ਡਾ. ਸੁਖਚੈਨ ਸਿੰਘ ਬਰਾੜ ਐਮ.ਡੀ. ਮੇਜਰ ਅਜਾਇਬ ਸਿੰਘ ਸਕੂਲ ਮੁੱਖ ਮਹਿਮਾਨ ਵਜੋਂ ਹੋਏ ਸ਼ਾਮਲ
ਕੋਟਕਪੂਰਾ, 29 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਦਸਮੇਸ਼ ਗਲੋਰੀਅਸ ਪਬਲਿਕ ਆਈ.ਸੀ.ਐੱਸ.ਈ. ਸਕੂਲ ਹਰੀ ਨੌ ਸਲਾਨਾ ਸਮਾਗਮ ਹੋਇਆ, ਜਿਸ ’ਚ ਮੁੱਖ ਮਹਿਮਾਨ ਡਾ. ਸੁਖਚੈਨ ਸਿੰਘ ਬਰਾੜ ਐਮ.ਡੀ. ਮੇਜਰ ਅਜਾਇਬ ਸਿੰਘ ਸੀਨੀਅਰ ਸੈਕੰਡਰੀ ਸਕੂਲ ਜਿਉਣਵਾਲਾ ਅਤੇ ਵਿਸ਼ੇਸ਼ ਮਹਿਮਾਨ ਧਰਮਜੀਤ ਸਿੰਘ ਚੇਅਰਮੈਨ ਵਾਟਰ ਸਪਲਾਈ ਬੋਰਡ ਪੰਜਾਬ ਸ਼ਾਮਿਲ ਹੋਏ। ਸਮਾਗਮ ਦੀ ਸ਼ੁਰੂਆਤ ਵੈਲਕਮ ਸੌਂਗ ਨਾਲ ਐਲ.ਕੇ.ਜੀ ਅਤੇ ਯੂ.ਕੇ.ਜੀ. ਦੇ ਬੱਚਿਆਂ ਨੇ ਕੀਤੀ। ਬਲਜੀਤ ਸਿੰਘ ਐਮ.ਡੀ. ਦਸਮੇਸ਼ ਸਕੂਲਜ ਹਰੀ ਨੌ ਨੇ ਆਏ ਮਹਿਮਾਨਾਂ ਨੂੰ ਰਸਮੀ ਤੌਰ ’ਤੇ ਜੀ ਆਇਆ ਆਖਿਆ ਤੇ ਦੱਸਿਆ ਕਿ ਇਹ ਦਸਮੇਸ਼ ਗਲੋਰੀਅਸ ਪਬਲਿਕ ਸਕੂਲ ਦਾ ਪਹਿਲਾ ਸਮਾਗਮ ਹੈ। ਐਲ.ਕੇ.ਜੀ ਅਤੇ ਯੂ.ਕੇ.ਜੀ. ਦੇ ਨੰਨੇ-ਮੁੰਨੇ ਬੱਚਿਆਂ ਨੇ ਬਮ-ਬਮ ਭੋਲੇ ਤੇ ਡਾਂਸ ਕੀਤਾ। ਇਸ ਤੋਂ ਬਾਅਦ ਨਰਸਰੀ ਅਤੇ ਐਲ.ਕੇ.ਜੀ ਦੇ ਬੱਚਿਆਂ ਨੇ ਟੀਚਰਜ਼ ਸੌਂਗ ਪੇਸ਼ ਕੀਤਾ। ‘ਦਿਲ ਹੈ ਛੋਟਾ ਸਾ’ ਨਰਸਰੀ ਜਮਾਤ ਦੇ ਬੱਚਿਆਂ ਦੀ ਆਇਟਮ ਮਨਮੋਹਕ ਹੋ ਨਿਬੜੀ। ਵਾਤਾਵਰਨ ਬਚਾਉ ਮਾਟੋ ਨੂੰ ਲੈ ਕੇ ਪਹਿਲੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੇ ਇਕ ਨਾਟਕ ਪੇਸ਼ ਕੀਤਾ। ਕਾਲਾ ਚਸਮਾ ਗੀਤ ਤੇ ਪਹਿਲੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੇ ਖੂਬਸੂਰਤ ਕੋਰੀਓਗ੍ਰਾਫੀ ਪੇਸ਼ ਕੀਤੀ। ਮੈਡਮ ਰੁਬੀਨਾ ਧੀਰ ਪਿ੍ਰੰਸੀਪਲ ਦਸਮੇਸ਼ ਗਲੋਰੀਅਸ ਪਬਲਿਕ ਸਕੂਲ ਹਰੀਨੌ ਨੇ ਸਕੂਲ ਬਾਰੇ ਸੰਖੇਪ ਜਾਣਕਾਰੀ ਦਿੱਤੀ। ਮੁੱਖ ਮਹਿਮਾਨ ਸੁਖਚੈਨ ਸਿੰਘ ਬਰਾੜ ਨੇ ਇਕ ਪਿੰਡ ਇਹਨਾਂ ਵਧੀਆ ਆਈ.ਸੀ.ਐੱਸ.ਈ. ਸਕੂਲ ਹੋਣਾ ਇਲਾਕਾ ਨਿਵਾਸੀਆਂ ਲਈ ਖੁਸ਼ਕਿਸਮਤੀ ਵਾਲੀ ਗੱਲ ਦੱਸੀ ਅਤੇ ਨਾਲ ਹੀ ਦੱਸਿਆ ਕਿ ਸਕੂਲ ਦੀਆਂ ਸਹੂਲਤਾਂ ਅੰਤਰਰਾਸਟਰੀ ਪੱਧਰ ਦੀਆਂ ਹਨ। ਉਹਨਾਂ ਨੇ ਸਾਰੇ ਬੱਚਿਆਂ ਨੂੰ ਆਪਣਾ ਅਸੀਰਵਾਦ ਦਿੱਤਾ। ਪਹਿਲੀ ਤੋਂ ਪੰਜਵੀਂ ਜਮਾਤ ਦੇ ਲੜਕੇ, ਲੜਕੀਆਂ ਨੇ ਗਿੱਧਾ ਤੇ ਭੰਗੜਾ ਪੇਸ਼ ਕਰਕੇ ਵਾਹ-ਵਾਹ ਖੱਟੀ। ਮਾਪਿਆਂ ਦੀਆਂ ਗੇਮਾਂ ਕਰਵਾ ਕੇ ਉਹਨਾਂ ਨੂੰ ਵੀ ਇਸ ਸਮਾਗਮ ਦੇ ਭਾਗੀਦਾਰ ਬਣਾਇਆ ਗਿਆ। ਮਾਪਿਆ ’ਚੋਂ ਗੁਰਬਖਸ਼ ਸਿੰਘ ਅਤੇ ਬਲਰਾਜ ਸਿੰਘ ਨੇ ਆਪਣੇ ਵਿਚਾਰਾਂ ’ਚ ਸਕੂਲ ਦੀ ਪੜਾਈ ਅਤੇ ਹੋਰ ਗਤੀਵਿਧੀਆਂ ਸਬੰਧੀ ਤਸੱਲੀ ਪ੍ਰਗਟ ਕੀਤੀ। ਐਲ.ਕੇ.ਜੀ ਅਤੇ ਯੂ.ਕੇ.ਜੀ. ਦੇ ਬੱਚਿਆਂ ਨੇ ਇੰਗਲਿਸ਼ ਨਾਟਕ ‘ਕਦੇ ਝੂਠ ਨਾ ਬੋਲੋ’ ਬਹੁਤ ਖੂਬਸੂਰਤੀ ਨਾਲ ਪੇਸ਼ ਕੀਤਾ। ਮੈਡਮ ਸੁਰਿੰਦਰ ਕੌਰ ਡਾਇਰੈਕਟਰ ਪਿ੍ਰੰਸੀਪਲ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਸੁਖਵਿੰਦਰ ਸਿੰਘ ਨੰਬਰਦਾਰ, ਸੁਰਜੀਤ ਸਿੰਘ ਘੁਲਿਆਣੀ, ਮਨਜੀਤ ਸਿੰਘ ਲਵਲੀ, ਡਾ. ਗੁਰਮੀਤ ਸਿੰਘ, ਨਛੱਤਰ ਸਿੰਘ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ ਅਤੇ ਵੱਖ-ਵੱਖ ਪਿੰਡਾਂ ਤੋਂ ਆਏ ਹੋਏ ਪੰਚ/ਸਰਪੰਚਾਂ ਨੇ ਸਮਾਗਮ ਦੀ ਬਹੁਤ ਸ਼ਲਾਘਾ ਕੀਤੀ।