ਜੇਕਰ ਕੁਝ ਵੀ ਸਮਝ ਨਾ ਆਵੇ,,
ਰੂਹ ਨਾਲ ਗੱਲ ਚਲਾ ਲਿਆ ਕਰ।।
ਮਨ ਜੇ ਚਿੰਤਾਂ ਦੇ ਵਿੱਚ ਡੁੱਬੇ,,
ਨਾਵਲ ਨੂੰ ਹੱਥ ਪਾ ਲਿਆ ਕਰ।।
ਬਹੁਤਾ ਮਨ ਉਚਾਟ ਜੇ ਹੋਵੇ,,
ਸੰਗ ਸਰੋਵਰ ਨਾਹ੍ ਲਿਆ ਕਰ।।
ਮਾਂ ਪਿਉ ਤੋਂ ਜੇ ਭੋਗ ਚਾਹੀਦਾ,,
ਚਾਰ ਕੁ ਗਾਲਾਂ ਖਾਅ ਲਿਆ ਕਰ।।
ਮੇਵੇ ਹੀਰੇ ਚਾਹੁੰਦਾ ਜੇਕਰ,,
ਮਨ ਦੀ ਧਰਤੀ ਵਾਹ੍ ਲਿਆ ਕਰ।।
ਅਨਹਦ ਨਾਦ ਨੂੰ ਸੁਣਨਾ ਜੇਕਰ,,
ਥੋੜਾ ਰੁਕ ਕੇ ਸਾਹ ਲਿਆ ਕਰ।।
ਨਿੰਦਿਆ ਚੁਗਲੀ ਭਰਮ ਭੁਲੇਖਾ,,
ਧਰਮ ਚਰਨ ਸੇ ਗਾਹ੍ ਲਿਆ ਕਰ।।
ਉਸ ਨੂੰ ਮਿਲਣਾ ਚਾਹੁੰਦਾ ਜੇਕਰ,,
ਬੇਰੀ ਦੀ ਹੀ ਛਾਂਅ ਲਿਆ ਕਰ।।
ਜਦ ਕੋਈ ਸ਼ਬਦ ਸਪੱਸ਼ਟ ਨਾ ਹੋਵੇ,,
ਉਦੋਂ ਵਾਕ ਚ ਜਾਂਅ ਲਿਆ ਕਰ।।
ਮੰਗਤ ਜਦ ਵੀ ਵਿਹਲਾ ਹੋਵੇਂ,,
ਰੱਬ ਦਾ ਨਾਮ ਧਿਆ ਲਿਆ ਕਰ।।
ਗਿਆਨੀ ਬਣਨਾ ਚਾਹੁੰਦਾ ਜੇ ਤੂੰ,,
ਕੋਈ ਸੁਆਲ ਉਠਾ ਲਿਆ ਕਰ।।
ਲੌਂਗੋਵਾਲ ਸਾਬ੍ਹ 948