ਵਾਰੀ-ਵਾਰੀ ਸੀ ਗੇੜੇ ਲਾਉਂਦੇ
ਇੱਕ ਵਾਰ ਨਾ ਚੀਜ ਲਿਆਉਂਦੇ
ਰੂਘੇ ਲਈ ਤਰਤੀਬ ਬਣਾਉਂਦੇ
ਰਿਸ਼ਤੇ ਰੂਹਾਂ ਦੇ ਹੌਲੀ-ਹੌਲੀ ਪੂੰਝੇ ਗਏ
ਹੁਣ ਨਾ ਹੱਟੀਆਂ ਨਾ ਰੂੰਘੇ ਰਹੇ
ਕਾਹਦੀ ਤਰੱਕੀ ਕੰਮ ਕਿਹੜੇ ਕਰਤੇ
ਹੁੰਦੇ ਕਿੰਨੇ ਨੇੜੇ ਗਰਕ ਬੇੜੇ ਕਰਤੇ
ਔਖੇ ਵੇਲੇ ਲੈ ਲੈਂਦੇ ਹੱਥ ਉਧਰ
ਗੱਲ ਦੋਹਾਂ ਵਿੱਚ ਨਾ ਜਾਂਦੀ ਬਾਹਰ
ਨਾਲੇ ਸੌਦਾ ਵੇਚਦੇ ਬੈਠ ਭੂੰਜੇ ਰਹੇ
ਹੁਣ ਨਾ ਹੱਟੀਆਂ ਨਾ ਰੂੰਘੇ ਰਹੇ
ਹੁੰਦੀਆਂ ਬਰਕਤਾਂ ਨਾ ਵੱਡੀ ਕਾਰ ਲੈਂਦੇ
ਨਾ ਮਿਲਦਾ ਕੁੱਝ ਪਿੰਡੋਂ ਦੱਬ ਘੁੱਟ ਸਾਰ ਲੈਂਦੇ
ਅਗਲੀ ਵਾਰ ਪੁੱਤ ਪੱਕਾ ਮਿੱਠੀ ਲੈ ਕਹਿ ਲੈਂਦੇ
ਅੱਜ ਚੀਜਾਂ ਪਈਆਂ ਚਿਣਿਆਂ ਮੱਲੋ ਮੱਲੀ ਲੈ ਲੈਂਦੇ
ਨਾ ਭੱਠੀਆਂ ਮੱਕੀਆਂ,ਮੂਫਲੀ,ਮਰੂੰਡੇ ਰਹੇ
ਹੁਣ ਨਾ ਹੱਟੀਆਂ ਨਾ ਰੂੰਘੇ ਰਹੇ
ਚੇਤੇ ਕਰ ਕਰ ਰੋਂਦੇ ਹੱਸਦੇ
ਮੋਹ ਕਿੰਨਾ ਗੱਲ ਦਿਲ ਦੀ ਦੱਸਦੇ
ਸ਼ੋਅ ਰੂਮ ਗਵਾਚੀ ਪਰਚੀ ਹੁਣ ਹੱਟ ਤੋਂ
ਕੋਈ ਕਿਸੇ ਤੋਂ ਕਹਾਵੇ ਨਾ ਘੱਟ ਤੋਂ
ਮੱਤ ਨੂੰ ਖਾਗੇ ਖੋਤੇ ਫੱਟ ਤੋਂ
ਨਾ ਪਿਆਰ ਚੰਦਰੇ ਉਹ ਡੂੰਘੇ ਰਹੇ
ਹੁਣ ਨਾ ਹੱਟੀਆਂ ਨਾ ਰੂੰਘੇ ਰਹੇ
✍🏼ਚੇਤਨ ਬਿਰਧਨੋ@9417558971
