10 ਦਸੰਬਰ 2023 ਐਤਵਾਰ ਨੂੰ ਪੰਜਾਬ ਸਾਹਿਤ ਅਕਾਡਮੀ ਅਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋ ਕਾਵਿ ਮਿਲਣੀ ਵੈਬੀਨਾਰ ਦਾ ਆਯੋਜਨ ਕੀਤਾ ਗਿਆ ।
ਜਿਸ ਵਿੱਚ ਦੇਸ਼ਾਂ-ਵਿਦੇਸ਼ਾਂ ਤੋਂ ਨਾਮਵਰ ਸ਼ਖ਼ਸੀਅਤਾਂ, ਪ੍ਰੌੜ ਤੇ ਉੱਭਰ ਰਹੇ ਸ਼ਾਇਰਾਂ ਨੇ ਸ਼ਮੂਲੀਅਤ ਕੀਤੀ । ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ : ਸਰਬਜੀਤ ਕੌਰ ਸੋਹਲ ਨੇ ਵੈਬੀਨਾਰ ਵਿੱਚ ਹਾਜ਼ਰੀਨ ਮੈਂਬਰਜ਼ ਨੂੰ ਨਿੱਘਾ ਜੀ ਆਇਆ ਕਿਹਾ ਤੇ ਆਪਣੇ ਵਿਚਾਰ ਸਾਂਝੇ ਕੀਤੇ ਤੇ ਇਹ ਵੀ ਕਿਹਾ ਕਿ ਅਗਲੇ ਸਾਲ ਅਸੀਂ ਇਸ ਕਾਵਿ ਮਿਲਣੀ ਵਿੱਚ ਹੋਰ ਨਵੇਂ ਵਿਸ਼ੇ ਤੇ ਨਵੀਆਂ ਰੀਝਾਂ ਨੂੰ ਲੈ ਕੇ ਆਵਾਂਗੇ ।ਉਹਨਾਂ ਇਹ ਵੀ ਕਿਹਾ ਕਿ ਜਿਸ ਧਰਤੀ ਤੇ ਅਸੀਂ ਰਹਿੰਦੇ ਹਾਂ ਉਸ ਧਰਤੀ ਦੇ ਵਾਤਾਵਰਣ, ਪਾਣੀ ਤੇ ਪਸ਼ੂ ਪੰਛੀਆਂ ਦੀ ਸੰਭਾਲ ਕਰੀਏ ਤੇ ਵਾਤਾਵਰਨ ਨੂੰ ਸਾਫ਼ ਸੁੱਥਰਾ ਰੱਖੀਏ ।ਡਾ ਸੋਹਲ ਨੇ ਇਹ ਵੀ ਕਿਹਾ ਕਿ ਰਮਿੰਦਰ ਬਹੁਤ ਸ਼ਿੱਦਤ ਨਾਲ 3-4 ਸਾਲਾਂ ਤੋਂ ਲਗਾਤਾਰ ਇਹ ਪ੍ਰੋਗਰਾਮ ਕਰ ਰਹੇ ਹਨ ਤੇ ਹੁਣ ਤੱਕ 500 ਤੋਂ ਉੱਪਰ ਕਵੀਜਨ ਇਸ ਕਾਵਿ ਮਿਲਣੀ ਦਾ ਹਿੱਸਾ ਬਣ ਚੁੱਕੇ ਹਨ । ਡਾ ਸੋਹਲ ਨੇ ਆਪਣੀ ਖ਼ੂਬਸੂਰਤ ਰਚਨਾ “ ਅੱਜ ਕੱਲ ਕੁੜੀਆਂ ਜਿਊਣ ਲੱਗੀਆਂ ਨੇ “ ਬੜੇ ਖ਼ੂਬਸੂਰਤ ਅੰਦਾਜ਼ ਵਿੱਚ ਪੇਸ਼ ਕੀਤੀ , ਜਿਸਨੂੰ ਸਭ ਨੇ ਬਹੁਤ ਸਲਾਹਿਆ ਤੇ ਪਸੰਦ ਕੀਤਾ । ਰਿੰਟੂ ਭਾਟੀਆ ਦੀ ਹੋਸਟਿੰਗ ਹਮੇਸ਼ਾਂ ਕਾਬਿਲੇ ਤਾਰੀਫ਼ ਹੁੰਦੀ ਹੈ । ਉਹਨਾਂ ਨੇ ਮੁੱਖ ਮਹਿਮਾਨ , ਵਿਸ਼ੇਸ਼ ਮਹਿਮਾਨ ਤੇ ਪ੍ਰਿੰ. ਹਰਜਿੰਦਰ ਕੌਰ ਸੱਧਰ ਜੀ ਦੀ ਜਾਣ ਪਹਿਚਾਣ ਕਰਾਈ । ਪ੍ਰਿੰਸੀ ਹਰਜਿੰਦਰ ਕੌਰ ਸੱਧਰ ਜੀ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ । ਸਹਿਜਪ੍ਰੀਤ ਮਾਂਗਟ , ਰਖਸ਼ੰਦਾ ਨਾਵੇਦ , ਡਾ ਜਤਿੰਦਰ ਢਿਲੋਂ ਰੰਧਾਵਾ , ਹਰਦਿਆਲ ਝੀਤਾ , ਕੁਲਦੀਪ ਕੌਰ ਧੰਜੂ , ਹਰਦਮ ਮਾਨ , ਕੁਲਵੰਤ ਕੌਰ ਢਿਲੋਂ , ਹਰਸਿਮਰਤ ਕੌਰ ਵਕੀਲ , ਰਜਿੰਦਰਪਾਲ ਕੌਰ , ਤਰਿੰਦਰ ਕੌਰ , ਜੋਬਨਰੂਪ ਛੀਨਾ ਤੇ ਕਵੀ ਪ੍ਰੇਮ ਪ੍ਰਕਾਸ਼ ਨੇ ਆਪਣੀਆਂ ਖ਼ੂਬਸੂਰਤ ਰਚਨਾਵਾਂ ਨੂੰ ਬਹੁਤ ਹੀ ਪਿਆਰੇ ਅੰਦਾਜ਼ ਵਿੱਚ ਸੁਣਾ ਕੇ ਸਭ ਸਦੇ ਮਨਾਂ ਨੂੰ ਮੋਹ ਲਿਆ । ਸ ਪਿਆਰਾ ਸਿੰਘ ਕੁੱਦੋਵਾਲ , ਸੁਰਜੀਤ ਕੌਰ ਤੇ ਰਿੰਟੂ ਭਾਟੀਆ ਨੇ ਵੀ ਆਪਣੀਆਂ ਰਚਨਾਵਾਂ ਨੂੰ ਬਹੁਤ ਪਿਆਰੇ ਅੰਦਾਜ਼ ਵਿੱਚ ਪੇਸ਼ ਕੀਤਾ । ਪ੍ਰਿਸੀ . ਹਰਜਿੰਦਰ ਕੌਰ ਸੱਧਰ ਨੇ ਸੱਭ ਕਵੀਆਂ ਦੀਆਂ ਰਚਨਾਵਾਂ ਉੱਪਰ ਆਪਣੀਆਂ ਟਿੱਪਣੀਆਂ ਅਤੇ ਵਿਚਾਰ ਵੀ ਦਿੱਤੇ ਤੇ ਹਰੇਕ ਕਵੀ ਨੂੰ ਬਹੁਤ ਉਤਸ਼ਾਹਿਤ ਵੀ ਕੀਤਾ । ਆਖੀਰ ਵਿੱਚ ਸ ਪਿਆਰਾ ਸਿੰਘ ਕੁੱਦੋਵਾਲ ਚੀਫ਼ ਐਡਵਾਈਜ਼ਰ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਨੇ ਮੀਟਿੰਗ ਵਿੱਚ ਹਾਜ਼ਰੀਨ ਮੈਂਬਰਜ਼ ਦਾ ਮੋਹ ਭਿੱਜੇ ਸ਼ਬਦਾਂ ਨਾਲ ਧੰਨਵਾਦ ਕੀਤਾ । ਨਵੇਂ ਸਾਲ ਦੀਆਂ ਸ਼ੁੱਭ ਇੱਛਾਵਾਂ ਸੱਭ ਨੂੰ ਦਿੱਤੀਆਂ ਤੇ ਇਹ ਵੀ ਕਿਹਾ ਕਿ ਕ੍ਰਿਸਮਿਸ ਦੇ ਤਿਉਹਾਰ ਦੇ ਨਾਲ ਸਾਨੂੰ ਆਪਣੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਵੀ ਯਾਦ ਰੱਖਣਾ ਚਾਹੀਦਾ ਹੈ । ਰਮਿੰਦਰ ਰੰਮੀ ਨੇ ਵੀ ਸੱਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਪ ਸੱਭ ਦੇ ਪਿਆਰ , ਸਾਥ ਤੇ ਸਹਿਯੋਗ ਸਦਕਾ ਇਹ ਪ੍ਰੋਗਰਾਮ ਸਫ਼ਲ ਹੋ ਰਹੇ ਹਨ । “ ਅਗਰ ਤੁਮ ਨਾ ਹੋਤੇ ਤੋ ਹਮ ਨਾ ਹੋਤੇ “
ਸ਼ਾਲਾ ਇਹ ਦੋਸਤੀਆਂ ਤੇ ਮੁਹੱਬਤੀ ਸਾਂਝਾਂ ਬਣੀਆਂ ਰਹਿਣ । ਧੰਨਵਾਦ ਸਹਿਤ ।

ਰਮਿੰਦਰ ਰੰਮੀ ਫ਼ਾਊਂਡਰ ਤੇ ਪ੍ਰਬੰਧਕ ,
ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ।