* ਕਹਿੰਦੇ, ਵੇਖ ਗੁਹਾਰੇ ਪਤਾ ਹੀ ਚੱਲ ਜਾਂਦਾ ਕਿ, ਇਹ ਪਿੰਡ-ਗਰਾਂ ਐ, ਪਸ਼ੂ ਡੰਗਰਾਂ ਦਾ, ਬੋਲ-ਬਣੀ ਹੀ ਬੰਦੇ ਦੀ, ਦੱਸ ਦਿੰਦੀ ਐ, ਕਿ ਸਾਊ ਸ਼ਰੀਫ਼ ਏ, ਜਾਂ ਫਿਰ ਲਾਣਾ ਕੰਜਰਾਂ ਦਾ ਜਿਸ ਪਿੰਡ ਦੇ ਲਾਗੇ—ਨਹਿਰ ਲੰਘਦੀ ਹੋਵੇ ਉਸ ਪਿੰਡ ,ਚ ਪੰਜ-ਸੱਤ ਤਰਾਕੂ ਪੱਕੇ ਹੁੰਦੇ ਆ ਕਹਿੰਦੇ, ਸ਼ਹਿਰ ਨੇੜਲੇ ਪਿੰਡਾਂ-ਕਸਬਿਆਂ ਦੇ ਗੱਭਰੂ-ਮੁਟਿਆਰਾਂ—ਅੱਤ ਦੇ ਸ਼ੁਕੀਨ ਹੁੰਦੇ ਆ * ਕਹਿੰਦੇ, “ਪੁਰੇ ਵੱਲੋਂ ਜਦ ਚੱਲਦੀ ਹੋਵੇ ਹਵਾ ਤਾ—ਅੰਬਰਾਂ ਤੇ ਬੱਦਲ ਨਿਕਲ ਆਉਂਦੇ ਆ ਕੀੜੀਆਂ ਜਦ ਆਪਣੇ ਭੌਣ ਚੋ ਆਂਡੇ ਚੁਕਣ ਮੀਂਹ-ਤੂਫ਼ਾਨ-ਝੱਖੜਾਂ ਦੇ, ਇਸ਼ਾਰੇ ਹੁੰਦੇ ਆ ਬਾਰਡਰ-ਸਰਹੱਦੀ ਕਸਬਿਆਂ ਤੇ ਪਿੰਡਾਂ ਦੇ ਮਰਦ-ਜ਼ਨਾਨੀਆਂ ਅੱਤ ਦੇ ਦਲੇਰ ਹੁੰਦੇ ਆ ਜਿੰਨਾਂ ਥਾਂਵਾਂ ਤੇ—ਵਿਕਦੇ ਹੋਵਣ ਨਸ਼ੇ-ਪੱਤੇ, ਪੁਲੀਸ ਦੇ ਆਉਣੇ ਜਾਣੇ ਤਾਂ—ਉੱਥੇ ਹੁੰਦੇ ਆ ਪਿੰਡ ਦੀਆਂ ਮੜ੍ਹੀਆਂ,ਬਿਗਾਨੇ ਪਿੰਡ ਦਾ ਟੋਭਾ ਕਿਸੇ ਨੇ ਸੱਚ ਕਿਹਾ, “ਡਰ-ਭੈ ਤਾਂ ਆਉਂਦਾ ਏ ਸਾਧ, ਸੱਪ ਤੇ ਸਾਨ੍ਹ ਨੂੰ ਛੇੜਣ ਵਾਲਾ—-ਬੰਦਾ ਆ ਬੈਲ ਮੁੱਝੇ ਮਾਰ, ਕਹਿਣੇ, ਸੱਚ ਹੀ ਹੁੰਦੇ ਆ ਅੰਨ੍ਹੇ ਜਾਂ ਸਿੱਧਰੇ ਦਾ ਮਾਰਿਆ ਹੋਇਆ ਜੱਫਾ ਆਖਰ-ਕਾਰ ਛੇਤੀ ਨਾ,ਕੋਈ ਛੁਡਾ ਪਾਉਂਦਾ ਏ ਸੌ ਆਨੇ ਸੱਚੀਆਂ ਤੇ ਖਰੀਆਂ ਜਿਹੀਆਂ ਗੱਲਾਂ, ਦੀਪ ਰੱਤੀ, ਲਿਖ ਲਿਖ ਰਹੇ…ਸੁਣਾਉਂਦਾ ਏ, !! *
ਦੀਪ ਰੱਤੀ ✍️ *
