ਮੀਰੀ ਪੀਰੀ ਦੇ ਮਾਲਕ ਸ੍ਰੀ ਆਕਾਲ ਤਖਤ ਸਾਹਿਬ ਜੀ ਦੇ ਸਿਰਜਨਹਾਰੇ ਧੰਨ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਹੋਣ ਜੀ
ਗੁਰੂ ਅਰਜਨ ਦੇਵ ਜੀ ਦੇ ਘਰ ਕੋਈ ਸੰਤਾਨ ਨਹੀਂ ਹੋਈ। ਕਾਫ਼ੀ ਸਮਾਂ ਹੋ ਗਿਆ। ਗੁਰੂ ਅਰਜਨ ਦੇਵ ਜੀ ਦੇ ਭਰਾਤਾ ਪ੍ਰਿਥੀਚੰਦ ਜੀ ਉਹਨਾਂ ਨਾਲ ਈਰਖਾ ਕਰਦੇ ਸਨ। ਇਕ ਦਿਨ ਪ੍ਰਿਥੀਏ ਨੇ ਕਿਹਾ__
ਨਾ ਕੋਈ ਇਹਨਾਂ ਦਾ ਪੁੱਤ
ਨਾ ਕੋਈ ਵੀ ਨਾ ਸਾਕ ਨਾ ਸੈਨਾ।
ਜੋਂ ਇਹਨਾਂ ਦੇ ਕੋਲ ਹੈ ਉਹ
ਇਕ ਦਿਨ ਅਸਾਂ ਨੇ ਲੈਣਾ ਹੈ।
ਇਹ ਗੱਲ ਇਕ ਗੋਲੀ ਸੁਣ ਰਹੀ ਸੀ। ਉਸ ਨੇ ਮਾਤਾ ਗੰਗਾ ਜੀ ਨੂੰ ਦਸਿਆ ਮਾਤਾ ਜੀ ਚੁੱਪ ਕਰ ਗਏ।
ਮਾਤਾ ਜੀ ਨੇ ਗੁਰੂ ਅਰਜਨ ਦੇਵ ਜੀ ਕੋਲੋਂ ਸੰਤਾਨ ਦੀ ਮੰਗ ਕੀਤੀ
ਗੁਰੂ ਜੀ ਨੇ ਆਖਿਆ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਅਨਿਨ ਸਿੱਖ ਜਿਸ ਨੂੰ ਅਸੀਂ ਬਾਬਾ ਬੁਢਾ ਆਖਦੇ ਹਾਂ ।
ਤੁਸੀਂ ਬੜੇ ਧ ਤੇ ਸ਼ਰਧਾ ਨਾਲ ਉਹਨਾਂ ਪਾਸ ਜਾ ਕੇ ਮੰਗ ਕਰੋ ਉਹ ਪੂਰੀ ਕਰਨਗੇ।
ਮਾਤਾ ਜੀ ਦਹੀਂ ਰਿੜਕਿਆ ਮੱਖਣ ਨਿਕਲਿਆ, ਲੱਸੀ, ਮਿੱਸੇ ਪ੍ਰਸ਼ਾਦੇ ਬਣਾਏ ਨਾਲ ਪਿਆਜ ਤੇ ਆਚਾਰ ਲੈਕੇ ਆਪ ਪੈਦਲ ਬਾਬਾ ਬੁੱਢਾ ਜੀ ਵੱਲ ਚਲੇ ਗਏ। ਬਾਬਾ ਜੀ ਗੁਰੂ ਜੀ ਦੇ ਖੇਤਾਂ ਵਿਚ ਕੰਮ ਕਰ ਰਹੇ ਸਨ।
ਦੂਰੋਂ ਦੇਖਿਆ ਮਾਤਾ ਗੰਗਾ ਜੀ ਹੱਥ ਵਿਚ ਲੱਸੀ ਦੀ ਚਾਟੀ ਤੇ ਸਿਰ ਤੇ ਪ੍ਰਸ਼ਾਦੇ ਲੈਣ ਕੇ ਆ ਰਹੇ ਹਨ। ਕੋਲ ਆ ਕੇ ਮਾਤਾ ਜੀ ਨੇ ਦੇਖਿਆ ਗੁਰੂ ਨਾਨਕ ਸਾਹਿਬ ਜੀ ਦੇ ਅਨਿਨ ਸਿੱਖ ਪੂਰਨ ਪੁਰਖ ਹਨ।
ਬਾਬਾ ਬੁਢੇ ਦੇ ਮਾਂ ਕਹਿਣ ਦੀ ਦੇਰ ਸੀ ਅੰਦਰ ਦੀ ਮਮਤਾ ਨੇ ਉਛਾਲਾ ਮਾਰਿਆ। ਕਹਿਣ ਲੱਗੇ ਮਾਂ ਅੱਜ ਸਵੇਰੇ ਤੋਂ ਬਹੁਤ ਭੁੱਖ ਲੱਗੀ ਸੀ। ਮਾਤਾ ਜੀ ਨੇ ਸਿਰ ਤੋਂ ਭਾਂਡੇ ਲਾਏ ਮਾਤਾ ਜੀ ਨੇ ਗਰਮ ਮਿੱਸੇ ਪ੍ਰਸ਼ਾਦੇ ਕੱਢੇ ਲੱਸੀ ਵਾਲੇ ਭਾਂਡੇ ਵਿਚੋਂ ਚੰਨਾ ਭਰ ਕੇ ਲੱਸੀ ਦਾ ਦਿੱਤਾ। ਪ੍ਰਸ਼ਾਦੇ ਦੇ ਉੱਤੇ ਆਚਾਰ ਤੇ ਗੰਢਾਂ ਰੱਖ ਕੇ ਜਦੋਂ ਬਾਬਾ ਜੀ ਬੁਰਕੀ ਤੋੜ ਕੇ ਮੂੰਹ ਵਿਚ ਪਾਣੀ ਲੱਗੇ ਤਾਂ ਹੱਥ ਜੋੜ ਕੇ ਕਿਹਾ ਸਾਈਂ ਵਾਲਿਓ ਸਾਧ ਬਚਨ ਅਟਲਾਧਾ ਆਪ ਜੀ ਦੇ ਬਚਨ ਸੱਥ ਹੋਣ ਕ੍ਰਿਪਾ ਕਰੇ। ਪੁਛਿਆ ਮਾਂ ਤੁਸੀਂ ਹੱਥ ਕਿਉਂ ਜੋੜੇ। ਕਹਿਣ ਲੱਗੇ ਗੁਰੂ ਦੇ ਘਰੋਂ ਪੁੱਤਰ ਦੀ ਦਾਤ ਮੰਗਣ ਆਈ ਹਾਂ।
ਇਤਿਹਾਸ ਕਹਿੰਦਾ ਹੈ ਕਿ ਆਸਮਾਨ ਵਿਚੋਂ ਬਿਜਲੀ ਚਮਕੀ ਆਪਣੇ ਹੱਥਾਂ ਨਾਲ ਉਸ ਗੰਢੇ ਨੂੰ ਭੰਨਿਆ ਤੇ ਨਾਲੇ ਉੱਚੀ ਸਾਰੀ ਹੱਸਕੇ ਕਿਹਾ ਮਾਂ
ਤੁਮਰੇ ਗ੍ਰਹਿ ਪ੍ਰਗਟੇ ਉਹ ਯੋਧਾ
ਤੇਰੇ ਘਰ ਦੇ ਅੰਦਰ ਯੋਧਾ ਪੁੱਤਰ ਆਵੇਗਾ। ਦੇਖ ਜਿਵੈ ਅਸੀਂ ਮੁੱਕੀ ਮਾਰੀ ਕੇ ਗੰਢੇ ਦੇ ਸਿਰ ਨੂੰ ਭੰਨਿਆ ਹੈ ਉਹ ਦੁਸ਼ਟਾਂ ਦੇ ਸਿਰ ਨੂੰ ਮੰਨਣ ਵਾਲਾ ਆ ਰਿਹਾ ਹੈ। ਨਾਲੇ ਪ੍ਰਸ਼ਾਦ ਪਾਣੀ ਛਕਦੇ ਰਹੇ ਤੇ ਨਾਲੇ ਬਚਨ ਕਰਦੇ ਰਹੇ। ਮਾਤਾ ਗੰਗਾ ਜੀ ਪ੍ਰਸੰਨ ਹੋ ਕੇ ਵਾਪਿਸ ਆ ਗਏ। ਗੁਰੂ ਅਰਜਨ ਦੇਵ ਜੀ ਨੇ ਪੁਛਿਆ ਬਾਬਾ ਜੀ ਨੇ ਜੋਂ ਬਚਨ ਕੀਤੇ ਉਹ ਦਸ ਦਿੱਤੇ।
ਗੁਰੂ ਅਰਜਨ ਦੇਵ ਜੀ ਗ੍ਰਹਿ ਵਿਖੇ ਮਾਤਾ ਗੰਗਾ ਜੀ ਦੀ ਕੁਖੋਂ ਘਰ ਅੰਦਰ ਧੰਨ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਜਨਮ ਲਿਆ। ਗੁਰੂ ਅਰਜਨ ਦੇਵ ਜੀ ਨੇ ਇਹ ਸ਼ਬਦ ਉਚਾਰਿਆ।
ਸਤਿਗੁਰ ਸਾਤੈਂ ਦੀਆਂ ਭੇਜਿਆ।।
ਚਿਰੁ ਜੀਵਹੁ ਉਪਜਿਆ ਸੰਜੋਗਿ।।
ਉਦਰੈ ਮਾਹਿ ਆਇ ਕੀਆ ਨਿਵਾਸੁ।।
ਮਾਤਾ ਕੈ ਮਨਿ ਬਹੁਤੁ ਬਿਗਾਸੁ।।
ਜੰਮਿਆ ਪੂਤ ਭਗਤੁ ਗੋਵਿੰਦ ਕਾ।।
ਸਭ ਤੋਂ ਪਹਿਲਾਂ ਖ਼ਬਰ ਬਾਬਾ। ਬੁੱਢਾ ਜੀ ਨੂੰ ਦਿੱਤੀ ਬਾਬਾ ਜੀ ਨੇ ਉਹਨਾਂ ਦੀ ਝੋਲੀ ਵਿਚ ਪਾਇਆ ਉਹ ਵਕਤ ਉਹਨਾਂ ਦੇ ਮੁਖਾਰਬਿੰਦ ਤੋਂ ਨਾਮ ਰਖਾਇਆ ਗਿਆਂ ਜੀ ਹਰਿਗੋਬਿੰਦ।ਬੜੇ ਖੁਸ਼ ਨੇ ਬਾਬਾ ਜੀ।
ਮੈਂਬਰ ਇੰਟਰਨੈਸ਼ਨਲ ਸਿੱਖ ਕੌਂਸਿਲ
ਸੁਰਜੀਤ ਸਾਰੰਗ
8130660205
ਨਵੀਂ ਦਿੱਲੀ 18