਗੀ ਖੁਸ਼ੀਆਂ ਨਾਲ ਭਰੇ ਬੱਚਿਓ।
ਤੰਦਰੁਸਤੀ ਮਿਲੇ ਨਾ ਕਦੇ ਬਹੁਤੇ ਪੈਸੇ ਨਾਲ ਬੱਚਿਓ,
ਇਸ ਨੂੰ ਪਾਣ ਲਈ ਖਾਣ-ਪੀਣ ਦਾ ਰੱਖੋ ਖਿਆਲ ਬੱਚਿਓ।
ਮੰਗੋ ਰੱਬ ਤੋਂ ਸਵੇਰੇ ਉੱਠ ਕੇ ਤੰਦਰੁਸਤੀ ਬੱਚਿਓ,
ਤਾਂ ਹੀ ਤੁਹਾਡੇ ਕੋਲੋਂ ਦੂਰ ਰਹਿਣੀ ਸੁਸਤੀ ਬੱਚਿਓ।
ਇਹ ਹੈ ਜ਼ਿੰਦਗੀ ‘ਚ ਅੱਗੇ ਵਧਣ ਦੀ ਦਾਰੂ ਬੱਚਿਓ,
ਇਸ ਤੋਂ ਬਿਨਾਂ ਹੋਰ ਕੋਈ ਤੁਹਾਨੂੰ ਨਾ ਤਾਰੂ ਬੱਚਿਓ।

ਮਹਿੰਦਰ ਸਿੰਘ ਮਾਨ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਕੈਨਾਲ ਰੋਡ
ਨਵਾਂ ਸ਼ਹਿਰ-144514
ਫੋਨ 9915803554